ਸੁਨੇਹਾ ਨੇ ਗੱਤਕਾ ਮੁਕਾਬਲੇ ’ਚ ਗੋਲਡ ਮੈਡਲ ਜਿੱਤਿਆ
ਡਾ. ਚੰਦਾ ਸਿੰਘ ਮਰਵਾਹ ਸਕੂਲ ਦੀ ਸੁਨੇਹਾ ਨੇ ਰਾਸ਼ਟਰੀ ਖੇਡ ਗੱਤਕਾ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।
Publish Date: Sat, 24 Jan 2026 03:33 PM (IST)
Updated Date: Sun, 25 Jan 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਕੋਟਕਪੂਰਾ ਦੀ ਹੋਣਹਾਰ ਵਿਦਿਆਰਥਣ ਸੁਨੇਹਾ ਸਪੁਤਰੀ ਸੁਖਦੇਵ ਸਿੰਘ ਨੇ ਰਾਸ਼ਟਰੀ ਸਕੂਲ ਖੇਡ ਗੱਤਕਾ ਅੰਡਰ-17( ਫਰੀ ਸੋਟੀ) ਜੋ ਕਿ ਛੱਤੀਸਗੜ੍ਹ ਵਿਖੇ ਹੋਈਆਂ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਹਾਸਲ ਕੀਤਾ। ਅੱਜ ਸਕੂਲ ਪਹੁੰਚਣ ਤੇ ਉਸ ਦਾ ਫੁੱਲਾਂ ਅਤੇ ਬੈਂਡ ਦੀ ਧੁੰਨ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਵਿੱਚ ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਧਾਈ ਦਿੰਦਿਆਂ ਦੱਸਿਆ ਕਿ ਸੁਨੇਹਾ ਜਿੱਥੇ 1ਮੈਡੀਕਲ ਦੀ ਵਿਦਿਆਰਥਣ ਹੈ, ਉਥੇ ਮਾਰਸ਼ਲ ਆਰਟ ਖੇਡ ਗੱਤਕਾ ਦੀ ਵੀ ਬਹੁਤ ਵਧੀਆ ਖਿਡਾਰਨ ਹੈ। ਉਨਾਂ ਵੱਲੋਂ ਗੱਤਕਾ ਕੋਚ ਗੁਰਪ੍ਰੀਤ ਸਿੰਘ ਦਾ ਫਰੀ ਕੋਚਿੰਗ ਦੇਣ ਲਈ ਧੰਨਵਾਦ ਕੀਤਾ ਗਿਆ। ਮਾਨਯੋਗ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੀ ਤਰਫੋਂ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵੱਲੋਂ ਵਿਦਿਆਰਥਣ ਸੁਨੇਹਾ,ਪ੍ਰਿੰਸੀਪਲ, ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਪੀਕਰ ਸਾਹਿਬ ਵੱਲੋਂ ਇਸ ਵਿਦਿਆਰਥਣ ਦਾ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵਿਦਿਆਰਥਣ ਸੁਨੇਹਾ, ਕੋਚ ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਲੈਕ. ਫਿਜੀਕਲ, ਚੰਦਨ ਸਿੰਘ ਡੀਪੀਈ, ਹਰਵਿੰਦਰ ਕੌਰ ਡੀਪੀਈ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਜਟਾਣਾ ਵੱਲੋਂ ਨਿਭਾਈ ਗਈ। ਇਸ ਮੌਕੇ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਮੰਜਲੀ, ਸਰਬਜੀਤ ਕੌਰ, ਵਿਵੇਕ ਕਪੂਰ, ਮਨੋਹਰ ਲਾਲ, ਪ੍ਰੇਮ ਕੁਮਾਰ, ਨਵਦੀਪ ਕੱਕੜ, ਰਜਿੰਦਰ ਡੋਡ ,ਮਹਾਂਵੀਰ ਸਿੰਘ, ਸੁਖਪਾਲ ਸਿੰਘ ,ਜਗਸੀਰ ਸਿੰਘ, ਹਰਸ਼ਮੀਨ ਸਿੰਘ, ਬਰਜਿੰਦਰ ਕੁਮਾਰ ਅਤੇ ਸਮੁੱਚਾ ਸਟਾਫ ਹਾਜ਼ਰ ਸੀ