ਸਿਵਲ ਹਸਪਤਾਲ ਫਰੀਦਕੋਟ ਨੂੰ 30 ਡਾਇਲਸਿਸ ਕਿੱਟਾਂ ਦਿੱਤੀਆਂ
ਸਿਵਲ ਹਸਪਤਾਲ ਫਰੀਦਕੋਟ ਨੂੰ 30 ਡਾਇਲਸਿਸ ਕਿੱਟਾਂ ਦਿੱਤੀਆਂ:ਅਸ਼ਵਨੀ ਬਾਂਸਲ/ਦਵਿੰਦਰ ਸਿੰਘ
Publish Date: Thu, 12 Feb 2026 03:26 PM (IST)
Updated Date: Fri, 13 Feb 2026 04:00 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮਾਨਵਤਾ ਦੀ ਭਲਾਈ ਕਾਰਜਾਂ ਅੰਦਰ ਹਮੇਸ਼ਾ ਸਭ ਤੋ ਵੱਧ ਯਤਨਸ਼ੀਲ ਰਹਿਣ ਵਾਲੇ ਅੰਤਰ ਰਾਸ਼ਟਰੀ ਪੱਧਰ ਦੇ ਜਾਣੇ ਜਾਂਦੇ ਰੋਟਰੀ ਕਲੱਬ ਫਰੀਦਕੋਟ ਨੇ ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੀ ਯੋਗ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਨੂੰ 30 ਡਾਇਲਸਿਸ ਕਿੱਟਾਂ ਦਿੱਤੀਆਂ। ਇਸ ਪ੍ਰੋਜੈਕਟ ਲਈ ਡਾ.ਗਗਨ ਬਜਾਜ ਤੇ ਅਰਮਾਨ ਪੁਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਥੇ ਇਹ ਦੱਸਣਯੋਗ ਹੋਵੇਗਾ ਇਹ ਪ੍ਰੋਜੈਕਟ ਦੇ ਚੇਅਰਮੈਨ ਡਾ.ਗਗਨ ਬਜਾਜ, ਕਲੱਬ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੱਲਬ ਕੈਸ਼ੀਅਰ ਪਵਨ ਵਰਮਾ ਦੇ ਉੱਦਮ ਸਦਕਾ ਮੁੰਕਮਲ ਹੋਇਆ ਹੈ। ਇਸ ਮੌਕੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਭਵਿੱਖ ’ਚ ਅਜਿਹੇ ਸਮਾਗਮ ਨਿਰੰਤਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਜਲਦ ਹੀ ਕਲੱਬ ਵੀ ਆਰਮੀ ਦੇ ਖੇਤਰ ’ਚ ‘ਵਾਲ ਆਫ਼ ਕਾਈਡਨੈਂਸ’ ਸ਼ੁਰੂ ਕੀਤਾ ਜਾ ਰਹੀ ਹੈ। ਇਹ ਲੋੜਵੰਦ ਲੋਕਾਂ ਦਾ ਗਰਮੀ ਅਤੇ ਸਰਦੀ ’ਚ ਤਨ ਢੱਕਣ ਵਾਸਤੇ ਅਹਿਮ ਯੋਗਦਾਨ ਪਾਵੇਗੀ। ਉਨ੍ਹਾਂ ਦੱਸਿਆ ਕਲੱਬ ਵੱਲੋਂ ਆਮ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਸਤੇ ਨਿਰੰਤਰ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ, ਡਾ.ਵਿਸ਼ਵਦੀਪ ਗੋਇਲ ਡਿਸਟਿ੍ਰਕ ਮੈਡੀਕਲ ਅਫ਼ਸਰ, ਡਾ.ਪਰਮਜੀਤ ਸਿੰਘ ਬਰਾੜ ਐਸ.ਐਮ.ਓ ਨੇ ਸਾਂਝੇ ਰੂਪ ’ਚ ਰੋਟਰੀ ਕਲੱਬ ਦੇ ਸਮੂਹ ਅੁਹਦੇਦਾਰਾਂ ਦਾ ਇਨ ਨੇਕ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਇੰਜ. ਰਾਕੇਸ਼ ਕੰਬੋਜ,ਡਾ.ਜੈਪ੍ਰੀਤ ਸਿੰਘ, ਭਾਰਤ ਭੂਸ਼ਣ, ਮਨਪ੍ਰੀਤ ਸਿੰਘ ਬਰਾੜ (ਭੋਲੂਵਾਲਾ),ਜਗਦੀਪ ਸਿੰਘ ਗਿੱਲ, ਇੰਜ.ਜੀਤ ਸਿੰਘ, ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਸੰਜੀਵ ਗਰਗ( ਵਿੱਕੀ),ਕੇਵਲ ਕਿ੍ਰਸ਼ਨ ਕਟਾਰੀਆ, ਕੇ.ਪੀ.ਸਿੰਘ ਸਰਾਂ,ਡਾ.ਬਲਜੀਤ ਸ਼ਰਮਾ( ਗੋਲੇਵਾਲਾ),ਚਿਰਾਗ ਅਗਰਵਾਲ ਅਤੇ ਪੰਕਜ ਵਰਮਾ ਹਾਜ਼ਰ ਸਨ। ਅੰਤ ’ ਕਲੱਬ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਾਰੇ ਆਏ ਮੈਂਬਰ ਤੇ ਸਿਵਲ ਹਸਪਤਾਲ ਫਰੀਦਕੋਟ ਦੇ ਡਾਕਟਰ ਸਹਿਬਾਨ ਦਾ ਧੰਨਵਾਦ ਕੀਤਾ।