ਡਾਕਟਰੇਟ ਦੀ ਉਪਾਧੀ ਮਿਲਣ ਤੇ ਡਾ. ਛਾਬੜਾ ਦਾ ਸਨਮਾਨ
ਡਾ. ਬਿਮਲ ਕੁਮਾਰ ਛਾਬੜਾ ਨੂੰ ਡਾਕਟਰੇਟ ਦੀ ਉਪਾਧੀ ਮਿਲਣ ਤੇ ਕੀਤਾ ਸਨਮਾਨਿਤ।
Publish Date: Sun, 01 Mar 2026 04:17 PM (IST)
Updated Date: Mon, 02 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ ਜ਼ਿਲ੍ਹਾ ਭਾਸ਼ਾ ਵਿਭਾਗ ਮੋਗਾ ਦੇ ਖੋਜ ਅਫ਼ਸਰ ਡਾ. ਬਿਮਲ ਕੁਮਾਰ ਛਾਬੜਾ ਨੂੰ ਮਾਨਦ ਡਾਕਟਰੇਟ ਦੀ ਉਪਾਧੀ ਮਿਲਣ ਦੀ ਖੁਸ਼ੀ ਵਿੱਚ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਅਤੇ ਚਨਾਬ ਗਰੁੱਪ ਆਫ ਇੰਸਟੀਚਿਊਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਟੇਟ ਅਵਾਰਡੀ ਨੇ ਦੱਸਿਆ ਕਿ ਹਿੰਦੀ ਅਤੇ ਸਿੱਖਿਆ ਖੇਤਰ ਵਿੱਚ ਡਾ.ਬਿਮਲ ਕੁਮਾਰ ਛਾਬੜਾ ਦੇ ਯੋਗਦਾਨ ਨੂੰ ਦੇਖਦਿਆਂ ਕਾਂਸ਼ੀ ਹਿੰਦੀ ਵਿੱਦਿਆ ਪੀਠ ਵਾਰਾਨਸੀ ਵੱਲੋਂ ,ਮਾਨਦ ਡਾਕਟਰੇਟ (ਆਨਰੇਰੀ ਡਾਕਟਰੇਟ)ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਸ਼ਹਿਰ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਪ੍ਰਿੰਸੀਪਲ ਸਾਹਿਬ, ਮਾ. ਕੁਲਵਿੰਦਰ ਸਿੰਘ ਜਟਾਣਾ ਅਤੇ ਬਲਜੀਤ ਸਿੰਘ ਖੀਵਾ ਵੱਲੋਂ ਡਾ. ਬਿਮਲ ਕੁਮਾਰ ਛਾਬੜਾ ਦੀ ਹਿੰਦੀ ਸਿੱਖਿਆ ਦੇ ਪਸਾਰ, ਸੱਭਿਆਚਾਰਕ ਮੁੱਲਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਅਤੇ ਪ੍ਰੇਰਨਾਦਾਇਕ ਕੀਤੇ ਕੰਮਾਂ ਤੇ ਚਾਨਣਾ ਪਾਇਆ ਗਿਆ। ਡਾ. ਬਿਮਲ ਕੁਮਾਰ ਛਾਬੜਾ ਨੂੰ ਇਸ ਵੱਡੀ ਪ੍ਰਾਪਤੀ ਲਈ ਸਨਮਾਨਿਤ ਕਰਨ ਸਮੇਂ ਉਨਾਂ ਦੇ ਪਿਤਾ ਮਾ. ਦੌਲਤ ਰਾਮ ਛਾਬੜਾ ਦੀ ਸਿੱਖਿਆ ਅਤੇ ਸਮਾਜ ਸੇਵਾ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਬਿਮਲ ਕੁਮਾਰ ਛਾਬੜਾ ਨੇ ਕਿਹਾ ਕਿ ਇਹ ਸਨਮਾਨ ਉਸ ਦਾ ਨਿੱਜੀ ਨਾ ਹੋ ਕੇ ਸਗੋਂ ਸਹਿਯੋਗੀਆਂ ਤੇ ਸਮਾਜ ਦਾ ਸਨਮਾਨ ਹੈ ਅਤੇ ਹਿੰਦੀ ਸਿੱਖਿਆ ਲਈ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਹੈ। ਇਸ ਮੌਕੇ ਵਿਵੇਕ ਕਪੂਰ,ਮਹਾਵੀਰ ਸਿੰਘ, ਪ੍ਰੇਮ ਕੁਮਾਰ, ਰਜਿੰਦਰ ਸਿੰਘ ਡੋਡ, ਪਵਨ ਕੁਮਾਰ, ਨਰਪਿੰਦਰ ਸ਼ਰਮਾ,ਸੁਖਪਾਲ ਸਿੰਘ, ਅਮਨਦੀਪ ਘੋਲੀਆ ,ਚੰਦਨ ਕੌਰ ਸੋਢੀ, ਮਨਪ੍ਰੀਤ ਕੌਰ ,ਮੰਜਲੀ ਕੱਕੜ, ਸੰਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ ਅਤੇ ਸਮੁੱਚਾ ਸਟਾਫ ਹਾਜ਼ਰ ਸੀ।