ਡਾ. ਸੀਸੀ ਮੈਟੀ ਦਾ ਜਨਮ ਦਿਨ ਮਨਾਇਆ
ਬਾਬਾ ਫ਼ਰੀਦ ਗੁਰੂਕੁਲ ਕਾਲਜ ਵਿਖੇ ਇਲੈਕਟ੍ਰੋਹੋਮਿਓਪੈਥੀ ਦੇ ਬਾਨੀ ਡਾ. ਸੀ.ਸੀ. ਮੈਟੀ ਦਾ 217ਵਾਂ ਜਨਮ ਦਿਹਾੜਾ ਮਨਾਇਆ ਗਿਆ
Publish Date: Mon, 12 Jan 2026 06:06 PM (IST)
Updated Date: Tue, 13 Jan 2026 04:07 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਆਫ ਪੰਜਾਬ , ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਦੀ ਪ੍ਰਬੰਧਕੀ ਕਮੇਟੀ ਅਤੇ ਏ ਐਂਡ ਡੀ ਹਰਬਲ ਰਿਸਰਚ ਫਾਊਂਡੇਸ਼ਨ ਦੇ ਸਾਂਝੇ ਉੱਦਮ ਸਦਕਾ ਸਥਾਨਕ ਬਾਬਾ ਫ਼ਰੀਦ ਗੁਰੂਕੁਲ ਕਾਲਜ ਵਿਖੇ ਇਲੈਕਟ੍ਰੋਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਦੇ ਬਾਨੀ ਡਾ. ਸੀ.ਸੀ. ਮੈਟੀ ਦਾ 217ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਾਜ਼ਰੀ ਭਰੀ। ਸਮਾਗਮ ਦੀ ਪ੍ਰਧਾਨਗੀ ਈ.ਡੀ.ਏ.ਪੀ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਡਾ. ਤਰਸੇਮ ਸਿੰਘ ਗੜ੍ਹਸ਼ੰਕਰ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੌਰਾਨ ਏ ਐਂਡ ਡੀ ਹਰਬਲ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗਗਨ ਅਰੋੜਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਹੁਤ ਹੀ ਬਾਖੂਬੀ ਅਤੇ ਰੋਚਕ ਢੰਗ ਨਾਲ ਨਿਭਾਈ, ਜਿਸ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਬੁਲਾਰਿਆਂ ਵਿੱਚ ਡਾ. ਪ੍ਰੀਤਮ ਛੋਕਰ ਨੇ ਇਲੈਕਟ੍ਰੋਹੋਮਿਓਪੈਥੀ ਦੀ ਮੌਜੂਦਾ ਕਾਨੂੰਨੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਰਣਜੀਤ ਸਿੰਘ ਪੰਨੂ, ਡਾ. ਜਸਵਿੰਦਰ ਸਿੰਘ, ਡਾ. ਦਿਲਬਾਗ ਸਿੰਘ ਅਤੇ ਡਾ. ਪ੍ਰਭਜੋਤ ਸਿੰਘ (ਐਮ.ਡੀ.) ਨੇ ਆਪਣੇ ਸੰਬੋਧਨ ਵਿੱਚ ਇਲੈਕਟ੍ਰੋਹੋਮਿਓਪੈਥੀ ਦੇ ਇਲਾਜ ਦੇ ਫਾਇਦਿਆਂ ਅਤੇ ਇਸਦੀ ਵੱਧ ਰਹੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਜਥੇਬੰਦੀ ਵਲੋਂ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਰਾਜ ਵਿੱਚ ਇਲੈਕਟ੍ਰੋਹੋਮਿਓਪੈਥੀ ਨੂੰ ਮਾਨਤਾ ਦਿਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਰਾਜਸਥਾਨ ਸਰਕਾਰ ਪਹਿਲਾਂ ਹੀ ਇਸ ਪੈਥੀ ਨੂੰ ਮਾਨਤਾ ਦੇ ਚੁੱਕੀ ਹੈ ਅਤੇ ਮਹਾਰਾਸ਼ਟਰ ਐਫ.ਡੀ.ਏ. ਵੀ ਕਰੌਸ ਅਤੇ ਜ਼ਿਮਪਲ ਵਿਧੀ ਰਾਹੀਂ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਤਿਆਰ ਕਰਨ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਇਸ ਲਈ ਪੰਜਾਬ ਵਿੱਚ ਵੀ ਇਸਨੂੰ ਬਣਦਾ ਦਰਜਾ ਦਿੱਤਾ ਜਾਵੇ। ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਅਤੇ ਹੋਰਨਾਂ ਰਾਜਾਂ ਤੋਂ 200 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਡਾ. ਜਸਵਿੰਦਰ ਅਜੀਤਵਾਲ, ਡਾ. ਭੁਪਿੰਦਰ ਹਰੀਕੇ ਕਲਾਂ, ਡਾ. ਗੁਰਬਚਨ ਥਰਾਜ, ਡਾ. ਇੰਦਰਜੀਤ ਸਿੰਘ ਨਥਾਣਾ, ਡਾ. ਰੇਸ਼ਮ ਪਥਰਾਲਾ, ਡਾ. ਜਗਸੀਰ ਖਾਰਾ, ਡਾ. ਗੁਰਮੇਲ ਬਰਗਾੜੀ, ਡਾ. ਤਜਿੰਦਰ ਸਿੰਘ ਸਮਾਧ ਭਾਈ, ਡਾ. ਦਲਜੀਤ ਸਿੰਘ ਮੋਗਾ, ਡਾ. ਕੁਲਵੰਤ ਸਿੰਘ ਹੁਸ਼ਿਆਰਪੁਰ, ਡਾ. ਯੋਗਿੰਦਰ ਸ਼ਰਮਾ ਆਗਰਾ, ਡਾ. ਮੁਨੇਸ਼ ਚੰਦਰ ਬਘੇਲ ਆਗਰਾ, ਡਾ. ਗੁਰਦੇਵ ਸਿੰਘ ਫਿਰੋਜ਼ਪੁਰ, ਡਾ. ਕੁਲਦੀਪ ਸਿੰਘ ਔਲਖ ਫਿਰੋਜ਼ਪੁਰ, ਡਾ. ਦਰਸ਼ਨ ਸਿੰਘ ਫਿਰੋਜ਼ਪੁਰ, ਡਾ. ਪਾਲ ਸਿੰਘ ਜ਼ੀਰਾ, ਡਾ. ਅਵਤਾਰ ਸਿੰਘ ਨਕੋਦਰ, ਡਾ. ਜਤਿੰਦਰ ਸਿੰਘ ਤਰਨਤਾਰਨ, ਡਾ. ਬਾਰਾ ਸਿੰਘ, ਡਾ. ਰਮੇਸ਼ ਚੰਦਰ ਅਰਨੀਵਾਲਾ , ਡਾ. ਸਾਹਿਬ ਰਾਮ ਕਮਲਵਾਲਾਡਾ. ਕਰਮਜੀਤ ਸਿੰਘ ਲਹਿਰਾਗਾਗਾ, ਡਾ. ਮਨੋਜ ਕੁਮਾਰ ਸੁਨਾਮ, ਡਾ. ਜੋਤੀ ਰਾਣੀ, ਡਾ. ਜਗਦੀਪ ਕੌਰ, ਡਾ. ਬਲਜੀਤ ਕੌਰ, ਡਾ. ਦਲਜੀਤ ਕੌਰ, ਡਾ. ਤੇਜਵੰਤ ਕੌਰ ਅਤੇ ਡਾ. ਪ੍ਰਿੰਸੀ ਅਰੋੜਾ ਸ਼ਾਮਲ ਸਨ। ਸਮਾਗਮ ਨੂੰ ਹੋਰ ਰੰਗਾਰੰਗ ਬਣਾਉਂਦੇ ਹੋਏ ਬਾਬਾ ਫ਼ਰੀਦ ਗੁਰੂਕੁਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਡਾਂਸ ਪੇਸ਼ ਕੀਤਾ ਗਿਆ। ਅੰਤ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਆਏ ਹੋਏ ਸਮੂਹ ਡੈਲੀਗੇਟਾਂ ਅਤੇ ਮਹਿਮਾਨਾਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।