- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮਜੀਤ ਸਿੰਘ ਰਾਮੇਆਣਾ ਨੇ ‘ਆਪ’ ਸਰਕਾਰ ਦੇ 100% ਚੋਣ ਵਾਅਦੇ ਦੀ ਪੂਰਤੀ ’ਤੇ ਚਾਨਣਾ ਪਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਨੇ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰਾਮੇਆਣਾ ਵਿਖੇ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਤਹਿਤ ਕਰਵਾਏ ਸੰਵਾਦ ਸਮਾਗਮ ਦੌਰਾਨ ਸਮੱਸਿਆਵਾਂ ਸੁਨਣ ਅਤੇ ਹੱਲ ਕਰਨ ਲਈ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਧਰਮਜੀਤ ਸਿੰਘ ਰਾਮੇਆਣਾ ਨੇ ਭਰਵੇਂ ਸੰਵਾਦ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜ ਸਾਲ ਦੀ ਬਜਾਏ 4 ਸਾਲ ’ਚ ਪੰਜਾਬ ਵਾਸੀਆਂ ਨਾਲ ਕੀਤੀਆਂ ਗਈਆਂ ਚੋਣ ਗਰੰਟੀਆਂ ਨੂੰ ਇੰਨ ਬਿੰਨ 100 ਫ਼ੀਸਦ ਪੂਰਾ ਕਰਨ ’ਚ ਨਿਵੇਕਲਾ ਤੇ ਪਲੇਠਾ ਇਤਿਹਾਸਕ ਸਥਾਪਿਤ ਕੀਤਾ ਅਤੇ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀ, ਸਿੰਜਾਈ, ਖੇਡ ਮੈਦਾਨ, ਛੱਪੜਾਂ ਦਾ ਨਵੀਨੀਕਰਨ, ਆਮ ਆਦਮੀ ਕਲੀਨਿਕ, ਆਂਗਨਵਾੜੀ ਕੇਂਦਰਾਂ, ਗਲੀਆਂ, ਨਾਲੀਆਂ, ਸੜਕਾਂ ਦਾ ਅਪਗ੍ਰੇਡਸ਼ਨ, ਪੰਚਾਇਤ ਘਰਾਂ, ਪੰਚਾਇਤੀ ਸੱਥਾਂ, ਪੇਂਡੂ ਤੇ ਸ਼ਹਿਰੀ ਸ਼ੁੱਧ ਪੀਣ ਵਾਲਾ ਸਪਲਾਈ, ਦਲਿਤ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਤੇ ਆਮ ਸ਼੍ਰੇਣੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਮਾਜਿਕ ਮਾਣ ਰਾਸ਼ੀ, 40 ਲੱਖ ਪ੍ਰੀਵਾਰਾਂ ਨੂੰ ਮੇਰੀ ਰਸੋਈ ਤਹਿਤ ਖੰਡ, ਚਾਹ ਪੱਤੀ, ਦਾਲ, ਲੂਣ, ਤੇਲ ਆਦਿ ਮੁਫ਼ਤ ਘਰੇਲੂ ਖ਼ਪਤ ਵਸਤਾਂ, ਲਾਇਬ੍ਰੇਰੀਆਂ ਆਦਿ ਚਹੁੰ ਮੁੱਖੀ ਵਿਕਾਸ ਤੇ ਲੋਕ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕਰਦਿਆਂ ਨਸ਼ਾ ਤੇ ਗੈਂਗਸਟਰ ਮੁਕਤੀ ਲਈ ਅਮਨ ਪਸੰਦ ਨਾਗਰਿਕਾਂ, ਅਫ਼ਸਰਸ਼ਾਹੀ, ਪੁਲਿਸ, ਪੇਂਡੂ ਤੇ ਵਾਰਡ ਸੁਰੱਖਿਆ ਕਮੇਟੀਆਂ, ਸਮਾਜਿਕ ਪਹਿਰੇਦਾਰਾਂ ਤੇ ਨਿਆਂਪਾਲਿਕਾ ਦੀ ਉਸਾਰੂ ਭੂਮਿਕਾ ਨਾਲ ਰੰਗਲੇ ਪੰਜਾਬ ਦੀ ਸੰਪੂਰਨ ਕ੍ਰਾਂਤੀ ਵੱਲ ਇਤਿਹਾਸਿਕ ਪੈੜਾਂ ਪਾਈਆਂ ਹਨ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਖ਼ਜ਼ਾਨਚੀ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਆਮ ਤੌਰ ’ਤੇ ਵੇਖਣ ਵਿਚ ਆਉਂਦਾ ਸੀ ਕਿ ਪਿਛਲੀਆਂ ਸਰਕਾਰਾਂ ਕੇਵਲ ਆਪਣੀ ਆਖਿਰੀ ਸਾਲ ਦੇ ਕੰਮ ਵਿਚ ਹੀ ਛੋਟੇ ਮੋਟੇ ਵਿਕਾਸ ਦੇ ਕੰਮ ਕਰਕੇ ਲੋਕਾਂ ਨੂੰ ਵਰਗਲਾ ਲੈਂਦੀਆਂ ਸਨ ਪਰ ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪਹਿਲੇ ਸਾਲ ਤੋਂ ਹੀ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਨੀਅਤ ਸਾਫ਼ ਹੋਵੇ ਤਾਂ ਘੱਟ ਸਮੇਂ ਵਿਚ ਵੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ। ਆਉਣ ਵਾਲੇ ਸਮੇਂ ਵਿਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਨਵੀਂ ਉਚਾਈਆਂ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀਰਪਾਲ ਕੌਰ, ‘ਆਪ’ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬਰਾੜ ਕਰੀਰਵਾਲੀ, ਅਮਨਦੀਪ ਸਿੰਘ ‘ਅਮਨ ਧਾਲੀਵਾਲ’, ਸਰਬਜੀਤ ਸਿੰਘ ਵਾਂਦਰ, ਗੁਰਪ੍ਰੀਤ ਸਿੰਘ ਮਲਹੋਤਰਾ, ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਗੁਰਚਰਨ ਸਿੰਘ ਔਲਖ, ਪਰਮਜੀਤ ਸਿੰਘ ‘ਪੰਮਾ ਧਾਲੀਵਾਲ’, ਬਲਦੇਵ ਸਿੰਘ ਸੰਧੂ ‘ਬੇਦਾ ਭਾਊ’, ਪੰਚ ਸੰਤ ਰਾਮ, ਪੰਚ ਹਰਜੀਤ ਸਿੰਘ ਸੋਢੀ, ਪੰਚ ਸੁਖਦੇਵ ਸਿੰਘ ਬਰਾੜ ਰਾਮੇਆਣਾ, ਪੰਚ ਗੁਰਚੇਤਨ ਸਿੰਘ ਗਿੱਲ, ਪੰਚ ਦੀਪਾ ਸਿੰਘ ਆਦਿ ਹਾਜ਼ਰ ਸਨ।