ਵਰਕਰਾਂ ਨੂੰ ਅੱਖੋਂ-ਪਰੋਖੇ ਕਰ ਕੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ : ਸਿੱਧੂਪੁਰ
ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ : ਸਿੱੱਧੂਪੁਰ
Publish Date: Tue, 03 Feb 2026 04:50 PM (IST)
Updated Date: Wed, 04 Feb 2026 04:03 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਕਿਸਾਨੀ ਹਿੱਤਾਂ ਲਈ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦੀ ਪਲੇਠੀ ਮੀਟਿੰਗ ਦਾਣਾ ਮੰਡੀ ਸਾਦਿਕ ਵਿਖੇ ਹੋਈ ।ਜਿੱਥੇ ਇਸ ਮੀਟਿੰਗ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ ਉੱਥੇ ਇਸ ਨਵੀਂ ਜਥੇਬਦੀ ਦੇ ਸੂਬਾ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਦਲਵੀਰ ਸਿੰਘ ਨੇ ਕਿਹਾ ਕਿ ਕਿਸਾਨ ਹਿੱਤਾਂ ਲਈ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦਾ ਉਨ੍ਹਾਂ ਦੇ ਪਿਤਾ ਸਵ. ਪਿਸ਼ੌਰਾ ਸਿੰਘ ਸਿੱਧੂਪੁਰ ਨੇ ਗਠਨ ਕੀਤਾ ਸੀ ਤੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਸ ਦੀ ਵਾਗਡੋਰ ਜਗਜੀਤ ਸਿੰਘ ਡੱਲੇਵਾਲਾ ਨੂੰ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਉਸਾਰੂ ਢੰਗ ਨਾਲ ਨਾ ਚਲਾਏ ਜਾਣ ਅਤੇ ਕੁੱਝ ਆਗੂਆਂ ਵੱਲੋਂ ਆਪਣੀ ਡਿਕਟੇਟਰਸ਼ਿੱਪ ਚਲਾਈ ਜਾ ਰਹੀ ਸੀ ਤੇ ਬਾਕੀ ਆਗੂਆਂ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਹੁਣ ਸਿੱਧੁਪੁਰ ਦੀ ਬਜਾਏ ਜਥੇੰਬਦੀ ਨਾਲ ਡੱਲੇਵਾਲ ਲਾਇਆ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਉਹ ਜਥੇੰਬਦੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਅਤੇ ਸੱਭਨਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮਸਲ ਹੱਲ ਕਰਵਾਉਣ ਲਈ ਵੱਧ ਤੋਂ ਵੱਧ ਇਸ ਜਥੇਬੰਦੀ ਨਾਲ ਜੁੜਨ। ਇਸ ਮੌਕੇ ਗਮਦੂਰ ਸਿੰਘ ਨੂੰ ਜਿਲ੍ਹਾ ਫ਼ਰੀਦਕੋਟ ਦਾ ਕਨਵੀਨਰ ਅਤੇ ਸਰਬਜੀਤ ਸਿੰਘ ਝੋਕ ਸਰਕਾਰੀ ਨੂੰ ਬਲਾਕ ਸਾਦਿਕ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਖਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਲਵਾ, ਜਗਸੀਰ ਸਿੰਘ ਸਾਧੂਵਾਲਾ ਜ਼ਿਲਾ ਪ੍ਰਧਾਨ ਬੀਕੇਯੂ ਮਾਲਵਾ ਫਰੀਦਕੋਟ, ਸਰਬਜੀਤ ਸਿੰਘ ਪ੍ਰਧਾਨ ਬਲਾਕ ਸਾਦਿਕ, ਨਿਰਭੈ ਸਿੰਘ ਗੁੱਜਰ, ਸੁਖਪ੍ਰਿੀਤ ਸਿੰਘ ਮੁਮਾਰਾ ਨੰਬਰਦਾਰ, ਸਤਿਨਾਮ ਸਿੰਘ ਬੁੱਟਰ, ਰਛਪਾਲ ਸਿੰਘ ਬਰਾੜ ਜ਼ਿਲਾ ਪ੍ਰਧਾਨ ਬੀਕੇਯੂ ਰਾਜੇਵਾਲ, ਬੇਅੰਤ ਸਿੰਘ ਦੀਪ ਸਿੰਘ ਵਾਲਾ, ਜਸਵਿੰਦਰ ਸਿੰਘ ਸੰਗਰਾਹੂਰ, ਭਾਗ ਸਿੰਘ ਸੰਗਰਾਹੂਰ, ਗੁਰਜੰਟ ਸਿੰਘ ਸਾਦਿਕ, ਸਿਕੰਦਰ ਸਿੰਘ ਰੁਮਾਣਾ ਵੀ ਹਾਜਰ ਸਨ।