ਅਰੋੜਬੰਸ ਸਭਾ ਦੇ ਜਨਰਲ ਇਜਲਾਸ ਸਬੰਧੀ ਕੀਤਾ ਵਿਚਾਰ ਵਟਾਂਦਰਾ
ਅਰੋੜਬੰਸ ਸਭਾ ਦੇ ਜਨਰਲ ਇਜਲਾਸ ਦੀਆਂ ਤਿਆਰੀਆਂ ਸਬੰਧੀ ਕੀਤਾ ਵਿਚਾਰ ਵਟਾਂਦਰਾ : ਮੱਕੜ
Publish Date: Wed, 18 Mar 2026 04:28 PM (IST)
Updated Date: Thu, 19 Mar 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅਰੋੜਬੰਸ ਸਭਾ ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਚਲਾਏ ਜਾ ਰਹੇ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿੱਚ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਿਤੀ 21 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 3:00 ਵਜੇ ਅਰੋੜਬੰਸ ਧਰਮਸ਼ਾਲਾ ਜੈਤੋ ਰੋਡ ਕੋਟਕਪੂਰਾ ਵਿਖੇ ਸਭਾ ਦੇ ਹੋਣ ਵਾਲੇ ਜਨਰਲ ਇਜਲਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਭਾ ਦੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਮੁਤਾਬਿਕ ਮੀਟਿੰਗ ਦੀ ਸ਼ੁਰੂਆਤ ਅਰੋੜਾ ਬਰਾਦਰੀ ਦੀਆਂ ਵਿਛੜੀਆਂ ਰੂਹਾਂ ਨੂੰ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਈ। ਜਨਰਲ ਸਕੱਤਰ ਮਾ ਕਰਨੈਲ ਸਿੰਘ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਮੀਟਿੰਗ ਮੌਕੇ ਜਨਰਲ ਇਜਲਾਸ ਦੇ ਨਾਲ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਮਿਲੇ ਫੰਡਾਂ ਬਾਰੇ ਵੀ ਵਿਚਾਰ ਚਰਚਾ ਹੋਈ। ਖਜਾਨਚੀ ਧਰਮਵੀਰ ਸਿੰਘ ਰਾਜੂ ਅਤੇ ਡਾ ਸੁਨੀਲ ਛਾਬੜਾ ਨੇ ਦੱਸਿਆ ਕਿ ਇਜਲਾਸ ਦੀਆਂ ਤਿਆਰੀਆਂ ਸਬੰਧੀ ਵੱਖੋ-ਵੱਖਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਰਜਿੰਦਰ ਸਿੰਘ ਪੱਪੂ, ਰਮੇਸ਼ ਸਿੰਘ ਗੁਲਾਟੀ ਅਤੇ ਬਲਵੰਤ ਸਿੰਘ ਅਰਨੇਜਾ ਨੇ ਦੱਸਿਆ ਕਿ ਸੈਂਟਰ ਲਈ ਨਵੇਂ ਕੰਪਿਊਟਰ, ਨਵਾਂ ਫਰਨੀਚਰ, ਦਫਤਰ ਦੀ ਮੁਰੰਮਤ ਅਤੇ ਹੋਰ ਸਮਾਨ ਦੀ ਖਰੀਦੋ-ਫਰੋਖਤ ਬਾਰੇ ਵੀ ਸਾਰਿਆਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਮਨਮੋਹਨ ਸਿੰਘ ਚਾਵਲਾ ਅਤੇ ਅਮਰ ਸਿੰਘ ਮੱਕੜ ਨੇ ਸਭਾ ਵਲੋਂ ਪਿਛਲੇ ਦਿਨੀਂ ਲਾਏ ਗਏ ਵੱਖ-ਵੱਖ ਕਿਸਮ ਦੇ ਮੈਡੀਕਲ ਚੈਕਅਪ ਕੈਂਪ ਦੇ ਮਿਲੇ ਹੁੰਗਾਰੇ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ। ਜਸਵਿੰਦਰ ਸਿੰਘ ਜੱਸੀ ਗੇਰਾ, ਪ੍ਰੀਤਮ ਸਿੰਘ ਮੱਕੜ, ਵਰਿੰਦਰਪਾਲ ਸਿੰਘ ਅਰਨੇਜਾ, ਰਾਜ ਅਰੋੜਾ ਅਤੇ ਅਵਤਾਰ ਸਿੰਘ ਆਦਿ ਨੇ ਵੀ ਵੱਖ -ੱਖ ਨੁਕਤਿਆਂ ਦੀ ਸਾਂਝ ਪਾਈ।