- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਬਚਾਓ ਰੈਲੀ ਲਈ ਪਿੰਡ ਰਾਮੇਆਣਾ ਤੋਂ ਕਾਫ਼ਲਾ ਰਵਾਨਾ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕਾਂਗਰਸ ਪਾਰਟੀ ਦੀ ਬਰਨਾਲਾ ਵਿਖੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਕੀਤੀ ਜਾ ਰਹੀ ‘ਮਨਰੇਗਾ ਬਚਾਓ ਸੰਗਰਾਮ’ ਮਹਾ ਰੈਲੀ ਵਿਚ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰਾਮੇਆਣਾ ਤੋਂ ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਰਾਜਦੀਪ ਸਿੰਘ ਔਲਖ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਬਰਨਾਲਾ ਲਈ ਰਵਾਨਾ ਹੋਇਆ। ਇਸ ਮੌਕੇ ਰਾਜਦੀਪ ਸਿੰਘ ਔਲਖ ਰਾਮੇਆਣਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਨਵਾਂ ਕਾਨੂੰਨ ‘ਵਿਕਸਤ ਭਾਰਤ ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜ਼ੀਵਕਾ ਮਿਸ਼ਨ ਗ੍ਰਾਮੀਣ’ (ਵੀ.ਬੀ.ਜੀ-ਰਾਮ ਜੀ) ਬਣਾ ਕੇ ਮਨਰੇਗਾ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ ਪਰ ਕਾਂਗਰਸ ਪਾਰਟੀ ਜੋ ਹਮੇਸ਼ਾ ਅਨਿਆਂ ਦੇ ਖ਼ਿਲਾਫ਼ ਖੜਦੀ ਰਹੀ ਹੈ, ਨੇ ਮਨਰੇਗਾ ਵਰਕਰਾਂ ਦੇ ਹੱਕ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਨਾ ਕੇਵਲ ਲੜਾਈ ਆਰੰਭੀ ਸਗੋਂ ਉਸ ਨੂੰ ਵੱਡੇ ਪੱਧਰ ’ਤੇ ਅੰਜਾਮ ਤੱਕ ਲੈ ਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ ਸੰਸਦ ਦੇ ਦੋਵਾਂ ਸਦਨਾਂ ’ਚ ਕਾਂਗਰਸੀ ਸੰਸਦ ਮੈਂਬਰਾਂ ਸਮੇਤ ਵਿਰੋਧ ਕੀਤਾ ਤੇ ਜਦੋਂ ਸਰਕਾਰ ਨੇ ਮਨਰੇਗਾ ਕਾਮਿਆਂ ਦੇ ਪੇਟ ’ਤੇ ਲੱਤ ਮਾਰਨ ਦੀ ਨੀਯਤ ਨਾਲ ਇਹ ਕਾਨੂੰਨ ਪਾਸ ਕਰਵਾ ਲਿਆ ਤਾਂ ਕਾਂਗਰਸ ਨੇ ਸਮੁੱਚੇ ਦੇਸ਼ ’ਚ ਇਸ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢੀ ਤੇ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਊ ਸੰਗਰਾਮ ਰੈਲੀਆਂ ਆਰੰਭ ਕੀਤੀਆਂ ਗਈਆਂ। ਰਾਜਦੀਪ ਸਿੰਘ ਔਲਖ ਰਾਮੇਆਣਾ ਨੇ ਕਿਹਾ ਕਿ ਕਾਂਗਰਸ ਨੇ ਮਨਰੇਗਾ ਕਾਮਿਆਂ ਦੀ ਪੀੜ ਸਮਝਦਿਆਂ ਉਨ੍ਹਾਂ ਦੇ ਹੱਕ ’ਚ ਇਹ ਲਾਮਬੰਦੀ ਕੀਤੀ ਹੈ, ਜਦੋਂਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇਸ ਕਾਨੂੰਨ ਦੇ ਵਿਰੋਧ ’ਚ ਕੋਈ ਠੋਸ ਕਦਮ ਨਹੀ ਚੁੱਕਿਆ। ਉਨ੍ਹਾਂ ਕਿਹਾ ਕਿ ਮਨਰੇਗਾ ਦੀ ਬਹਾਲੀ ਤੱਕ ਸੰਘਰਸ਼ ਕਰਦੇ ਰਹਿਣ ਲਈ ਸਮੁੱਚੀ ਕਾਂਗਰਸ ਪਾਰਟੀ ਵਚਨਬੱਧ ਹੈ। ਇਸ ਮੌਕੇ ਬਲਜਿੰਦਰ ਸਿੰੰਘ ‘ਬੂਟਾ ਔਲਖ’, ਕੁਲਵਿੰਦਰ ਸਿੰਘ ‘ਕਾਲੀ ਵਾਂਦਰ’, ਪੰਚ ਗੁਰਸਾਹਿਬ ਸਿੰਘ ਗਿੱਲ, ਪੰਚ ਸੁਖਪਾਲ ਸਿੰਘ, ਪੰਚ ਅੰਗਰੇਜ ਸਿੰਘ, ਪੰਚ ਗੁਰਮੇਲ ਸਿੰਘ, ਸਾਬਕਾ ਪੰਚ ਗੁਰਜੰਟ ਸਿੰਘ, ਸਾਬਕਾ ਪੰਚ ਅਮਨਦੀਪ ਸਿੰਘ ਔਲਖ, ਸਾਬਕਾ ਪੰਚ ਰਾਜਾ ਸਿੰਘ, ਆਤਮਾ ਸਿੰਘ, ਸਾਬਕਾ ਪੰਚ ਗੁਲਜਾਰਾ ਸਿੰਘ, ਗੋਸ਼ਾ ਸਿੰਘ ਬਰਾੜ, ਸੀਰਾ ਸਿੰਘ ਵਾਂਦਰ, ਜੱਸਾ ਸਿੰਘ ਬਰਾੜ, ਸੀਤਾ ਰਾਮ, ਦੇਸ ਰਾਜ, ਸੇਮਾ ਸਿੰਘ ਸਿੱਧੂ ਬਰਾੜ, ਕੇਵਲ ਸਿੰਘ ਬਰਾੜ, ਬੇਅੰਤ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਜੁਗਨੀ ਢੋਲ ਵਾਲਾ ਆਦਿ ਹਾਜ਼ਰ ਸਨ।