ਬਲਾਕ ਸੰਮਤੀ ਫਰੀਦਕੋਟ ਦੇ ਅਹੁਦੇਦਾਰਾਂ ਦੀ ਚੋਣ ਹੋਈ
ਆਪ ਦਾ ਚੇਅਰਮੈਨ ਤੇ ਕਾਂਗਰਸ ਦਾ ਵਾਈਸ ਚੇਅਰਮੈਨ ਇਕੱਠੇ ਪੁੱਜੇ ਸਾਦਿਕ
Publish Date: Sat, 07 Mar 2026 03:42 PM (IST)
Updated Date: Sun, 08 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਆਖਰ ਦੋ ਦਿਨ ਦੀ ਕਸ਼ਮਕਸ਼ ਤੋਂ ਬਾਅਦ ਬਲਾਕ ਸੰਮਤੀ ਫਰੀਦਕੋਟ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਸੰਪਨ ਹੋ ਗਈ।ਕਾਂਗਰਸ ਦੇ ਬਹੁਤੇ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਨੂੰ ਵਾਈਸ ਚੇਅਰਮੈਨ ਨਾਲ ਸਬਰ ਕਰਨਾ ਪਿਆ ਜਦੋਂ ਕਿ ਸਿਰਫ 3 ਮੈਂਬਰ ਵਾਲੇ ਆਪਣਾ ਚੇਅਰਮੈਨ ਬਣਾ ਗਏ।ਹਾਲਾਂਕਿ ਅਕਾਲੀਦਲ ਵੱਲੋਂ ਬੀਤੇ ਕੱਲ੍ਹ ਤੋਂ ਹੀ ਕਾਂਗਰਸ ਅਤੇ ਆਪ ਵਿੱਚ ਰਲੇ ਹੋਣ ਦੇ ਦੋਸ਼ ਲੱਗ ਰਹੇ ਸਨ।ਸਰਬਜੀਤ ਸਿੰਘ ਬਰਾੜ ਚੇਅਰਮੈਨ ਅਤੇ ਸਾਦਿਕ ਦੇ ਲਖਵਿੰਦਰ ਸਿੰਘ ਲੱਖਾ ਵਾਈਸ ਚੇਅਰਮੈਨ ਬਨਣ ਉਪਰੰਤ ਇਕੱਠੇ ਸਾਦਿਕ ਆਏ ਤਾਂ ਦੁਕਾਨਦਾਰਾਂ ਤੇ ਲੋਕਾਂ ਨੇ ਢੋਲ ਦੀ ਤਾਲ ਤੇ ਭਰਵਾਂ ਸਵਾਗਤ ਕੀਤਾ।ਹਾਲਾਂਕਿ ਪਹਿਲਾਂ ਵਾਈਸ ਚੇਅਰਮੈਨ ਜੋ ਕਾਂਗਰਸੀ ਹੈ ਦੇ ਸਵਾਗਤ ਲਈ ਇਕੱਠ ਤੇ ਢੋਲ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਫਿਰ ਪਤਾ ਲੱਗਾ ਕਿ ਆਪ ਦਾ ਚੇਅਰਮੈਨ ਵੀ ਆ ਰਿਹਾ ਹੈ।ਚੇਅਰਮੈਨ ਦੇ ਸਵਾਗਤ ਲਈ ਸਾਦਿਕ ਦੇ ਸਰਪੰਚ ਦੀਸ਼ਾ ਸਿੰਘ ਤੇ ਕੁਝ ਵਰਕਰਾਂ ਤੋਂ ਬਿਨਾਂ ਕੋਈ ਨਹੀਂ ਆਇਆ। ਸਾਦਿਕ ਇਲਾਕੇ ਵਿੱਚ ਵਿਚਰਨ ਵਾਲੇ ਆਪ ਆਗੂ ਸਵਾਗਤ ਤੋਂ ਦੂਰ ਰਹੇ, ਪਰ ਉਨਾਂ ਦੇ ਨਾਲ ਫਰੀਦਕੋਟ ਦੇ ਕੁਝ ਆਪ ਦੇ ਆਗੂ ਜਰੂਰ ਆਏ ਸਨ। ਕਾਂਗਰਸੀਆਂ ਵੱਲੋਂ ਇੱਕੋ ਮੰਚ ਤੇ ਦੋਹਾਂ ਨੂੰ ਇਕੱਠੇ ਕਰਨ ਤੇ ਦੋਹਾਂ ਪਾਰਟੀਆਂ ਦੇ ਅੰਦਰੂਨੀ ਸਮਝੌਤੇ ਦੀਆਂ ਕਨਸੋਆਂ ਨੂੰ ਹੋਰ ਬਲ ਦੇ ਰਹੇ ਸਨ।ਸਾਦਿਕ ਵਿਖੇ ਹੋਏ ਸਵਾਗਤ ਵਿੱਚ ਕਾਂਗਰਸ ਆਗੂ ਤੇ ਵਰਕਰ ਭਾਰੂ ਰਹੇ।ਅੰਤ ਵਿੱਚ ਵਪਾਰ ਮੰਡਲ ਸਾਦਿਕ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਕਾਂਗਰਸ ਦੇ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ, ਲਖਵੀਰ ਸਿੰਘ ਲੱਖਾ, ਹਰਵੀਰ ਸਿੰਘ ਢਿੱਲੋਂ, ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਸੰਜੀਵ ਚਾਵਲਾ, ਸੁਰਿੰਦਰ ਛਿੰਦਾ, ਸੁਖਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਗੁਰਜੀਤ ਸਿੰਘ ਸੋਲੰਕੀ, ਗੁਰਮੇਲ ਸਿੰਘ ਚੌਹਾਨ, ਫੁਲਵਿੰਦਰ ਮੱਕੜ ਅਤੇ ਚੇਅਰਮੈਨ ਦੇ ਸਮਰਥਕ ਰਣਦੀਪ ਸਿੰਘ ਹਲਕਾ ਕੁਆਡੀਨੇਟਰ, ਜਗਜੀਤ ਸਿੰਘ ਗਰੇਵਾਲ, ਤਿਵਾੜੀ, ਕੁਲਦੀਪ ਸਿੰਘ ਸੰਧੂ, ਲਾਡੀ ਸੰਧੂ ਵੀ ਹਾਜਰ ਸਨ।