ਦਸਤਾਰ ਸਜਾਉਣ ਤੇ ਖਾਲਸੇ ਦੀ ਸਾਜਨਾ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਬੱਚਿਆਂ ਦੇ ਕਰਵਾਏ ਰੰਗ ਭਰੋ ਮੁਕਾਬਲੇ
ਦਸਤਾਰ ਸਜਾਉਣ ਤੇ ਖਾਲਸੇ ਦੀ ਸਾਜਨਾ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਬੱਚਿਆਂ ਦੇ ਕਰਵਾਏ ਰੰਗ ਭਰੋ ਮੁਕਾਬਲੇ
Publish Date: Mon, 06 Apr 2026 03:31 PM (IST)
Updated Date: Tue, 07 Apr 2026 03:59 AM (IST)

ਵਿਦਿਆਰਥੀਆਂ ਦੇ ਰੰਗ ਭਰੋ ਮੁਕਾਬਲੇ ਕਰਵਾਏ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਦਸਤਾਰ ਸਜਾਉਣ ਦਿਵਸ ਅਤੇ ਖਾਲਸਾ ਪੰਥ ਦੀ ਸਾਜਨਾ ਦੇ 327ਵੇਂ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਹੋਇਆ।ਸਮਾਗਮ ਦੀ ਆਰੰਭਤਾ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਕਰਨ ਨਾਲ ਹੋਈ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਬਾਣੀ ‘‘ਸ੍ਰੀ ਸੁਖਮਨੀ ਸਾਹਿਬ ਜੀ ’’ ਦੇ ਪਾਠ ਜਗੀਜਤ ਕੌਰ, ਭੁਪਿੰਦਰ ਕੌਰ, ਗੁਰਮੀਤ ਕੌਰ, ਪਰਵਿੰਦਰ ਕੌਰ, ਸੁਖਵਿੰਦਰ ਕੌਰ ਆਦਿ ਨੇ ਸੰਗਤੀ ਰੂਪ ਵਿੱਚ ਕੀਤੇ । ਇਸ ਤੋਂ ਇਲਾਵਾ ਭਾਈ ਬਲਜੀਤ ਸਿੰਘ ਅਤੇ ਪ੍ਰੀਤਮਹਿੰਦਰ ਕੌਰ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਰੰਗ ਭਰੋ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬੜਾ ਉਤਸ਼ਾਹ ਦਿਖਾਇਆ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਦਸਤਾਰ ਗੁਰੂਆਂ, ਪੀਰਾਂ ਤੇ ਫਕੀਰਾਂ ਦੁਆਰਾ ਦਿੱਤੀ ਬਖਸ਼ਿਸ਼ ਹੈ। ਇਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਲਈ ਇਹ ਲਾਜ਼ਮੀ ਕਰਾਰ ਕਰ ਦਿੱਤੀ। ਦੂਜਾ ਦਸਤਾਰ ਵਾਲਾ ਵਿਅਕਤੀ ਲੱਖਾਂ ਵਿਚੋਂ ਵੀ ਦੂਰ ਤੋਂ ਹੀ ਪਹਿਚਾਣਿਆ ਜਾਂਦਾ ਹੇ। ਉਕਤ ਹੋਏ ਮੁਕਾਬਲੇ ਵਿੱਚ ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ, ਲੈਕ: ਬਚਨ ਸਿੰਘ, ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਬਲਕਾਰ ਸਿੰਘ ਅਤੇ ਜਸਮੀਤ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੁਕਾਬਲੇ ਦੇ ਕੋਆਰਡੀਨੇਟਰ ਕਰਮਜੀਤ ਕੌਰ ਨੇ ਬੱਚਿਆਂ ਨੂੰ ਪਹਿਲਾ ਮੂਲ ਮੰਤਰ ਤੇ ਦਸ ਗੁਰੂ ਸਾਹਿਬਾਨ ਦੇ ਨਾਮ ਯਾਦ ਕਰਵਾਏ। ਇਸ ਸਮੇਂ ਲੈਕ: ਗੁਰਨਾਮ ਸਿੰਘ, ਜਸਵਿੰਦਰ ਸਿੰਘ , ਗੁਰਮੀਤ ਸਿੰਘ, ਸੰਪੂਰਨ ਸਿੰਘ ਆਦਿ ਨੇ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ। ਸਮਾਗਮ ਦੀ ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਜਾਵੇਗਾ।