ਚੇਅਰਮੈਨ ਰਮਨਦੀਪ ਮੁਮਾਰਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
ਜੰਡ ਸਾਹਿਬ ਵਿਖੇ ਚੇਅਰਮੈਨ ਰਮਨਦੀਪ ਮੁਮਾਰਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
Publish Date: Thu, 16 Apr 2026 04:19 PM (IST)
Updated Date: Fri, 17 Apr 2026 04:01 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਖਰੀਦ ਕੇਂਦਰ ਵਿਖੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਕਣਕ ਦੀ ਸਰਕਾਰੀ ਖਰੀਦ ਪਨਗ੍ਰੇਨ ਤੇ ਮਾਰਕਫੈਡ ਦੇ ਖਰੀਦ ਇੰਸਪੈਕਟਰ ਓੁਪਿੰਦਰ ਸਿੰਘ ਤੇ ਤੋਂ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਸ਼ੁਰੂ ਕਰਵਾਈ।ਉਨਾਂ ਨਾਲ ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ ਵੀ ਸਨ।ਉਨਾਂ ਕਿਸਾਨ ਤੇ ਆੜ੍ਹਤੀ ਦਾ ਮੂੰਹ ਮਿੱਠਾ ਕਰਵਾਇਆ ਤੇ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਤੇ ਸੁੱਕੀ ਫਸਲ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਨਾਲੋਂ ਨਾਲ ਫਸਲ ਦੀ ਖਰੀਦ ਹੁੰਦੀ ਰਹੇ।ਕਮੇਟੀ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਖਰੀਦ ਵੀ ਸ਼ੁਰੂ ਹੈ।ਲਗਭਗ ਸਾਰੀਆਂ ਮੰਡੀਆਂ ਵਿੱਚ ਇੰਸਪੈਕਟਰਾਂ ਵੱਲੋਂ ਬਾਰਦਾਨਾ ਪੁੱਜਦਾ ਕਰਨ ਲਈ ਪ੍ਰਬੰਧ ਸ਼ੁਰੂ ਕੀਤੇ ਹੋਏ ਹਨ ਤੇ ਕਈ ਮੰਡੀਆਂ ਵਿੱਚ ਬਾਰਦਾਨਾ ਪੁੱਜ ਚੁੱਕਾ ਹੈ। ਆੜ੍ਹਤੀਆਂ ਨੂੰ ਜਾਂ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਟਰੱਕ ਯੂਨੀਅਨ ਦੇ ਪ੍ਰਧਾਨ ਰਾਜਾ ਸੰਧੂ ਨੇ ਵੀ ਆੜ੍ਹਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਟਰੱਕ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਵਰਿੰਦਰ ਕੁਮਾਰ ਮੈਨੇਜਰ ਮਾਰਕਫੈਡ, ਹਰਪ੍ਰੀਤ ਸਿੰਘ ਸੰਧੁ, ਸ਼ਮਸ਼ੇਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਹਿਮੂਆਣਾ, ਜਗਸੀਰ ਸਿੰਘ ਮੰਡੀ ਸੁਪਰਵਾਈਜ਼ਰ, ਕੇਵਲ ਸਿੰਘ ਸੰਧੂ ਵੀ ਹਾਜਰ ਸਨ।