ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ ਕਰਵਾਇਆ ਸੈਮੀਨਾਰ
ਮੇਰਾ ਯੁਵਾ ਭਾਰਤ ਵਿਭਾਗ ਫ਼ਰੀਦਕੋਟ ਵੱਲੋਂ ਨੇਤਾ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ ਸੈਮੀਨਾਰ ਕੀਤਾ
Publish Date: Sat, 24 Jan 2026 03:42 PM (IST)
Updated Date: Sun, 25 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਫ਼ਰੀਦਕੋਟ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਰੀਦਕੋਟ ਵਿਖੇ ਮੇਰਾ ਯੁਵਾ ਭਾਰਤ ਫਰੀਦਕੋਟ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਦੇ ਸਹਿਯੋਗ ਨਾਲ ਸੰਸਥਾ ਦੇ ਮੁਖੀ ਪਿ੍ਸੀਪਲ ਗੁਰਪ੍ਰੀਤ ਸਿੰਘ ਜੋਤੀ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਯੂਥ ਅਫਸਰ ਮੋਹਿਤ ਕੁਮਾਰ ਸੈਣੀ ਅਤੇ ਲੇਖਾ ਪ੍ਰੋਗਰਾਮ ਅਫਸਰ ਮਨਜੀਤ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਨੇਤਾ ਜੀ ਸੁਭਾਸ ਚੰਦਰ ਬੋਸ ਜੈਯੰਤੀ ਦੇ ਸਬੰਧ ’ਚ ਇੱਕ ਸੈਮੀਨਾਰ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਸਨ। ਪ੍ਰੋਗਰਾਮ ਦੇ ਸੁਰੂ ’ਚ ਇੰਸਟ੍ਰਕਟਰ ਗੁਰਜੰਟ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਵਿਦਿਆਰਥੀਆਂ ਨੂੰ ਨੇਤਾ ਸੁਭਾਸ਼ ਚੰਦਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਲੇਖਾ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ ਭੁੱਲਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ 1943 ’ਚ ਨੇਤਾ ਜੀ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਅਤੇ ਬਿ੍ਰਟਿਸ਼ ਸਰਕਾਰ ਦੇ ਖਿਲਾਫ ਜੰਗ ਲੜੀ ਅਤੇ ਉਹਨਾਂ ਕਿਹਾ ਤੁਸੀਂ ਮੈਨੂੰ ਖੂਨ ਦਿਓ ਮੈ ਤੁਹਾਨੂੰ ਆਜਾਦੀ ਦਿਆਂਗਾ। ਉਨ੍ਹਾਂ ਕਿਹਾ ਨੇਤਾ ਜੀ ਸੁਭਾਸ ਚੰਦਰ ਬੋਸ ਭਾਰਤ ਦੇ ਸਭ ਤੋਂ ਬਹਾਦਰ ਆਜਾਦੀ ਸੈਨਾਨੀਆ ’ਚੋਂ ਇੱਕ ਸਨ । ਉਹ ਪੂਰਨ ਸਵਰਾਜ ਦੇ ਸਮਰਥਕ ਸਨ। ਉਨ੍ਹਾਂ ਦਾ ਭਾਰਤ ਦੀ ਅਜਾਦੀ ’ਚ ਵੱਡਾ ਯੋਗਦਾਨ ਸੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਬਾਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੇਤਾ ਜੀ ਦੀ ਜੈਯੰਤੀ 23 ਜਨਵਰੀ ਨੂੰ ਮਨਾਈ ਜਾਂਦੀ ਹੈ। ਇਸ ਨੂੰ ਪਰਾਕ੍ਰਮ ਦਿਵਸ ਵੀ ਕਿਹਾ ਜਾਂਦਾ ਹੈ। ਨੌਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਦੀ ਮਿਸਾਲ, ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਮੌਕੇ ਸੈਮੀਨਾਰ ’ਚ ਸ਼ਾਮਲ ਵੱਖ-ਵੱਖ ਹਸਤੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੇਅੰਤ ਸਿੰਘ ਇਲੈਕਸ਼ਨ ਦਫਤਰ ਫਰੀਦਕੋਟ, ਇੰਸਟ੍ਰਕਟਰ ਤਰਸੇਮ ਸਿੰਘ, ਪਰਮਿੰਦਰ ਸਿੰਘ, ਲਖਵਿੰਦਰ ਸਿੰਘ,ਪੀਤੀ ਕੌੜਾ, ਜਸਪ੍ਰੀਤ ਕੌਰ,ਹਰਜਿੰਦਰ ਕੌਰ, ਹਰਮਨਦੀਪ ਸਿੰਘ ਭੁੱਲਰ ਅਤੇ ਸਮੂਹ ਸਟਾਫ ਨੇ ਸਹਿਯੋਗ ਦਿੱਤਾ ਗਿਆ।