- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾ ਸ਼ਰਧਾਲੂਆਂ ਵੱਲੋਂ 15 ਸਾਲਾਂ ਮੰਦ ਬੁੱਧੀ ਬੱਚੇ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਮਿਲਾਇਆ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਤੇ ਚੱਲਦਿਆਂ ਬਲਾਕ ਫ਼ਰੀਦਕੋਟ ਦੇ ਸੇਵਾਦਾਰਾਂ ਵੱਲੋਂ ਪੰਜ ਦਿਨ ਪਹਿਲਾਂ ਗੁਜਰਾਤ ਤੋਂ 15 ਸਾਲਾਂ ਦਾ ਕ੍ਰਿਸ਼ਨ ਲਾਲ ਨਾਮ ਦਾ ਮੰਦ ਬੁੱਧੀ ਬੱਚਾ ਜੋ ਕਿ ਗਲਤ ਟ੍ਰੇਨ ਚੜ ਕੇ ਇਧਰ ਫ਼ਰੀਦਕੋਟ ਆ ਗਿਆ ਸੀ ਜਦੋਂ ਇਸ ਬਾਰੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਇਸ ਬੱਚੇ ਨੂੰ ਫ਼ਰੀਦਕੋਟ ਦੇ ਰੇਲਵੇ ਸਟੇਸ਼ਨ ਤੋਂ ਆਪਣੇ ਨਾਲ ਲੈ ਕੇ ਇਸ ਨੂੰ ਮਾਨਵਤਾ ਭਲਾਈ ਕੇਂਦਰ ਵਿਖੇ ਰੱਖ ਕੇ ਦੇਖਰੇਖ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਪੰਜ ਦਿਨ ਪਹਿਲਾਂ ਕ੍ਰਿਸ਼ਨ ਲਾਲ ਪੁੱਤਰ ਰਮੇਸ਼ ਲਾਲੂ ਪਿੰਡ ਖਡੋਸਾ ਜ਼ਿਲ੍ਹਾ ਬਨਾਸ਼ ਕਾਲਾ ( ਤਾਲੂਕਾ ਬਾਬਰ ) ਗੁਜਰਾਤ ਦੇ ਰਹਿਣ ਵਾਲੇ 15 ਸਾਲਾ ਮੰਦ ਬੁੱਧੀ ਬੱਚਾ ਜੋ ਕਿ ਗਲਤ ਟ੍ਰੇਨ ਚੜ ਗਿਆ ਸੀ ਅਤੇ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਖੇ ਪਹੁੰਚ ਗਿਆ ਜਦੋਂ ਇਸ ਬਾਰੇ ਫ਼ਰੀਦਕੋਟ ਤੋਂ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਸ ਨੂੰ ਫਰੀਦਕੋਟ ਦੇ ਮਾਨਵਤਾ ਭਲਾਈ ਕੇਂਦਰ ਵਿਖੇ ਲੈ ਆਏ ਇਸ ਮੌਕੇ ਪ੍ਰੇਮੀ ਸੇਵਕ ਬਿੱਟੂ ਇੰਸਾਂ ਪਿੰਡ ਚਹਿਲ, ਅਤੇ ਗੁਰਪ੍ਰੀਤ ਇੰਸਾਂ ਬਿਜਲੀ ਸੰਮਤੀ ਤੇ ਜਸਵਿੰਦਰ ਇੰਸਾਂ ਮਿਸਤਰੀ ਨੇ ਇਸ ਬੱਚੇ ਦੀ ਦੇਖਰੇਖ ਕੀਤੀ ਜਦੋਂ ਇਸ ਦੇ ਮਾਤਾ ਪਿਤਾ ਬਾਰੇ ਪਤਾ ਕੀਤਾ ਤਾਂ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ ਬੱਚੇ ਦੇ ਪਿਤਾ ਰਮੇਸ਼ ਲਾਲੂ ਅਤੇ ਬੱਚੇ ਦੇ ਮਾਮਾ ਅਤੇ ਬੱਚੇ ਦਾ ਭਰਾ ਫਰੀਦਕੋਟ ਦੇ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਚਾ ਸਹੀ ਸਲਾਮਤ ਹੈਂਡ ਓਵਰ ਕੀਤਾ ਗਿਆ ਇਸ ਮੌਕੇ ਤੇ ਬੱਚੇ ਦੇ ਪਿਤਾ ਭਰਾ ਅਤੇ ਮਾਮਾ ਵੱਲੋਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਤੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਸਾਡਾ ਬੱਚਾ ਸਹੀ ਜਗ੍ਹਾ ਤੇ ਪਹੁੰਚਣ ਕਾਰਨ ਸਾਨੂੰ ਬੱਚਾ ਸਹੀ ਸਿਲਾਮਤ ਮਿਲ ਗਿਆ ਹੈ ਪਰਿਵਾਰ ਦੇ ਅੱਖਾਂ ਚੋਂ ਹੰਜੂ ਰਹਿ ਰਹੇ ਸਨ ਉਨ੍ਹਾਂ ਕਿਹਾ ਕਿ ਅਸੀਂ ਕਿਸ ਸ਼ਬਦਾਂ ਨਾਲ ਤੁਹਾਡਾ ਤੇ ਗੁਰੂ ਜੀ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਰੱਖ ਕੇ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ ਇਸ ਮੌਕੇ ਤੇ ਨਮਨ ਸੇਵਾਦਾਰ ਨਰਿੰਦਰ ਇੰਸਾਂ ਨਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਤੇ ਚੱਲਦਿਆਂ ਜੋ ਕਿ ਇੱਕ ਮੰਦ ਬੁੱਧੀ ਬੱਚੇ ਨੂੰ ਉਨ੍ਹਾਂ ਦੇ ਮਾਤਾ ਪਿਤਾ ਨਾਲ ਮਿਲਾਉਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਤਾਂ ਸਾਡੇ ਸੇਵਾਦਾਰਾਂ ਵੱਲੋਂ ਇਹ ਸੇਵਾ ਨੂੰ ਪਹਿਲ ਦੇ ਅਧਾਰ ਤੇ ਇਸ ਬੱਚੇ ਨੂੰ ਉਨ੍ਹਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਤਾਂ ਜੋ ਬੱਚਾ ਹੁਣ ਸਹੀ ਸਲਾਮਤ ਹੈ ਇਸ ਮੌਕੇ ਤੇ ਨਮਨ ਸੇਵਾਦਾਰ ਨਰਿੰਦਰ ਸਿੰਘ ਇੰਸਾਂ , ਨਮਨ ਸੇਵਾਦਾਰ ਹਰਪ੍ਰੀਤ ਸਿੰਘ ਇੰਸਾਂ, ਪ੍ਰੇਮੀ ਸੇਵਕ ਬਿੱਟੂ ਸਿੰਘ ਇੰਸਾਂ ਵਾਸੀ ਪਿੰਡ ਚਹਿਲ, ਗੁਰਪ੍ਰੀਤ ਸਿੰਘ ਇੰਸਾਂ, ਵਾਸੀ ਫ਼ਰੀਦਕੋਟ, ਜਸਵਿੰਦਰ ਸਿੰਘ ਇੰਸਾਂ ਵਾਸੀ ਫ਼ਰੀਦਕੋਟ, ਸੰਤ ਰਾਮ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।