ਅਨੰਤ ਕੁਟੀਆ ’ਚ ਕਮਰੇ ਲਈ ਸਾਮਾਨ ਭੇਟ ਕੀਤਾ
ਅਨੰਤ ਕੁਟੀਆ ਵਿਖੇ ਜਨਮ ਦਿਨ ਦੀ ਖੁਸ਼ੀ ’ਚ ਕਮਰਾ ਬਣਾਉਣ ਲਈ ਲੋਂੜੀਦਾ ਸਮਾਨ ਦਿੱਤਾ
Publish Date: Thu, 16 Apr 2026 04:25 PM (IST)
Updated Date: Fri, 17 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਅਲਾਇੰਸ ਕਲੱਬ ਫਰੀਦਕੋਟ ਵੱਲੋਂ ਕਲੱਬ ਦੇ ਪ੍ਰਧਾਨ ਐਲੀ. ਬਲਦੇਵ ਰਾਜ ਤੇਰੀਆ ਦੀ ਅਗਵਾਈ ਅੰਦਰ ਕਲੱਬ ਦੇ ਜੁਆਇੰਟ ਸਕੱਤਰ ਐਲੀ. ਨਵਨੀਤ ਜੈਨ ਨੇ ਆਪਣੇ ਪਿਤਾ ਜਨਿੰਦਰ ਜੈਨ ਦਾ ਜਨਮਦਿਨ ਅਨੰਤ ਕੁਟੀਆ ਚਹਿਲ ਰੋਡ ਫਰੀਦਕੋਟ ਵਿਖੇ ਕਮਰਾ ਬਣਾਉਣ ਦੀ ਸੇਵਾ ਲਈ ਲੋਂੜੀਦਾ ਸਮਾਨ ਦੇ ਕੇ ਬਣਾਇਆ । ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਗਰੀਬ ਦਾਸ ਨੇ ਕਮਰੇ ਦਾ ਨੀਹ ਪੱਥਰ ਜਨਿੰਦਰ ਜੈਨ ਤੋਂ ਨੀਂਹ ਅੰਦਰ ਪਹਿਲੀ ਇੱਟ ਲਗਵਾ ਕੇ ਕੀਤਾ । ਇਸ ਮੌਕੇ ਬਾਬਾ ਗਰੀਬ ਦਾਸ ਨੇ ਅਰਦਾਸ ਕਰਕੇ ਕਮਰਾ ਬਣਾਉਣ ਦੀ ਸ਼ੁਰੂਆਤ ਕਰਵਾਈ। ਕਲੱਬ ਦੇ ਪ੍ਰਧਾਨ ਬਲਦੇਵ ਤੇਰੀਆਂ ਨੇ ਕਲੱਬ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਇਆ। ਕਲੱਬ ਦੇ ਸਕੱਤਰ ਐਲੀ. ਗੁਰਵਿੰਦਰ ਧਿੰਗੜਾ ਨੇ ਬਾਬਾ ਗਰੀਬ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਬਾਬਾ ਜੀ ਨੇ ਇਹ ਸੇਵਾ ਦਿੱਤੀ ਹੈ। ਇਸ ਲਈ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ। ਕਲੱਬ ਦੇ ਜੁਆਇੰਟ ਸਕੱਤਰ ਐਲੀ. ਨਵਨੀਤ ਜੈਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਲੱਬ ਵੱਲੋਂ 3100 ਰੁਪਏ ਵੀ ਕੁਟੀਆ ਨੂੰ ਭੇਟ ਕੀਤੇ। ਇਸ ਮੌਕੇ ਹਾਜ਼ਰ ਕਲੱਬ ਮੈਂਬਰਾਂ ਅਤੇ ਕੁਟੀਆ ਪ੍ਰਬੰਧਕਾਂ ਨੇ ਮਿਲ ਕੇ ਕੇਕ ਜਨਿੰਦਰ ਜੈਨ ਤੋ ਕਟਵਾਇਆ ਤੇ ਜਨਮ ਦਿਨ ਵਧਾਈਆਂ ਦਿੱਤੀਆਂ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਐਲੀ. ਲਖਬੀਰ ਸਿੰਘ ਵਿਰਕ ,ਖਜ਼ਾਨਚੀ ਅਨੁਜ ਗੁਪਤਾ,ਲਖਵਿੰਦਰ ਸਿੰਘ ਸੰਧੂ, ਡਾ.ਰਵਿੰਦਰ ਗੋਇਲ, ਵਰਿੰਦਰ ਕੋਛੜ, ਗਗਨ ਸਖੀਜਾ, ਹਰਿੰਦਰ ਦੂਆ, ਅਸ਼ੋਕ ਕੁਮਾਰ ਅਤੇ ਦਵਿੰਦਰ ਸਿੰਘ ਸੰਧੂ ਸਰਪੰਚ ਵੀ ਹਾਜ਼ਰ ਸਨ।