ਪੂਰਨ ਸਿੰਘ ਰੁਪਾਣਾ ਨਮਿਤ ਪਾਠ ਦੇ ਭੋਗ ਅੱਜ
ਲੋਕ ਗਾਇਕ ਦਰਸ਼ਨਜੀਤ ਝੱਖੜਵਾਲਾ ਨੂੰ ਸਦਮਾ ਪਿਤਾ ਦਾ ਦੇਹਾਂਤ
Publish Date: Mon, 09 Mar 2026 03:29 PM (IST)
Updated Date: Tue, 10 Mar 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ, ਲੋਕ ਗਾਇਕ ਦਰਸ਼ਨਜੀਤ ਝੱਖੜਵਾਲਾ ਨੂੰ ਉਸ ਵਕਤ ਸਦਮਾ ਲੱਗਾ ਜਦੋ ਉਨ੍ਹਾਂ ਦੇ ਪਿਤਾ ਪੂਰਨ ਸਿੰਘ ਰੁਪਣਾ (60) ਇਕ ਸੜਕ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ਤੇ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਗਾਇਕ ਵੀਰ ਸੁਖਵੰਤ, ਗੀਤਕਾਰ/ਗਾਇਕ ਭਿੰਦੇਸ਼ਾਹ ਰਾਜੋਵਾਲੀਆ, ਮੰਚ ਸੰਚਾਲਕ ਜਸਬੀਰ ਜੱਸੀ, ਲੋਕ ਗਾਇਕ ਸੁਰਜੀਤ ਗਿੱਲ, ਪ੍ਰਸਿੱਧ ਗੀਤਕਾਰ ਕਰਮਜੀਤ ਪੁਰੀ, ਸੰਗੀਤਕਾਰ ਭੋਲਾ ਯਮਲਾ, ਗਾਇਕ ਚੰਦਰਾ ਬਰਾੜ, ਲੋਕ ਗਾਇਕ ਸੰਧੂ ਸੁਰਜੀਤ, ਲੇਖਕ ਗੁਲਜ਼ਾਰ ਮਦੀਨਾ, ਨੌਜਵਾਨ ਅਰਸ਼ ਗਿੱਲ ਨੇ ਦਰਸ਼ਨਜੀਤ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵਰਗੀ ਪੂਰਨ ਸਿੰਘ ਰੁਪਾਣਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 10 ਮਾਰਚ, ਦਿਨ ਮੰਗਲਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਹਾਕੂਵਾਲਾ ਵਿਖੇ ਹੋਵੇਗੀ।