- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਪ ਦੌਰਾਨ 550 ਮਰੀਜ਼ਾਂ ਦੀ ਕੀਤੀ ਜਾਂਚ ਅਤੇ 290 ਮਰੀਜ਼ਾਂ ਦੇ ਪਾਏ ਗਏ ਮੁਫ਼ਤ ਲੈਂਜ

ਸੰਤ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ’ਚ ਮੈਡੀਕਲ ਕੈਂਪ ਲਾਇਆ
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਲਵੇ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਵੱਲੋਂ ਸੰਸਥਾ ਦੇ ਮੁੱਖ ਸੰਸਥਾਪਕ ਸੰਸਥਾ ਦੇ ਮੁੱਖ ਸੰਸਥਾਪਕ ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ਵਿਚ ਪੁੰਨਿਆ ਦੇ ਸ਼ੁੱਭ ਦਿਹਾੜੇ ’ਤੇ ਸੰਸਥਾ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜੀ ਜਲਾਲ ਵਾਲਿਆਂ ਦੀ ਯੋਗ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਸੰਸਥਾ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜੀ ਜਲਾਲ ਵਾਲਿਆਂ, ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ, ਲੀਲਾਧਰ ਵਰਿਸ਼ਟ ਪ੍ਰਚਾਰਕ, ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਅਤੇ ਮਾਤਾ ਰਜਨੀ ਦੇਵੀ (ਵਿਵੇਕ ਆਸ਼ਰਮ ਜੈਤੋ) ਨੇ ਸਾਂਝੇ ਤੌਰ ’ਤੇ ਦੀਪਕ ਜਗ੍ਹਾ ਕੇ ਕੀਤਾ। ਇਸ ਮੌਕੇ ਬੋਲਦਿਆਂ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਲੋੜਵੰਦਾਂ ਦੀ ਸਹਾਇਤਾ ਕਰਕੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਨਹੀਂ ਮਿਲਦਾ। ਇਸ ਲਈ ਆਓ ਆਪਣੇ ਸਮੇਂ ਵਿਚੋਂ ਕੁੱਝ ਨਾ ਕੁੱਝ ਸਮਾਂ ਦੁਖੀਆਂ, ਗਰੀਬਾਂ ਅਤੇ ਬੀਮਾਰਾਂ ਦੀ ਸੇਵਾ ਸੰਭਾਲ ਵਿਚ ਲਾ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਬਣਾਉਣ ਦਾ ਚਾਰਾ ਕਰੀਏ। ਇਸ ਦੌਰਾਨ ਸੰਸਥਾ ਵੱਲੋਂ ਮਹਿਮਾਨਾਂ ਅਤੇ ਡਾਕਟਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਦੱਸਿਆ ਕਿ ਕੈਂਪ ਦੌਰਾਨ ਉੱਚ ਕੋਟੀ ਦੇ ਡਾ. ਦੀਪਕ ਅਰੋੜਾ (ਐੱਮ.ਐੱਸ), ਡਾ. ਮੋਨਿਕਾ ਬਲਿਆਨ (ਐੱਮ.ਐੱਸ) ਅਤੇ ਡਾ. ਭੁਪਿੰਦਰਪਾਲ ਕੌਰ (ਐੱਮ.ਐੱਸ) ਵੱਲੋਂ 550 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਆਪ੍ਰੇਸ਼ਨ ਯੋਗ 290 ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਗਏ। ਉਨ੍ਹਾਂ ਦੱਸਿਆ ਕਿ ਜਿੰਨਾਂ ਮਰੀਜ਼ਾਂ ਨੂੰ ਸੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦਾ ਰੋਗ ਸੀ ਉਹਨਾਂ ਨੂੰ ਸਿਰਫ਼ ਦਵਾਈ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਲਈ ਰਹਿਣ-ਸਹਿਣ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੰਸਥਾ ਵੱਲੋਂ ਮੁਫ਼ਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਚਾਰਕ ਅਮਿਤ ਕੁਮਾਰ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਸ਼ਾਮ ਲਾਲ ਗੋਇਲ, ਭਾਜਪਾ ਆਗੂ ਡਾ. ਰਮਨਦੀਪ ਸਿੰਘ, ਗੁਰਭਜਨੀਕ ਸਿੰਘ ਜ਼ੈਲਦਾਰ, ਵਿੱਕੀ ਗੋਇਲ ਏ.ਵੀ. ਵਾਲੇ, ਦਿਵਾਂਸੂ ਮੜਾਕੀਆ, ਹਰੀਸ਼ ਤਾਇਲ, ਹੈੱਡ ਗ੍ਰੰਥੀ ਰਾਮ ਸਿੰਘ, ਡੀਸੀ ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਮੇਜਰ ਸਿੰਘ ਗੋਂਦਾਰਾ ਡੇਲਿਆਂਵਾਲੀ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ ਰੋੜੀਕਪੂਰਾ, ਮਹਿੰਦਰ ਸਿੰਘ ਨਿਰਵਾਣ, ਜਗਦੀਸ਼ ਸਿੰਘ, ਤੇਜਿੰਦਰ ਸਿੰਘ ਬਰਾੜ ਕਰੀਰਵਾਲੀ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਜਗਮੀਤ ਸਿੰਘ ਮੱਲਣ, ਅਮਨਦੀਪ ਸਿੰਘ ਜਿਗਰੀ, ਸੁਖਵਿੰਦਰ ਸਿੰਘ ਸੁੱਖਾ, ਗੁਰਪੀਤ ਸਿੰਘ ਬਾਜਾਖਾਨਾ, ਸੁਮਨ ਕੌਰ, ਸੁਸ਼ਮਾ ਰਾਣੀ, ਕਰਮਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।
ਕੈਂਪ ਦੌਰਾਨ ਮਰੀਜ਼ ਦੀਆਂ ਅੱਖਾਂ ਦੀ ਜਾਂਚ ਕਰਦਾ ਹੋਇਆ ਡਾਕਟਰ ਤੇ ਨਾਲ ਖੜ੍ਹੇ ਹਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜੀ, ਸੰਤ ਰਿਸ਼ੀ ਰਾਮ ਜੀ ਤੇ ਹੋਰ।