ਬਾਬਾ ਫਰੀਦ ਲਾਅ ਕਾਲਜ ’ਚ ਮੂਟ ਕੋਰਟ ਮੁਕਾਬਲੇ ਕਰਵਾਏ
ਬਾਬਾ ਫਰੀਦ ਲਾਅ ਕਾਲਜ ਵਿੱਚ ਕਰਵਾਇਆ ਗਿਆ ਇੰਟਰਾ-ਕਾਲਜ ਮੂਟ ਕੋਰਟ ਕੰਪੀਟੀਸ਼ਨ
Publish Date: Mon, 06 Apr 2026 04:24 PM (IST)
Updated Date: Tue, 07 Apr 2026 04:00 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਇੰਟਰਾ ਕਾਲਜ ਮੂਟ ਕੋਰਟ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੀਆਂ 11 ਟੀਮਾਂ ਨੇ ਭਾਗ ਲਿਆ। ਇਸ ਮੌਕੇ ਐਡਵੋਕੇਟ ਗੁਰਜਗਪਾਲ ਸਿੰਘ, ਪ੍ਰੈਜੀਡੈਂਟ, ਜਿਲਾ ਬਾਰ ਐਸੋਸੀਏਸ਼ਨ, ਫਰੀਦਕੋਟ ਅਤੇ ਐਡਵੋਕੇਟ ਖੁਸ਼ਪ੍ਰੀਤ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸੈਮੀਫਾਇਨਲ ਰਾਉਂਡ ਵਿੱਚ ਇੱਕ ਪਾਸੇ ਡਾ. ਨਵਜੋਤ ਕੌਰ (ਅਸਿਸਟੈਂਟ ਪ੍ਰੋਫੈਸਰ), ਡਾ. ਨਵਰੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਦੂਜੇ ਪਾਸੇ ਮਿਸ. ਨਿਸ਼ਾ (ਅਸਿਸਟੈਂਟ ਪ੍ਰੋਫੈਸਰ), ਅਮਿਤ ਛਾਬੜਾ (ਅਸਿਸਟੈਂਟ ਪ੍ਰੋਫੈਸਰ) ਨੇ ਬਤੌਰ ਜੱਜ ਸਾਹਿਬਾਨ ਭੂਮਿਕਾ ਨਿਭਾਈ। ਸੈਮੀਫਾਇਨਲ ਵਿੱਚੋਂ ਕੁਆਲੀਫਾਈ ਦੋ ਟੀਮਾਂ ਦਾ ਫਾਇਨਲ ਮੁਕਾਬਲਾ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਐਡਵੋਕੇਟ ਗੁਰਜਗਪਾਲ ਸਿੰਘ ਅਤੇ ਐਡਵੋਕੇਟ ਖੁਸ਼ਪ੍ਰੀਤ ਸਿੰਘ ਬਰਾੜ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਤਰਨਜੀਤ ਸਿੰਘ, ਮੁਸਕਾਨ ਸ਼ਰਮਾ ਅਤੇ ਗੌਤਮ ਖੂੰਗਰ ਦੀ ਟੀਮ ਜੇਤੂ ਰਹੀ ਅਤੇ ਬਲਜੀਤ ਸਿੰਘ, ਸ਼ਮਿੰਦਰ ਸਿੰਘ ਅਤੇ ਏਕਮਵੀਰ ਕੌਰ ਦੀ ਟੀਮ ਰਨਰ-ਅੱਪ ਰਹੀ। ਇਸ ਕੰਪੀਟੀਸ਼ਨ ਵਿੱਚ ਗੁਰਲੀਨ ਕੌਰ (ਬੈਸਟ ਮੂਟਰ), ਗੌਤਮ ਖੂੰਗਰ (ਬੈਸਟ ਰੀਸਰਚਰ) ਅਤੇ ਤਰਨਜੀਤ ਸਿੰਘ, ਮੁਸਕਾਨ ਸ਼ਰਮਾ ਅਤੇ ਗੌਤਮ ਖੂੰਗਰ ਦੀ ਟੀਮ ਨੂੰ ਬੈਸਟ ਮੈਮੋਰੀਅਲ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਮਨਾਨਿਤ ਕੀਤਾ ਅਤੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਆਏ ਹੋਏ ਮੁੱਖ ਮਹਿਮਾਨ ਦਾ ਕਾਲਜ ਵਿਖੇ ਆਉਣ ਤੇ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਵਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਮਿਲਦੀ ਹੈ। ਉਹਨਾਂ ਮਿਸ ਹਰਬੰਸ ਜੱਸੀ (ਮੂਟ ਇੰਚਾਰਜ) ਅਤੇ ਮਿਸ ਪਰਵਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਨੂੰ ਵੀ ਵਧਾਈਆਂ ਦਿੱਤੀਆਂ, ਜਿਨਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿਆ ਹੈ। ਇਸ ਮੌਕੇ ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਵੀ ਮੌਜੂਦ ਰਹੇ।