- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਕ ਨੂਰ ਸਪੋਰਟਸ ਕਲੱਬ ਔਲਖ ਨੇ ਜ਼ਿਲਾ ਪੱਧਰੀ ਸਪੋਰਟਸ ਮੀਟ ਅਤੇ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਏਕ ਨੂਰ ਯੂਥ ਸਪੋਰਟਸ ਕਲੱਬ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਪੱਧਰੀ ਸਪੋਰਟਸ ਮੀਟ, ਦੋ ਰੋਜ਼ਾ ਤੀਸਰਾ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਦੀਆ ਖੇਡ, ਸਟੇਡੀਅਮ ਔਲਖ ਵਿਖੇ ਸਮੂਹ ਗ੍ਰਮ ਪੰਚਾਇਤ, ਐੱਨ. ਆਰ.ਆਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਜ਼ਿਲ੍ਹਾ ਯੂਥ ਅਫਸਰ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ ਸੀਨੀਅਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਫਸਰ ਦੀ ਦੇਖ-ਰੇਖ ਹੇਠ ਕਰਵਾਈ ਜ਼ਿਲਾ ਪੱਧਰੀ ਸਪੋਰਟਸ ਮੀਟ ਦੌਰਾਨ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਬਲੌਰ ਸਿੰਘ, ਸਾਬਕਾ ਸਰਪੰਚ ਊਧਮ ਸਿੰਘ, ਗੁਰਮੇਲ ਸਿੰਘ, ਸਾਬਕਾ ਏ.ਐਸ.ਆਈ ਅਤੇ ਜਸਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਜ਼ਿਲ੍ਹਾ ਪ੍ਰੋਗਰਾਮ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਅਤੇ ਮਨਜੀਤ ਸਿੰਘ ਭੁੱਲਰ, ਸਰਪੰਚ ਬਲੌਰ ਸਿੰਘ, ਊਧਮ ਸਿੰਘ ਔਲਖ,ਜਸਪਾਲ ਸਿੰਘ ਬਾਜ਼ ਕਲੱਬ ਪ੍ਰਧਾਨ, ਸੁਖਵੰਤ ਸਿੰਘ ਮੰਨੂ, ਮਿਲਕਦੀਪ ਸਿੰਘ, ਬਲਵੰਤ ਸਿੰਘ ਸਪੇਨ, ਡਾ.ਗਗਨਦੀਪ ਸਿੰਘ, ਵੀਰਪਾਲ ਕੌਰ ਔਲਖ ਨੇ ਸਾਂਝੇ ਰੂਪ ’ਚ ਹਰੀ ਝੰਡੀ ਦੇ ਕੇ ਖੇਡ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਤੇ ਯੂਥ ਕਲੱਬਾਂ, ਸਕੂਲਾਂ ਅਤੇ ਕਾਲਜਾਂ ਦੇ ਲੜਕੇ-ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚੋਂ ਲੜਕੀਆਂ ਲਈ100 ਮੀਟਰ ਦੀ ਦੌੜ, ਰੱਸਾਕੱਸੀ, ਗੋਲਾ ਸੁੱਟਣਾ, ਲੰਬੀ ਛਾਲ ਅਤੇ ਲੜਕਿਆਂ ਲਈ ਫੁੱਟਬਾਲ, ਗੋਲਾ ਸੁੱਟਣ, 200 ਮੀਟਰ ਦੀ ਦੌੜ, ਰੱਸਾਕੱਸੀ ਅਤੇ ਡਿਸਕਸ ਥ੍ਰੋ ਦੇ ਮੁਕਾਬਲੇ ਪ੍ਰਮੁੱਖ ਸਨ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਫੁੱਟਬਾਲ ਦੀਆਂ 18 ਟੀਮਾਂ ਨੇ ਭਾਗ ਲਿਆ । ਇਸ ਮੌਕੇ ਜਸਪਾਲ ਸਿੰਘ ਔਲਖ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਗਿਆ। ਉਨ੍ਹਾਂ ਵਿਸਥਾਰ ਨਾਲ ਖੇਡਾਂ ਦੇ ਲਾਭ ਦੱਸ ਕੇ ਨੌਜਵਾਨਾਂ ਨੂੰ ਖੇਡ ਮੈਦਾਨ ’ਚ ਜੌਹਰ ਵਿਖਾਉਣ ਲਈ ਅਪੀਲ ਕੀਤੀ। ਇਸ ਮੌਕੇ ਲੇਖਾ ਅਫ਼ਸਰ ਮਨਜੀਤ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਗਤੀਵਿਧੀਆਂ ਹਨ, ਜੋ ਮੰਨੋਰਂਜਨ, ਤੰਦਰੁਸਤੀ ਲਈ ਖੇਡੀਆਂ ਜਾਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਨੌਜਵਾਨਾਂ ਨੂੰ ਸਟੇਟ ਅਤੇ ਨੈਸ਼ਨਲ ਪੱਧਰ ਤੇ ਖੇਡਣ ਵਾਸਤੇ ਕਰੜੀ ਮਿਹਨਤ ਲਈ ਪ੍ਰੇਰਿਤ ਕੀਤਾ। ਇਸ ਸਮੇਂ ਉੂਧਮ ਸਿੰਘ ਔਲਖ ਸਾਬਕਾ ਸਰਪੰਚ ਵੱਲੋਂ ਮਾਈ ਯੁਵਾ ਭਾਰਤ ਫਰੀਦਕੋਟ ਵੱਲੋਂ ਕਰਵਾਏ ਜਾਂਦੇ ਜ਼ਿਲਾ ਪੱਧਰੀ ਸਪੋਰਟਸ ਟੂਰਨਾਮੈਂਟ ਅਤੇ ਤੀਸਰਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਔਲਖ ਵਲੋਂ ਕਰਵਾਈਆਂ ਖੇਡਾਂ ਦੀ ਵਧਾਈ ਦਿੰਦਿਆਂ ਕਿਹਾ, ਨੌਜਵਾਨਾਂ ਨੂੰ ਖੇਡਾਂ ਅਤੇ ਉਸਾਰੂ ਪਾਸੇ ਲਗਾਉਣ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਜ਼ਿਲਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਵੱਧ ਤੋ ਵੱਧ ਖੇਡਾਂ ’ਚ ਜਗਰੂਕ ਹੋ ਕੇ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਬੰਧਕਾਂ ਅਤੇ ਮਹਿਮਾਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਯਾਦਗਰੀ ਚਿੰਨ੍ਹ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ’ਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਵਲੋਂ ਆਈ ਹੋਈ ਟੀਮਾਂ ਦੇ ਇੰਚਾਰਜ਼ ਸਾਹਿਬਾਨ ਅਤੇ ਕਲੱਬ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਬੰਤ ਸਿੰਘ ਸਪੇਨ, ਦੀਪੂ ਆਸਟਰੇਲੀਆ, ਸੰਤ ਬਾਬਾ ਇੰਦਰਪਾਲ ਸਿੰਘ ਦੇਵੀਵਾਲਾ, ਮਨਜੀਤ ਸਿੰਘ ਭੁੱਲਰ ਅਤੇ ਤਰੁਨਜੀਤ ਸਿੰਘ ਅਤੇ ਮੋਹਿਤ ਕੁਮਾਰ ਸੈਣੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਫ਼ੁੱਟਬਾਲ ਮੁਕਾਬਲੇ ’ਚ ਪਹਿਲਾ ਸਥਾਨ ਘੋਲੀਆ ਖੁਰਦ ਅਤੇ ਦੂਸਰਾ ਸਥਾਨ ਯਾਦਵਿੰਦਰ ਸਿੰਘ ਯਾਦੂ ਦੀ ਪਿੰਡ ਔਲਖ ਦੀ ਟੀਮ ਨੂੰ ਸਨਮਾਨਿਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਘਣੀਏਵਾਲਾ ਨੇ ਨਿਭਾਈ ਗਈ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਸਪਾਲ ਸਿੰਘ ਕਲੱਬ ਪ੍ਰਧਾਨ, ਸੁਖਪਾਲ ਸਿੰਘ ਮੰਨੂ ਕੋਚ, ਸਨਦੀਪ ਸਿੰਘ ਸੀਪਾ ਘਣੀਏਵਾਲਾ, ਕੁਲਵੰਤ ਸਿੰਘ ਮਾਨ ਕੋਚ, ਡਾ. ਗਗਨਦੀਪ ਸਿੰਘ, ਮਿਲਕਦੀਪ ਸਿੰਘ, ਯਾਦਵਿੰਦਰ ਸਿੰਘ ਯਾਦੂ, ਅਰਸਦੀਪ ਸਿੰਘ, ਜਸਪਾਲ ਸਿੰਘ ਗੋਰਾ ਸਾਬਕਾ ਪ੍ਰਧਾਨ, ਕੁਲਵਿੰਦਰ ਸਿੰਘ ਔਲਖ, ਅਮਰੀਕ ਸਿੰਘ, ਅਕਾਸ਼ਦੀਪ ਸਿੰਘ, ਬਲਜਿੰਦਰ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ , ਗ੍ਰਾਮ ਪਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਐਰ .ਆਈ ਵੀਰਾਂ ਦਾ ਸਹਿਯੋਗ ਰਿਹਾ। ਅੰਤ ’ਚ ਸੁਖਪਾਲ ਸਿੰਘ ਅਤੇ ਸਾਰੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਹੁੰਚੇ ਖਿਡਾਰੀਆ ਨੂੰ ਰਿਫਰੈਸਮੈਂਟ ਦਿੱਤੀ ਗਈ।