- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਸੁਧਾਰ ਕਮੇਟੀ ਜੈਤੋ ਨੇ ਵਿਧਾਇਕ ਅਮੋਲਕ ਸਿੰਘ ਵੱਲੋਂ ਵਿਕਾਸ ਦੇ ਕੰਮ ਕਰਵਾਉਣ ਲਈ ਕੀਤਾ ਧੰਨਵਾਦ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਨਗਰ ਸੁਧਾਰ ਕਮੇਟੀ (ਰਜਿ:) ਜੈਤੋ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿੰਨਾਂ ਵਿੱਚ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ 24 ਘੰਟੇ ਡਾਕਟਰਾਂ ਦੀ ਸਹੂਲਤ ਦੇਣ ਸਬੰਧੀ, ਖੇਡ ਸਟੇਡੀਅਮ ਜੈਤੋ ਨੂੰ ਨਿਊਨਤਮ ਤਰੀਕੇ ਨਾਲ ਅਪਗੇ੍ਰਡ ਕਰਨ ਤੇ ਜੈਤੋ ਸ਼ਹਿਰ ਦੇ ਸਾਰੇ ਹੀ ਸੀਵਰੇਜ ਸਿਸਟਮ ਦੇ ਸੁਧਾਰ ਲਈ ਆਦਿ ਲਈ ਸਮੇਂ ਦੀਆਂ ਸਰਕਾਰਾਂ ਨੂੰ ਬਾਰ ਬਾਰ ਮੰਗ ਪੱਤਰ ਦਿੱਤੇ ਜਾ ਰਹੇ ਸਨ। ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਨੂੰ ਵੀ ਕਮੇਟੀ ਵੱਲੋਂ ਲਿਖਤੀ ਅਤੇ ਮਿਲਕੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬੇਨਤੀ ਕੀਤੀ ਜਾ ਗਈ ਸੀ। ਨਗਰ ਸੁਧਾਰ ਕਮੇਟੀ ਜੈਤੋ ਦੀਆਂ ਕਈ ਵੱਡੀਆਂ ਮੰਗਾਂ ਨੂੰ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹੱਲ ਕਰਵਾ ਦਿੱਤਾ ਹੈ। 5 ਅਪ੍ਰੈਲ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੈਤੋ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦਿਆਂ ਜੈਤੋ ਦੀ ਦਾਣਾ ਮੰਡੀ ਵਿਚ ਪਹੁੰਚ ਕੇ ਜੈਤੋ ਲਈ 28.68 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਜੈਤੋ ਨੂੰ 8 ਕਰੋੜ ਦੀ ਲਾਗਤ ਨਾਲ 50 ਬਿਸਤਰਿਆਂ ਵਾਲੇ ਹਸਪਤਾਲ ਵਿਚ ਅਪਗੇ੍ਰਡ ਕਰਨਾ ਅਤੇ ਸਬ-ਡਵੀਜਸ਼ਨ ਪੱਧਰੀ ਸਿਵਲ ਹਸਪਤਾਲ ਦਾ ਦਰਜਾ ਦਵਾਉਣਾ ਅਤੇ ਪੀਣ ਵਾਲੇ ਸਾਫ ਪਾਣੀ ਲਈ ਪੁਰਾਣੀਆਂ ਪਾਈਪਾਂ ਬਦਲਣੀਆਂ, ਜੈਤੋ ਦੇ ਖੇਡ ਸਟੇਡੀਅਮ ਦਾ 2 ਕਰੋੜ ਰੁਪਏ ਨਾਲ ਨਵੀਨੀਕਰਨ ਕਰਨਾ, ਜੈਤੋ ਦੇ ਸੀਵਰੇਜ ਸਿਸਟਮ ਦੀ ਸਮੱਸਿਆ ਦਾ ਹੱਲ ਕਰਨਾ ਆਦਿ ਸ਼ਾਮਿਲ ਹਨ। ਇਸ ਤੋਂ ਬਿਨਾਂ ਐਮ.ਐਲ.ਏ ਜੈਤੋ ਵੱਲੋਂ ਸ਼ਹਿਰ ਦੀਆਂ ਬੁਰੀ ਤਰ੍ਹਾਂ ਟੁੱਟੀਆਂ ਸੜਕਾਂ ਵੀ ਬਣਵਾਈਆਂ ਜਾ ਚੁੱਕੀਆਂ ਹਨ ਕਈਆਂ ਦਾ ਕੰਮ ਚੱਲ ਰਿਹਾ ਹੈ। ਹਲਕਾ ਵਿਧਾਇਕ ਵੱਲੋਂ ਜੈਤੋ ਦੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਕਰਵਾਉਣ ਲਈ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅਤੇ ਸਮੂਹ ਅਹੁਦੇਦਾਰਾਂ ਨੇ ਐਮ.ਐਲ.ਏ ਸਾਹਿਬ ਦਾ ਧੰਨਵਾਦ ਕੀਤਾ ਹੈ। ਕਮੇਟੀ ਮੈਂਬਰਾਂ ਵੱਲੋਂ ਰੱਖੀਆਂ ਗਈਆਂ ਮੁੱਖ ਮੰਗਾਂ ਜਿੰਨਾਂ ਵਿਚ ਮੁਕਤਸਰ ਰੋਡ ਜੈਤੋ ਦੇ ਰੇਲਵੇ ਫਾਟਕ ਉੱਤੇ ਪੁਲ ਬਣਾਉਣ ਦੀ ਮੰਗ ਨੂੰ ਵੀ ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਵਿਚ ਕੇਂਦਰ ਸਰਕਾਰ ਨੂੰ ਭੇਜਣ ਸਬੰਧੀ ਬੇਨਤੀ ਕੀਤੀ। ਜੈਤੋ ਸ਼ਹਿਰ ਵਿਚ ਵੱਡੀ ਮਾਡਰਨ ਸਰਕਾਰੀ ਲਾਇਬ੍ਰੇਰੀ ਖੋਲ੍ਹਣ ਦੀ ਮੰਗ ਵੀ ਯਾਦ ਕਰਵਾਈ ਲਈ। ਉਮੀਦ ਹੈ ਕਿ ਹਲਕਾ ਵਿਧਾਇਕ ਜੈਤੋ ਇਹਨਾਂ ਲੰਬਿਤ ਮੰਗਾਂ ਨੂੰ ਵੀ ਪਹਿਲ ਦੇ ਅਧਾਰ ’ਤੇ ਹੱਲ ਕਰਵਾ ਦੇਣਗੇ ਅਤੇ ਚੱਲ ਰਹੇ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਉਣਗੇ। ਇਸ ਮੌਕੇ ਵਿਧਾਇਕ ਜੈਤੋ ਅਮੋਲਕ ਸਿੰਘ ਦਾ ਧੰਨਵਾਦ ਕਰਨ ਵਾਲਿਆਂ ਵਿਚ ਨਗਰ ਸੁਧਾਰ ਕਮੇਟੀ ਜੈਤੋ ਦੇ ਅਹੁਦੇਦਾਰ ਜਸਵਿੰਦਰ ਸਿੰਘ ਜੋਨੀ, ਪ੍ਰੋ. ਤਰਸੇਮ ਨਰੂਲਾ, ਹਰਸੰਗੀਤ ਸਿੰਘ ਹੈਪੀ, ਕਰਮਜੀਤ ਸ਼ਰਮਾ, ਪ੍ਰਮੋਦ ਧੀਰ, ਗੁਰਪਿਆਰ ਸਿੰਘ, ਰਜਿੰਦਰ ਚਾਵਲਾ, ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ, ਗੁਰਲਾਲ ਸਿੰਘ, ਮਾਸਟਰ ਸਵਰਨਜੀਤ ਸਿੰਘ, ਗੁਰਮੀਤ ਸਿੰੰਘ ਬਰਾੜ, ਵਿਜੇ ਸੋਲੰਕੀ, ਜਗਰੂਪ ਸਿੰਘ ਬਰਾੜ, ਅੰਗਰੇਜ ਸਿੰਘ, ਹਰਬੰਸ ਲਾਲ ਭੋਪੀ, ਡਾਕਟਰ ਗਗਨ ਸਰਾਂ, ਡਾਕਟਰ ਬਲਜੀਤ ਸਿੰਘ, ਗਰਚਰਨ ਸਿੰਘ, ਦਵਿੰਦਰ ਸੱਚਦੇਵਾ, ਸ਼ਿਵਰਾਜ ਸਿੰਘ ਬਰਾੜ, ਜਗਦੀਪ ਨੀਟਾ, ਹਰਬੰਸ ਲਾਲ, ਸੁਖਪਾਲ ਬਿੱਟੀ ਆਦਿ ਸ਼ਾਮਿਲ ਹਨ।