ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਨੂੰ 35 ਹਜ਼ਾਰ ਰੁਪਏ ਦਾਨ ਕੀਤੇ
ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਨੂੰ 35000/- ਦਿੱਤਾ ਦਾਨ
Publish Date: Mon, 02 Feb 2026 03:25 PM (IST)
Updated Date: Tue, 03 Feb 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪਰਮਜੀਤ ਕੌਰ ਮੁੱਖ ਅਧਿਆਪਕ ਦੀ ਰਹਿਨੁਮਾਈ ਹੇਠ ਅਤੇ ਜਗਸੀਰ ਸਿੰਘ ਅਧਿਆਪਕ ਦੀ ਪ੍ਰੇਰਣਾ ਸਦਕਾ ਸਮੁੱਚੇ ਭੁੱਲਰ ਪ੍ਰੀਵਾਰ ਵੱਲੋਂ ਰਛਪਾਲ ਸਿੰਘ ਭੁੱਲਰ ਰਿਟਾਇਰਡ ਕਾਰਜ ਸਾਧਕ ਅਫਸਰ ਤੇ ਸਾਬਕਾ ਪ੍ਰਧਾਨ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੇ ਕਰ ਕਮਲਾਂ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਦੇ ਬੱਚਿਆਂ ਨੂੰ 20000/-ਦੀ ਸਟੇਸ਼ਨਰੀ ਵੰਡੀ।ਪ੍ਰੀ ਨਰਸਰੀ ਤੋੰ ਪੰਜਵੀਂ ਜਮਾਤ ਵਿੱਚੋਂ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 9000/- ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋੰ ਇਲਾਵਾ 2 ਵਿਦਿਆਰਥੀਆਂ ਨੂੰ ਸੁਨਣ ਵਾਲੀਆਂ ਮਸ਼ੀਨਾਂ ਲਗਵਾਉਣ ਲਈ 6000/- ਦਾਨ ਦਿੱਤਾ।ਇਸ ਸਮੇੰ ਸਮੂਹ ਸਟਾਫ ਤੋੰ ਇਲਾਵਾ ਉਹਨਾਂ ਦੀ ਧਰਮਪਤਨੀ ਮੁਖਤਿਆਰ ਕੌਰ ਰਿਟਾਇਰਡ ਮੁੱਖ ਅਧਿਆਪਕ, ਐਵਲੀਨ ਕੌਰ ਭੁੱਲਰ(ਪੋਤਰੀ),ਇਆਨ ਸਿੰਘ ਭੁੱਲਰ(ਪੋਤਰਾ) ਹਾਜ਼ਰ ਸਨ।ਸ੍ਰੀ ਭੁੱਲਰ ਨੇ ਕਿਹਾ ਕਿ ਇਹ ਕਾਰਜ ਉਹਨਾਂ ਦੇ ਛੋਟੇ ਭਰਾ ਬਲਵੰਤ ਸਿੰਘ ਭੁੱਲਰ ਤੇ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਵਧੀਆ ਸੇਧ ਕਾਰਨ ਹੀ ਸੰਭਵ ਹੋਇਆ ਹੈ ।ਮੁੱਖ ਅਧਿਆਪਕਾ ਵੱਲੋਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦਾ ਸਮੂਹ ਸਟਾਫ ਸਹਿਯੋਗ ਦੇਣ ਲਈ ਵਧਾਈ ਦਾ ਪਾਤਰ ਹੈ ।ਦਾਨੀ ਪਰਿਵਾਰ ਨੇ ਮੁੱਖ ਅਧਿਆਪਕਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਦੀ ਭਲਾਈ ਲਈ ਹਮੇਸ਼ਾ ਮੱਦਦ ਕਰਦੇ ਰਹਿਣਗੇ।