ਸੁਪਨਦੀਪ ਸਿੱਧੂ ਯਾਦਗਾਰੀ ਲਾਇਬ੍ਰੇਰੀ ’ਚ ਮਨਾਈ ਧੀਆਂ ਦੀ ਲੋਹੜੀ
ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ’ਚ ਮਨਾਈ ਧੀਆਂ ਦੀ ਲੋਹੜੀ
Publish Date: Mon, 12 Jan 2026 04:06 PM (IST)
Updated Date: Tue, 13 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨੇੜਲੇ ਪਿੰਡ ਹਰੀਨੌ ਵਿਖੇ ਸਿੱਧੂ ਪਰਿਵਾਰ ਵੱਲੋਂ ਬਣਾਈ ਗਈ ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਬੱਚਿਆਂ ਵੱਲੋਂ ਲੋਹੜੀ ਸਬੰਧੀ ਗੀਤ ਗਾਏ ਗਏ। ਸੇਵਾਮੁਕਤ ਮੁੱਖ ਅਧਿਆਪਕ ਗੇਜ ਰਾਮ ਭੋਰਾ ਮੁਤਾਬਿਕ ਜਨਵਰੀ ਮਹੀਨੇ ਵਿੱਚ ਆਉਣ ਵਾਲੇ ਬੱਚਿਆਂ ਦੇ ਜਨਮ ਦਿਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਜਨਮ ਦਿਨ ਮਨਾਇਆ ਗਿਆ। ਉਹਨਾਂ ਦੱਸਿਆ ਕਿ ਰਵਿੰਦਰ ਸਿੰਘ ਸਿੱਧੂ ਬੈਂਕ ਮੈਨੇਜਰ ਵੱਲੋਂ ਬੱਚਿਆਂ ਨੂੰ ਮੂੰਗਫਲੀਆਂ, ਰੇਵੜੀਆਂ ਅਤੇ ਗੱਚਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਗੁਰਬਿੰਦਰ ਸਿੰਘ ਸਿੱਧੂ, ਡਾ. ਕਰਮਜੀਤ ਸਿੰਘ ਸਿੱਧੂ, ਬਲਦੇਵ ਸਿੰਘ, ਮੈਡਮ ਗੁਰਤੇਜ ਕੌਰ ਸਿੱਧੂ, ਮੈਡਮ ਨਵਜੋਤ ਕੌਰ, ਕਿਸਾਨ ਆਗੂ ਸੁਖਵਿੰਦਰ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ। ਸਮਾਪਤੀ ਸਮੇਂ ਮਾ. ਗੇਜ ਰਾਮ ਭੌਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਲਾਕੇ ਦੇ ਸਾਹਿਤਕਾਰ ਅਤੇ ਪੁਸਤਕ ਪ੍ਰੇਮੀ ਇਸ ਲਾਇਬ੍ਰੇਰੀ ਲਈ ਵੱਖ-ਵੱਖ ਤਰਾਂ ਦੀਆਂ ਬਹੁਮੁੱਲੀਆਂ ਪੁਸਤਕਾਂ ਭੇਜ ਰਹੇ ਹਨ, ਜਿਸ ਤੋਂ ਪਿੰਡ ਵਾਸੀਆਂ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਫਾਇਦਾ ਮਿਲਣਾ ਸੁਭਾਵਿਕ ਹੈ। ਬੈਂਕ ਮੈਨੇਜਰ ਰਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਜੇਕਰ ਨਵੀਂ ਪੀੜ੍ਹੀ ਪੁਸਤਕ ਸੱਭਿਆਚਾਰ ਨਾਲ ਜੁੜੇਗੀ ਤਾਂ ਸਮਾਜਿਕ ਕੁਰੀਤੀਆਂ ਤੋਂ ਬਚੇਗੀ ਅਤੇ ਇਸ ਨਾਲ ਤੰਦਰੁਸਤ ਸਮਾਜ ਦੀ ਸਿਰਜਣਾ ਹੋਣੀ ਸੁਭਾਵਿਕ ਹੈ।