ਟਿੱਲਾ ਬਾਬਾ ਫ਼ਰੀਦ ਜੀ ਵਿਖੇ ਅਰੁਣ ਸੇਖੜੀ ਤੇ ਸਾਹਿਲ ਅਗਰਵਾਲ ਨੇ ਟੇਕਿਆ ਮੱਥਾ
ਟਿੱਲਾ ਬਾਬਾ ਫ਼ਰੀਦ ਜੀ ਵਿਖੇ ਮੰਡਲ ਕਮਿਸ਼ਨਰ ਅਰੁਣ ਸੇਖੜੀ ਅਤੇ ਸਟੇਟ ਸੈਕਟਰੀ ਸਾਹਿਲ ਅਗਰਵਾਲ ਨੇ ਟੇਕਿਆ ਮੱਥਾ
Publish Date: Tue, 17 Feb 2026 05:10 PM (IST)
Updated Date: Wed, 18 Feb 2026 04:06 AM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਟਿੱਲਾ ਬਾਬਾ ਫ਼ਰੀਦ ਜੀ, ਫ਼ਰੀਦਕੋਟ ਵਿਖੇ ਅਰੁਣ ਸੇਖੜੀ, ਆਈ.ਏ.ਐੱਸ., ਮੰਡਲ ਕਮਿਸ਼ਨਰ, ਫ਼ਰੀਦਕੋਟ ਅਤੇ ਸਾਹਿਲ ਅਗਰਵਾਲ, ਸਟੇਟ ਸੈਕਟਰੀ ਤੇ ਚੇਅਰਮੈਨ ਟ੍ਰੇਡਿੰਗ ਵਿੰਗ, ਅਕਸਾਇਜ ਵਿਭਾਗ, ਚੰਡੀਗੜ੍ਹ ਵੱਲੋਂ ਨਤਮਸਤਕ ਹੋ ਕੇ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਸਿਮਰਜੀਤ ਸਿੰਘ ਸੇਖੋਂ, ਪ੍ਰਧਾਨ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਦੌਰਾਨ ਹੈੱਡ ਗ੍ਰੰਥੀ ਸਾਹਿਬਾਨ ਵੱਲੋਂ ਮਹਿਮਾਨਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਫਰੀਦ ਸੰਸਥਾਵਾਂ ਦੇ ਸੰਸਥਾਪਕ ਸਵ. ਇੰਦਰਜੀਤ ਸਿੰਘ ਖ਼ਾਲਸਾ ਦੁਆਰਾ ਲਿਖਤ ਬਾਬਾ ਫ਼ਰੀਦ ਸਾਹਿਬ ਜੀ ਦੀ ਜੀਵਨੀ ਸੰਬੰਧੀ ਕਿਤਾਬਾਂ ਭੇਂਟ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਅਰੁਣ ਸੇਖੜੀ ਅਤੇ ਸਾਹਿਲ ਅਗਰਵਾਲ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਆ ਕੇ ਮਨ ਨੂੰ ਅਦਭੁੱਤ ਸ਼ਾਂਤੀ ਅਤੇ ਆਤਮਿਕ ਅਨੁਭੂਤੀ ਪ੍ਰਾਪਤ ਹੋਈ ਹੈ।