ਰਾਈਸ ਮਿਲਰਜ਼ ਦਾ ਵਫਦ ਜਨਰਲ ਮੈਨੇਜਰ ਨੂੰ ਮਿਲਿਆ
ਸੰਜੀਵ ਕੁਮਾਰ ਨਾਲ ਵਿਭਾਗ ਦੇ ਅਧਿਕਾਰੀ।
Publish Date: Wed, 01 Apr 2026 03:58 PM (IST)
Updated Date: Thu, 02 Apr 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਫ਼ਰੀਦਕੋਟ ਦੇ ਉੱਘੇ ਸਮਾਜ ਸੇਵੀ ਅਤੇ ਰਾਈਸ ਮਿਲਰਜ਼ ਨਵੀਸ਼ ਛਾਬੜਾ ਦੀ ਅਗਵਾਈ ਹੇਠ ਇੱਕ ਵਫ਼ਦ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਪੰਜਾਬ ਦੇ ਜਨਰਲ ਮੈਨੇਜਰ ਮੈਡਮ ਨਿਤਿਕਾ ਪਵਾਰ ਨੂੰ ਫ਼ਰੀਦਕੋਟ ਵਿਖੇ ਮਿਲਿਆ। ਇਸ ਮੌਕੇ ਪੰਜਾਬ ਦੇ ਜਨਰਲ ਮੈਨੇਜਰ ਫ਼ਰੀਦਕੋਟ ਮੈਡਮ ਨਿਤਿਕਾ ਪਵਾਰ ਦਾ ਫ਼ਰੀਦਕੋਟ ਪਹੁੰਚਣ ਤੇ ਵਫ਼ਦ ਵੱਲੋਂ ਸੁਆਗਤ ਕੀਤਾ ਗਿਆ। ਇਸ ਵਫ਼ਦ ’ਚ ਨਵੀਸ਼ ਛਾਬੜਾ ਦੇ ਨਾਲ ਨਿਤਿਨ ਜੈਨ, ਰਾਹੁਲ ਬਾਂਸਲ, ਸੰਜੀਵ ਕੁਮਾਰ ਵੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੀਸ਼ ਛਾਬੜਾ ਨੇ ਦੱਸਿਆ ਕਿ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਦੇ ਪੰਜਾਬ ਦੇ ਜਨਰਲ ਮੈਨੇਜਰ ਮੈਡਮ ਨਿਤਿਕਾ ਪਾਵਰ ਨਾਲ ਚੌਲਾਂ ਦੀ ਸਪੈਸ਼ਲ ਅਤੇ ਗਡਾਊਨ ਨਾਲ ਸਬੰਧਤ ਮਸਲਿਆਂ ਸਬੰਧੀ ਵਿਸਥਾਰ ਨਾਲ ਵਿਚਾਰ ਵਿਟਾਂਦਰਾ ਕੀਤਾ। ਉਨ੍ਹਾਂ ਵਫ਼ਦ ਦੀ ਗੱਲਬਾਤ ਪੂਰੇ ਧਿਆਨ ਨਾਲ ਸੁਣੀ ਅਤੇ ਇਸ ਮੌਕੇ ਰਾਈਸ ਮਿਲਰਜ਼ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਪੂਰਨ ਭਰੋਸਾ ਦਿੱਤਾ। ਇਸ ਮੌਕੇ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿਭਾਗ ਫ਼ਰੀਦਕੋਟ ਦੇ ਡੀ.ਐੱਮ.ਜਨਰਲ ਮਹਾਂਵੀਰ, ਡੀ.ਐੱਮ. ਕੁਲਾਲਿਟੀ ਕੰਟਰੋਲਰ ਸ਼੍ਰੀਰਾਮ, ਸਹਾਇਕ ਕੁਆਲਿਟੀ ਕੰਟਰੋਲ ਨਵੀਨ ਹਾਜ਼ਰ ਸਨ।