ਨਸ਼ੇ ਦੇ ਮਾਮਲੇ ’ਚ ਵੱਖ ਵੱਖ ਥਾਣਿਆਂ ’ਚ ਅਨੇਕਾਂ ਮਾਮਲੇ ਦਰਜ
ਵੱਖ ਵੱਖ ਥਾਣਿਆਂ ’ਚ ਅਨੇਕਾਂ ਮਾਮਲੇ ਦਰਜ
Publish Date: Tue, 03 Feb 2026 04:19 PM (IST)
Updated Date: Wed, 04 Feb 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹਾ ਪੁਲਿਸ ਨੇ 10 ਵੱਖ ਵੱਖ ਥਾਵਾਂ ਤੋਂ ਇਕ ਲੜਕੀ ਸਮੇਤ 18 ਵਿਅਕਤੀਆਂ ਨੂੰ ਨਸ਼ੇ ਦੇ ਮਾਮਲੇ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਏਐੱਸਆਈ ਅਕਲਪ੍ਰੀਤ ਸਿੰਘ ਨੇ ਗਸ਼ਤ ਦੌਰਾਨ 7 ਗ੍ਰਾਮ ਹੈਰੋਇਨ ਸਮੇਤ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਬਲਬੀਰ ਬਸਤੀ ਫਰੀਦਕੋਟ ਨੂੰ ਕਾਬੂ ਕੀਤਾ, ਜਦਕਿ ਏਐਸਆਈ ਸਿਕੰਦਰ ਸਿੰਘ ਨੇ ਇਕ ਲੜਕੀ ਨੂੰ 6 ਗ੍ਰਾਮ ਹੈਰੋਇਨ, ਏਐੱਸਆਈ ਗੁਰਮੇਜ ਸਿੰਘ ਸੰਧੂ ਨੇ ਰਣਜੀਤ ਸਿੰਘ ਅਤੇ ਐਮ ਪੀ ਸਿੰਘ ਵਾਸੀਆਨ ਰੁਲੀਆ ਸਿੰਘ ਨਗਰ ਬਰਗਾੜੀ ਨੂੰ 9 ਗ੍ਰਾਮ 25 ਮਿਲੀਗ੍ਰਾਮ ਹੈਰੋਇਨ, ਏਐੱਸਆਈ ਗੁਰਮੀਤ ਰਾਮ ਨੇ ਅਸ਼ੋਕ ਕੁਮਾਰ ਅਤੇ ਸੰਜੇ ਕੁਮਾਰ ਵਾਸੀਆਨ ਫਰੀਦਕੋਟ ਨੂੰ 9 ਗ੍ਰਾਮ, ਏਐੱਸਆਈ ਚਮਕੋਰ ਸਿੰਘ ਸੰਘਾ ਨੇ ਸੰਜੇ ਕੁਮਾਰ ਯਾਦਵ ਅਤੇ ਗੁਰਤੇਜ ਸਿੰਘ ਨੂੰ 34 ਨਸ਼ੀਲੀਆਂ ਗੋਲੀਆਂ, ਏਐੱਸਆਈ ਸੁਖਦੇਵ ਸਿੰਘ ਨੇ ਨਰੇਸ਼ ਕੁਮਾਰ ਨੂੰ 7 ਗ੍ਰਾਮ ਹੈਰੋਇਨ, ਏਐੱਸਆਈ ਹਰਦੇਵ ਸਿੰਘ ਸੇਖੋਂ ਨੇ ਨਜੀਰ ਖਾਨ ਉਰਫ ਬਿੰਨੀ ਤੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ। ਇਸੇ ਤਰ੍ਹਾਂ ਪੁਲਿਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ ਯੁਗੇਸ਼ ਕੁਮਾਰ ਉਰਫ ਜੱਗਾ, ਅਕਾਸ਼ਦੀਪ ਸਿੰਘ, ਬੋਹੜ ਸਿੰਘ, ਕੁਲਵੀਰ ਸਿੰਘ, ਗੁਰਮੀਤ ਸਿੰਘ, ਗੁਰਭਾਗ ਸਿੰਘ ਮੰਗਾ, ਅਰਸ਼ਦੀਪ ਸਿੰਘ ਭੂੰਡੀ, ਸੁਖਪਾਲ ਸਿੰਘ ਬੱਬਲ ਨੂੰ ਨਸ਼ਾ ਸੇਵਨ ਕਰਨ ਦੇ ਦੋਸ਼ ਹੇਠ ਕਾਬੂ ਕਰਕੇ ਨਸ਼ਾ ਸੇਵਨ ਕਰਨ ਵਾਲੀ ਸਮੱਗਰੀ ਬਰਾਮਦ ਕੀਤੀ।