ਸਰਕਾਰ ਖ਼ਿਲਾਫ਼ ਸੰਘਰਸ਼ ਦੀ ਦਿੱਤੀ ਚਿਤਾਵਨੀ
ਮੰਗਾਂ ਨੂੰ ਲੈਕੇ ਬਿਜਲੀ ਮੁਲਾਜਮਾਂ ਵੱਲੋਂ ਅਹਿਮ ਮੀਟਿੰਗ
Publish Date: Sat, 21 Feb 2026 03:40 PM (IST)
Updated Date: Sun, 22 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਜਥੇਬੰਦੀ ਵੱਲੋਂ ਪੰਜਾਬ ਦੇ ਵੱਖ ਵੱਖ ਪਾਵਰਕਾਮ ਸਰਕਲਾਂ ਵਿੱਚ ਚੱਲ ਰਹੀਆਂ ਕਨਵੈਨਸ਼ਨਾ ਦੀ ਲੜੀ ਤਹਿਤ ਸਰਕਲ ਫਰੀਦਕੋਟ ਦੀ ਕਨਵੈਨਸ਼ਨ ਨੂੰ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਜਰਨਲ ਸਕੱਤਰ ਹਿਤੇਸ਼ ਨੇ ਇਕੱਤਰ ਹੋਏ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2025 ਰੱਦ ਕੀਤਾ ਜਾਵੇ । ਪੰਜਾਬ ਸਰਕਾਰ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਦੀਆਂ ਨੀਤੀਆਂ ਨੂੰ ਬੰਦ ਕਰੇ, ਮੁਲਾਜ਼ਮਾ ਦੇ ਡੀ.ਏ. ਕਿਸ਼ਤ ਜਾਰੀ ਕਰੇ ਅਤੇ ਆਪਣੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਾਵਰਕਾਮ ਦੀ ਮੈਨੇਜਮੈਂਟ 295/19 ਸੀ ਆਰ ਏ ਦੇ ਟਰਮੀਨੇਟ ਕੀਤੇ 26 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰੇ , 20-7-2020 ਤੋਂ ਬਾਅਦ ਪਾਵਰਕੌਮ ਅੰਦਰ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵੇਂ ਪੇ ਬੈਂਡ ਅਨੁਸਾਰ ਸਕੇਲ ਲਾਗੂ ਕੀਤੇ ਜਾਣ,267/11ਅਤੇ 281/13 ਵਿੱਚ ਭਰਤੀ ਲਾਈਨਮੈਨ ਸਾਥੀਆਂ ਦੇ ਪਰਖਕਾਲ ਸਮੇਂ ਨੂੰ ਰੇਗੂਲਰ ਸੇਵਾ ਵਿੱਚ ਜੋੜਿਆ ਜਾਵੇ, ਨਵੇਂ ਭਰਤੀ ਸਹਾਇਕ ਲਾਈਨਮੈਨਾਂ ਨੇੜਲੇ ਖਾਲੀ ਸਟੇਸ਼ਨਾ ਤੇ ਤੈਨਾਤ ਕੀਤਾ ਜਾਵੇ ਅਤੇ 289/16 ਵਾਲੇ ਲਾਈਨਮੈਨ ਮੁਲਾਜ਼ਮਾਂ ਨੂੰ ਜੇਈ ਦੀ ਪ੍ਰਮੋਸ਼ਨ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ, ਪਾਵਰਕਾਮ ਅੰਦਰ ਲਾਈਨਮੈਨ ਤੋ ਜੇਈ ਬਣਨ ਦਾ ਪੇਪਰ ਬਹਾਲ ਕੀਤਾ ਜਾਵੇ, ਫੀਲਡ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ 60 ਲੀਟਰ ਪੈਟਰੋਲ ਭੱਤਾ ਦਿੱਤਾ ਜਾਵੇ,ਮੁਲਾਜ਼ਮਾ ਦਾ ਰਿਸਕ ਭੱਤਾ ਵਧਾਇਆ ਜਾਵੇ,ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਨੇ ਮੰਗਾ ਦਾ ਹੱਲ ਨਾ ਕੀਤਾ ਤਾ ਯੂਨੀਅਨ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ! ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਹੋਵੇਗੀ। ਇਸ ਸਮੇਂ ਸਰਕਲ ਫਰੀਦਕੋਟ ਦੀ ਚੋਣ ਕੀਤੀ ਗਈ ਜਿਸ ਵਿੱਚ ਬੂਟਾ ਸਿੰਘ ਪ੍ਰਧਾਨ,ਗੁਰਨਾਬ ਸਿੰਘ ਜਰਨਲ ਸਕੱਤਰ, ਚਮਕੌਰ ਸਿੰਘ ਸਹਾਇਕ ਸਕੱਤਰ, ਬਲਜੀਤ ਸਿੰਘ ਪ੍ਰੈਸ ਸਕੱਤਰ, ਬਲਕਰਨ ਸਿੰਘ ਕੈਸ਼ੀਅਰ, ਬੋਹੜ ਸਿੰਘ ਮੀਤ ਪ੍ਰਧਾਨ, ਪਲਵਿੰਦਰ ਸਿੰਘ ਫੋਜੀ ਸਲਾਹਕਾਰ, ਰਾਜਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਕਾਰਜਕਾਰੀ ਮੈਂਬਰ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਹੋਈ, ਇਸ ਸਮੇਂ ਸਬ ਡਵੀਜ਼ਨ ਗੋਲੇਵਾਲਾ ਅਤੇ ਸਬ ਡਵੀਜ਼ਨ ਜੈਤੋ ਅਤੇ ਸਬ ਡਵੀਜ਼ਨ ਸਮਾਲਸਰ ਅਤੇ ਡਵੀਜ਼ਨ ਕੋਟਕਪੂਰਾ ਅਤੇ ਡਵੀਜ਼ਨ ਫਰੀਦਕੋਟ ਅਤੇ ਡਵੀਜ਼ਨ ਬਾਘਾਪੁਰਾਣਾ , ਡਵੀਜ਼ਨ ਮੋਗਾ ਦੇ ਮੁਲਾਜਮ ਹਾਜ਼ਰ ਸਨ।