- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਮੋਦੀਖਾਨਾ ਨੂੰ ਸੇਵਾ ਕਾਰਜਾਂ ਲਈ 10500 ਰੁਪਏ ਦੀ ਰਕਮ ਦਾ ਚੈੱਕ ਭੇਂਟ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਕਰਕੇ ਵਿਸ਼ਵ ਪ੍ਰਸਿੱਧ ਬਣੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕ ਹਰਪ੍ਰੀਤ ਸਿੰਘ ਖਾਲਸਾ ਨੂੰ 10500 ਰੁਪਏ ਦਾ ਚੈੱਕ ਸੇਵਾ ਕਾਰਜਾਂ ਲਈ ਸੌਂਪਿਆ ਗਿਆ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਨੇ ਦੱਸਿਆ ਕਿ ਪਹਿਲਾਂ ਗੁੱਡ ਮੌਰਨਿੰਗ ਕਲੱਬ ਵੱਲੋਂ ਆਪਣੇ ਤੌਰ ’ਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰ ਦਿੱਤੀ ਜਾਂਦੀ ਸੀ ਪਰ ਕੁਝ ਗਲਤ ਵਿਅਕਤੀਆਂ ਵਲੋਂ ਬਿਨਾ ਲੋੜ ਦੇ ਫਾਇਦਾ ਲੈਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹਰਪ੍ਰੀਤ ਸਿੰਘ ਖਾਲਸਾ ਤੋਂ ਪਹਿਲਾਂ ਪੜਤਾਲ ਕਰਵਾਈ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਮੱਦਦ ਯਕੀਨੀ ਬਣਾਈ ਜਾਂਦੀ ਹੈ ਤਾਂ ਜੋ ਮੱਦਦ ਦੀ ਰਾਸ਼ੀ ਸਿਰਫ ਲੋੜਵੰਦ ਤੱਕ ਹੀ ਪਹੁੰਚ ਸਕੇ। ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਜਗਸੀਰ ਸਿੰਘ ਖਾਰਾ ਅਤੇ ਮਾ ਸੋਮਨਾਥ ਅਰੋੜਾ ਨੇ ਦੱਸਿਆ ਕਿ ਕਲੱਬ ਵਲੋਂ ਗੁਰੂ ਨਾਨਕ ਮੋਦੀਖਾਨਾ ਰਾਹੀਂ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਐਡਵੋਕੇਟ ਰਣਜੀਤ ਸਿੰਘ ਕੱਕੜ, ਦਰਸ਼ਨ ਸਿੰਘ ਆਰੇਵਾਲਾ, ਗੁਰਚਰਨ ਸਿੰਘ ਬੱਬੂ, ਰਾਏਵਿੰਦਰ ਸਿੰਘ ਰਾਊ, ਸੁਖਵਿੰਦਰ ਸਿੰਘ ਬਾਗੀ, ਅਵਤਾਰ ਸਿੰਘ ਮੱਕੜ, ਰਾਜੂ ਸਚਦੇਵਾ, ਪਵਨ ਧੀਂਗੜਾ, ਪਰਮਜੀਤ ਸਿੰਘ ਮੱਕੜ, ਪੱਪਾ ਮਲਹੋਤਰਾ, ਟੀਟੂ ਛਾਬੜਾ, ਰਾਜਵਿੰਦਰ ਸਿੰਘ ਰਾਜਾ ਅਤੇ ਗੋਂਦਾ ਗੇਰਾ ਨੇ ਆਖਿਆ ਕਿ ਪਿਛਲੇ ਸਾਲ ਗੁੱਡ ਮੌਰਨਿੰਗ ਕਲੱਬ ਵਲੋਂ ਗੁਰੂ ਨਾਨਕ ਮੋਦੀਖਾਨਾ ਦੇ ਸਹਿਯੋਗ ਨਾਲ ਲਾਏ ਗਏ ਪੁਸਤਕ ਤਦਬੀਲੀ ਵਾਲੇ ਮੇਲੇ ਦੌਰਾਨ 25 ਲੱਖ ਰੁਪਏ ਦਾ ਮਾਪਿਆਂ ਦਾ ਆਰਥਿਕ ਤੌਰ ’ਤੇ ਫਾਇਦਾ ਹੋਇਆ, ਜੋ ਇਸ ਵਾਰ ਵੀ ਜਾਰੀ ਰਿਹਾ। ਹਰਪ੍ਰੀਤ ਸਿੰਘ ਖਾਲਸਾ ਨੇ ਕਲੱਬ ਦਾ ਧੰਨਵਾਦ ਕਰਦਿਆਂ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਹੁਣ ਤੱਕ ਅਨੇਕਾਂ ਵਾਰ ਨਗਦ ਰਾਸ਼ੀ, ਜਰੂਰੀ ਸਮਾਨ ਅਤੇ ਚੈੱਕ ਰਾਹੀਂ ਰਕਮ ਮੁਹੱਈਆ ਕਰਵਾਈ ਜਾ ਚੁੱਕੀ ਹੈ, ਇਸ ਤਰ੍ਹਾਂ ਸਾਡੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ। ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਗੁਰੂ ਨਾਨਕ ਮੋਦੀਖਾਨਾ ਤੋਂ ਹੁਣ ਤੱਕ 38 ਹਜਾਰ ਤੋਂ ਜਿਆਦਾ ਲੋੜਵੰਦ ਪਰਿਵਾਰਾਂ ਵਲੋਂ ਵੱਖ ਵੱਖ ਕਿਸਮ ਦੀ ਮੱਦਦ ਲਈ ਜਾ ਚੁੱਕੀ ਹੈ, ਉਹਨਾ ਦਾਅਵਾ ਕੀਤਾ ਕਿ ਕਿਸੇ ਦੀ ਡਿੱਗੀ ਛੱਤ ਪਵਾਉਣ, ਇਲਾਜ ਲਈ ਮੱਦਦ, ਬੇਟੇ-ਬੇਟੀ ਦੀ ਫੀਸ ਭਰਨ, ਲੜਕੇ-ਲੜਕੀ ਦੇ ਵਿਆਹ ਮੌਕੇ ਮੱਦਦ ਕਰਨ ਸਮੇਤ ਹੋਰ ਵੱਖ ਵੱਖ ਕਿਸਮ ਦੀ ਮੱਦਦ ਕਰਨ ਤੋਂ ਪਹਿਲਾਂ ਗੁਰੂ ਨਾਨਕ ਮੋਦੀਖਾਨਾ ਦੀ ਟੀਮ ਬਕਾਇਦਾ ਪੜਤਾਲ ਕਰਵਾਉਂਦੀ ਹੈ ਅਤੇ ਪੜਤਾਲ ਤੋਂ ਬਾਅਦ ਸਿਰਫ ਸਹੀ ਹੱਕਦਾਰ ਨੂੰ ਹੀ ਮੱਦਦ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾ ਮੰਨਿਆ ਕਿ ਇਸ ਵਾਰ ਵੀ ਪੁਸਤਕਾਂ ਦੀ ਅਦਲਾ ਬਦਲੀ ਲਈ ਲਾਏ ਗਏ ਮੇਲੇ ਦਾ ਵਿਦਿਆਰਥੀ-ਵਿਦਿਆਰਥਣਾ ਦੇ ਮਾਪਿਆਂ ਨੇ ਬਹੁਤ ਲਾਹਾ ਲਿਆ ਤੇ ਉਹਨਾ ਨੂੰ 25 ਲੱਖ ਰੁਪਏ ਤੋਂ ਵੀ ਜਿਆਦਾ ਰਕਮ ਦਾ ਆਰਥਿਕ ਫਾਇਦਾ ਹੋਇਆ।