ਹਾਈਵੇ ’ਤੇ ਧੁੰਦ ਕਾਰਨ ਹਾਦਸਾ, ਹੋਇਆ ਬਚਾਅ
ਰਿਪੇਅਰ ਅਧੀਨ ਨੈਸ਼ਨਲ ਹਾਈਵੇ 54 ਸੜਕ ਤੇ ਪੱਟੇ ਵੱਡੇ ਟੋਏ ਚ ਵੱਜੀ ਬੱਸ।
Publish Date: Sun, 01 Feb 2026 04:44 PM (IST)
Updated Date: Mon, 02 Feb 2026 04:05 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਹਾਈਵੇ ਅਥਾਰਟੀ ਵੱਲੋਂ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਕਰੀਬ ਡੇਢ ਡੇਢ ਫੁੱਟ ਡੂੰਘੇ ਟੋਏ ਪਾ ਕੇ ਇਸ ਨੂੰ ਰਿਪੇਅਰ ਕੀਤਾ ਜਾ ਰਿਹਾ । ਪਰ ਅੱਜ ਸੁਬਹਾ ਸੰਘਣੀ ਧੁੰਦ ਤੇ ਚਲਦੇ ਮੋਗਾ ਤੋਂ ਫਰੀਦਕੋਟ ਆ ਰਹੀ ਪੀਆਰਟੀਸੀ ਦੀ ਬੱਸ ਚਾਲਕ ਨੂੰ ਇਹ ਟੋਆ ਦਿਖਾਈ ਨਹੀਂ ਦਿੱਤਾ ਜਿਸ ਦੇ ਚਲਦੇ ਬਸ ਦਾ ਅਗਲਾ ਹਿੱਸਾ ਉਸ ਟੋਏ ਵਿੱਚ ਜਾ ਵੱਜਾ ਅਤੇ ਜਿਸ ਤੋਂ ਬਾਅਦ ਬਸ ਦਾ ਸਟੇਅਰਿੰਗ ਖੁੱਲਣ ਕਾਰਨ ਬਸ ਅੱਗੇ ਜਾ ਕੇ ਡਿਵਾਈਡਰ ਵਿੱਚ ਜਾ ਵੱਜੀ ਜਿਸ ਕਾਰਨ ਬੱਸ ਦੇ ਮੂਹਰਲੇ ਟਾਇਰ ਪੂਰੀ ਤਰਾਂ ਟੁੱਟ ਕੇ ਪਿੱਛੇ ਪਿਛਲੇ ਟਾਇਰਾਂ ਨਾਲ ਜਾ ਲੱਗੇ। ਗ਼ਨੀਮਤ ਰਹੀ ਕੇ ਇਸ ਹਾਦਸੇ ਦੇ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਕੋਈ ਜਿਆਦਾ ਸੱਟਾਂ ਨਹੀਂ ਵੱਜੀਆਂ। ਇਸ ਮੌਕੇ ਬੱਸ ਚਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਫਰੀਦਕੋਟ ਆ ਰਹੇ ਸਨ ਕਿ ਪਿੰਡ ਟਹਿਣਾ ਕੋਲ ਸੜਕ ਦੀ ਰਿਪੇਅਰ ਦਾ ਕੰਮ ਚਲਦੇ ਹੋਣ ਕਾਰਨ ਇੱਕ ਵੱਡਾ ਟੋਆ ਪੱਟਿਆ ਹੋਇਆ ਜੋ ਕਿ ਜਿਸ ਦੇ ਦੁਆਲੇ ਕੋਈ ਸੇਫਟੀ ਘੇਰਾ ਨਾ ਹੋਣ ਕਾਰਨ ਅਤੇ ਸੰਘਣੀ ਧੁੰਦ ਕਾਰਨ ਉਸ ਟੋਏ ਦਾ ਪਤਾ ਨਹੀਂ ਚੱਲਿਆ ਤੇ ਬੱਸ ਦਾ ਇੱਕ ਟਾਇਰ ਉਸ ਵਿੱਚ ਜ਼ੋਰ ਨਾਲ ਵੱਜਿਆ ਜੋ ਇਸ ਤੋਂ ਬਾਅਦ ਬੱਸ ਦਾ ਸਟੇਰਿੰਗ ਖੁੱਲ ਗਿਆ ਅਤੇ ਬੱਸ ਬੇਕਾਬੂ ਹੋ ਕੇ ਅੱਗੇ ਜਾ ਕੇ ਡਿਵਾਈਡਰ ਵਿੱਚ ਵੱਜੀ ਜਿਸ ਨਾਲ ਬੱਸ ਦੇ ਅਗਲੇ ਦੋਨੋਂ ਟਾਇਰ ਖੁੱਲ ਕੇ ਪਿਛਲੇ ਹਿੱਸੇ ਨਾਲ ਜਾ ਲੱਗੇ ਅਤੇ ਬੱਸ ਦਾ ਡੀਜਲ ਟੈਂਕ ਵੀ ਪਾੜ ਗਿਆ ਜਿਸ ਨਾਲ ਇਸ ਵਿੱਚ ਭਰਿਆ 200 ਲੀਟਰ ਦੇ ਕਰੀਬ ਡੀਜ਼ਲ ਸੜਕ ਦੇ ਖਿਲਰ ਗਿਆ। ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਚੱਲ ਰਹੇ ਕੰਮ ਤੇ ਅਣਗਹਿਲੀ ਵਰਤੀ ਜਾ ਰਹੀ ਹੈ ਕਿਉਂਕਿ ਅਚਾਨਕ ਮੌਸਮ ਵਿੱਚ ਵੀ ਤਬਦੀਲੀ ਆਣ ਦੇ ਕਾਰਨ ਧੁੰਦ ਪੈ ਗਈ ਜਿਸ ਕਾਰਨ ਸੜਕ ਵਿਚਕਾਰ ਬਣੇ ਟੋਇਆਂ ਦੇ ਆਲੇ ਦੁਆਲੇ ਕੋਈ ਸੁਰੱਖਿਆ ਘੇਰਾ ਨਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ।