ਵਿਦਿਆਰਥੀਆਂ ਨੇ ਸੈਨਾ ਦਿਵਸ ਮਨਾਇਆ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਸੈੱਨਾ ਦਿਵਸ, ਭਾਰਤੀ ਫ਼ੌਜ ਨਾਲ ਮਨਾਇਆ
Publish Date: Mon, 19 Jan 2026 03:23 PM (IST)
Updated Date: Tue, 20 Jan 2026 04:00 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਭਾਰਤੀ ਫ਼ੌਜ ਵੱਲੋਂ ਸੈੱਨਾ ਦਿਵਸ ਮੌਕੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਐੱਨ.ਸੀ.ਸੀ.ਕੈਡਿਟਸ ਨੇ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਡਾ.ਐੱਸ.ਐੱਸ.ਬਰਾੜ ਦੀ ਯੋਗ ਅਗਵਾਈ ਹੇਠ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਹਥਿਆਰਾਂ ਦੀ ਪ੍ਰਦਸ਼ਰਨੀ, ਭਾਰਤੀ ਫ਼ੌਜ ਦਾ ਅਨੁਸ਼ਾਸ਼ਨ, ਦੇਸ਼ ਪ੍ਰਤੀ ਜੋਸ਼,ਦੇਸ਼ ਲਈ ਸਮਰਪਣ ਅਤੇ ਦੇਸ਼ ਪਿਆਰ ਦੀ ਭਵਾਨਾ ਵੇਖਣ ਲਈ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਹਥਿਆਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਇਹ ਹਥਿਆਰ ਕਿਸ ਤਰ੍ਹਾਂ ਚੱਲਦੇ ਹਨ, ਇਨ੍ਹਾਂ ਦੀ ਮਾਰ ਕਿੰਨੀ ਹੈ। ਫ਼ੌਜ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਜੋਕਾ ਦੌਰ ਆਧੁਨਿਕ ਹਥਿਆਰਾਂ ਦੀ ਵਰਤੋਂ ਦਾ ਹੈ। ਇਸ ਦੌਰ ’ਚ ਵੱਧ ਤੋਂ ਟੈਕਨਾਲੌਜੀ ਦੀ ਵਰਤੋਂ ਹੋਵੇਗੀ। ਇਸ ਮੌਕੇ ਆਪ੍ਰੇਸ਼ਨ ਸੰਧੂਰ ਵਿੱਚ ਵਰਤੇ ਡਰੋਨ ਆਦਿ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਉਹ ਟੈਕਨਾਲੋਜੀ ਦੀ ਇੱਕ ਉਦਾਹਰਣ ਹਨ। ਇਸ ਮੌਕੇ ਸਕੂਲ ਦੇ ਕੈਡਿਟਸ ਨੂੰ ਭਾਰਤੀ ਫ਼ੌਜ ਅੰਦਰ ਭਰਤੀ ਹੋਣ ਵਾਸਤੇ ਉਤਸ਼ਾਹਿਤ ਕਰਦਿਆਂ, ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ, ਫ਼ਰੀਦਕੋਟ ਸਟੇਸ਼ਨ ਕਮਾਂਡਰ ਬਿ੍ਰਗੇਡੀਅਰ ਸੌਰਵ ਭੱਟ, ਕਰਨਲ ਮਨਪ੍ਰੀਤ ਸਿੰਘ ਗਿੱਲ, ਐੱਸ.ਡੀ.ਐੱਮ ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ, ਐੱਸ.ਡੀ.ਐੱਮ ਕੋਟਕਪੂਰਾ ਸੂਰਜ ਕੁਮਾਰ ਵੀ ਹਾਜ਼ਰ ਸਨ। ਪ੍ਰਦਰਸ਼ਨੀ ਤੋਂ ਵਾਪਸ ਪਰਤੇ ਕੈਡਿਟਸ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪਿ੍ਰੰਸੀਪਲ ਡਾ.ਐੱਸ.ਐੱਸ.ਬਰਾੜ ਨੇ ਆਪਣੇ ਦੇਸ਼ ਦੀ ਉੱਨਤੀ, ਤਰੱਕੀ, ਖੁਸ਼ਹਾਲੀ ਵਾਸਤੇ ਦਿਲ ’ਚ ਦੇਸ਼ ਪ੍ਰਤੀ ਪ੍ਰੇਮ ਰੱਖਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਵੱਖ-ਵੱਖ ਸੈਨਾਵਾਂ ਅੰਦਰ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਗਹਿਤ ਕੀਤਾ। ਇਸ ਮੌਕੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਏ.ਐੱਨ.ਓ. ਅੰਮ੍ਰਿਤਪਾਲ ਕੌਰ ਖੋਸਾ, ਸੀ.ਟੀ.ਓ ਵੀਰਪਾਲ ਕੌਰ, ਸੀ.ਟੀ.ਓ ਕੁਲਵਿੰਦਰ ਕੌਰ ਬਰਾੜ ਨੇ ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੱਕਣ ਅਤੇ ਭਾਰਤੀ ਫ਼ੌਜ ਪ੍ਰਤੀ ਸਤਿਕਾਰ ਦੀ ਭਾਵਨਾ ਪੈੱਦਾ ਕਰਨ ’ਚ ਬੇਹੱਦ ਸਹਾਈ ਹੋਈ।