ਸਕੂਲੀ ਬੱਚਿਆਂ ਨੂੰ ਬੂਟ ਜੁਰਾਬਾਂ ਵੰਡ ਕੇ ਮਨਾਈ ਲੋਹੜੀ
ਚਾਵਲਾ ਪਰਿਵਾਰ ਵੱਲੋਂ ਦੋਹਤੀ ਅਤੇ ਦੋਹਤੇ ਦਾ ਜਨਮਦਿਨ ਸਕੂਲੀ ਬੱਚਿਆਂ ਨੂੰ ਬੂਟ ਜੁਰਾਬਾਂ ਵੰਡ ਕੇ ਮਨਾਈ ਲੋਹੜੀ
Publish Date: Fri, 16 Jan 2026 03:50 PM (IST)
Updated Date: Sat, 17 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਦੁਆਰੇਆਣਾ ਜ਼ਿਲ੍ਹਾ ਫਰੀਦਕੋਟ ਵਿਖੇ ਸਮਾਜਸੇਵੀ ਸ਼ਾਮ ਲਾਲ ਚਾਵਲਾ, ਉਨਾਂ ਦੀ ਧਰਮਪਤਨੀ ਸ਼ਮਾ ਚਾਵਲਾ ਨੇ ਆਪਣੀ ਨਵਜੰਮੀ ਦੋਹਤੀ ਉਮਾਇਰਾ ਅਤੇ ਦੋਹਤਾ ਜਿਆਨ (ਆਸਟ੍ਰੇਲੀਆ) ਦਾ ਜਨਮ ਦਿਨ ਅਤੇ ਪਹਿਲੀ ਲੋਹੜੀ ਮਨਾਉਣ ਲਈ ਸਕੂਲੀ ਬੱਚਿਆਂ ਅਤੇ ਸਟਾਫ ਵਿਚਕਾਰ ਪਹੁੰਚੇ। ਉਨ੍ਹਾਂ ਨਾਲ ਸਾਬਕਾ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਅਤੇ ਪ੍ਰਕਾਸ਼ ਸਿੰਘ ਕਲਸੀ ਵੀ ਪਹੁੰਚੇ। ਸ਼ਾਮ ਲਾਲ ਚਾਵਲਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਧੀਆਂ ਨੂੰ ਬਚਾਉਣ ਲਈ ਜਿਵੇਂ ਬੇਟੀ ਬਚਾਉ ਬੇਟੀ ਪੜ੍ਹਾਉ, ਦਾਜ ਜਿਹੀ ਗੰਦੀ ਪ੍ਰਥਾ ਖਤਮ ਕਰੋ ਆਦਿ ਸਕੀਮਾਂ ਚਲਾ ਕੇ ਲੜਕੀਆਂ ਦੇ ਅੱਜ ਦੇ ਸਮਾਜ ਵਿੱਚ ਯੋਗਦਾਨ ਬਾਰੇ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਅਤੇ ਪ੍ਰਕਾਸ ਸਿੰਘ ਕਲਸੀ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅੱਜਕ੍ਹਲ ਧੀਆਂ, ਪੁੱਤਰਾਂ ਨਾਲੋਂ ਅੱਗੇ ਹਨ। ਉਨ੍ਹਾਂ ਸਮਾਜ ਵਿੱਚ ਧੀਆਂ ਦਾ ਪੂਰਾ ਸਤਿਕਾਰ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਚਾਵਲਾ ਪਰਿਵਾਰ ਵੱਲੋਂ ਸਕੂਲੀ ਬੱਚਿਆਂ ਨੂੰ ਬੂਟ ਜੁਰਾਬਾਂ ਵੰਡ ਕੇ ਲੋਹੜੀ ਮਨਾਈ ਗਈ। ਇਸ ਮੌਕੇ ਸਕੂਲ ਮੁਖੀ ਮਨਦੀਪ ਸਿੰਘ ਢਿੱਲੋਂ, ਮੈਡਮ ਪਰਮਜੀਤ ਕੌਰ ਸਰਾਂ ਅਤੇ ਸਟਾਫ ਹਾਜਰ ਸੀ।