ਸੰਤ ਬਾਬਾ ਉਜਾਗਰ ਸਿੰਘ ਗਿੱਲਾਂ ਵਾਲਿਆਂ ਦੀ ਬਰਸੀ ਮਨਾਈ
ਜੰਡਵਾਲਾ ਸੰਧੂਆਂ ਵਿਖੇ ਸੰਤ ਬਾਬਾ ਉਜਾਗਰ ਸਿੰਘ ਗਿੱਲਾਂ ਵਾਲਿਆਂ ਦੀ ਬਰਸੀ ਮਨਾਈ
Publish Date: Thu, 26 Feb 2026 03:23 PM (IST)
Updated Date: Fri, 27 Feb 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਪਿੰਡ ਜੰਡਵਾਲਾ ਸੰਧੂਆਂ ਦੇ ਨਿਰਮਲ ਡੇਰਾ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ 34ਵਾਂ ਸਲਾਨਾ ਸੰਤ ਬਾਬਾ ਉਜਾਗਰ ਸਿੰਘ ਗਿੱਲਾਂ ਵਾਲਿਆਂ ਦੀ ਬਰਸੀ ਬਰਸੀ ਮਨਾਈ ਗਈ।ਸੇਵਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸਮੇਂ 6 ਅਖੰਡ ਪਾਠਾਂ ਦੇ ਭੋਗ ਪਾਏ ਗਏ। ਸ਼੍ਰੀ ਮਹੰਤ ਪੰਚਾਇਤੀ ਅਖਾੜਾ ਨਿਰਮਲਾ ਸੰਤ ਬਾਬਾ ਰੇਸ਼ਮ ਸਿੰਘ, ਬਾਬਾ ਹਾਕਮ ਸਿੰਘ, ਬਾਬਾ ਕੰਵਲਜੀਤ ਸਿੰਘ ਸ਼ਾਸ਼ਤਰੀ ਸੁਖਾਨੰਦ ਵਾਲੇ, ਬਾਬਾ ਗਰੀਬ ਦਾਸ ਕੋਟਕਪੂਰਾ ਵਾਲੇ, ਸੰਤ ਬਾਬ ਸੁੰਦਰ ਦਾਸ ਪੰਜਗਰਾਂਈ ਅਤੇ ਬਾਬਾ ਸੰਤ ਪ੍ਰਕਾਸ਼ ਸਿੰਘ ਭਾਣਾ ਨੇ ਗੁਰਬਾਣੀ ਦੇ ਜੱਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਤੋਂ ਇਲਾਵਾ ਅਨੇਕਾਂ ਰਾਗੀ, ਢਾਡੀ, ਕਥਾ ਵਾਚਕਾਂ ਅਤੇ ਕਵੀਸ਼ਰੀ ਜੱਥਿਆਂ ਨੇ ਵੀ ਗੁਰੂ ਇਤਿਹਾਸ ਸੁਣਾਇਆ। ਆਈਆਂ ਸੰਗਤਾਂ ਲਈ ਅਤੁੱਟ ਲੰਗਰ ਲਗਾਤਾਰ ਚੱਲਦੇ ਰਹੇ। ਸਮਾਗਮ ਦੌਰਾਨ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ।ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਫਰੀਦਕੋਟ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫਰੀਦਕੋਟ, ਜਥੇਦਾਰ ਚੰਦ ਸਿੰਘ ਡੋਡ, ਗਗਨ ਸੰਧੂ ਸਾਬਕਾ ਸਰਪੰਚ ਜੰਡਵਾਲਾ, ਨੈਬ ਸਿੰਘ ਸੰਧੂ ਸਾਬਕਾ ਚੇਅਰਮੈਨ, ਜਸਪਾਲ ਸਿੰਘ ਮਾਨੀ ਸਿੰਘ ਵਾਲਾ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਮੋਹਨ ਸਿੰਘ ਨੇ ਵੀ ਹਾਜਰ ਭਰੀ।