ਸੀਆਈਆਈਸੀ ਯੂਕੇ ਜਾਣ ਦਾ ਲਿਆਇਆ ਮੌਕਾ : ਸ਼ਰਮਾ
ਸੀ.ਆਈ.ਆਈ.ਸੀ ਕੋਟਕਪੂਰਾ ਯੂਨਾਈਟਡ ਕਿੰਗਡਮ ਜਾਣ ਦੇ ਇੱਛੁਕ ਉਮੀਦਵਾਰਾਂ ਲਈ ਇੱਕ ਵੱਡੀ ਖੁਸ਼ਖ਼ਬਰੀ: ਚੇਅਰਮੈਨ ਵਾਸੂ ਸ਼ਰਮਾ
Publish Date: Mon, 09 Feb 2026 03:52 PM (IST)
Updated Date: Tue, 10 Feb 2026 04:00 AM (IST)
ਬਿਜ਼ਨਸ ਪਲੱਸ ਲੋਗੋ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸ੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬ੍ਰਿਜ ਦੇ ਨੇੜੇ ਸਥਿਤ ਚੰਡੀਗੜ੍ਹ ਆਈਲੈਟਸ ਐਂਡ ਕੰਸਲਟੈਂਟਸ (ਸੀ.ਆਈ.ਆਈ.ਸੀ) ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਕਿਹਾ ਕਿ ਸੀ.ਆਈ.ਆਈ.ਸੀ ਕੋਟਕਪੂਰਾ ਯੂਨਾਈਟਡ ਕਿੰਗਡਮ ਜਾਣ ਦੇ ਇੱਛੁਕ ਉਮੀਦਵਾਰਾਂ ਲਈ ਇੱਕ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ । ਉਨ੍ਹਾਂ ਕਿਹਾ ਕਿ ਯੂਕੇ ਲਾਟਰੀ ਵੀਜ਼ਾ ਕੱਲ੍ਹ ਖੁੱਲ੍ਹ ਰਿਹਾ ਹੈ, ਜੋ ਯੋਗ ਉਮੀਦਵਾਰਾਂ ਵਿੱਚ ਬਹੁਤ ਉਤਸ਼ਾਹ ਪੈਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਟਰੀ ਵੀਜ਼ਾ ਲੋਕਾਂ ਲਈ ਯੂਕੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ, ਰਹਿਣ ਅਤੇ ਆਪਣਾ ਭਵਿੱਖ ਬਣਾਉਣ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਸੀਆਈਆਈਸੀ ਕੋਟਕਪੂਰਾ ਉਮੀਦਵਾਰਾਂ ਨੂੰ ਯੋਗਤਾ ਜਾਂਚ, ਦਸਤਾਵੇਜ਼ ਤਸਦੀਕ, ਸਹੀ ਅਰਜ਼ੀ ਫਾਈਲਿੰਗ ਅਤੇ ਪੂਰੀ ਤਿਆਰੀ ਵਿੱਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਕਿਸੇ ਵੀ ਗੁੰਮਰਾਹਕੁੰਨ ਦਾਅਵਿਆਂ ਤੋਂ ਬਚਣ ਅਤੇ ਸਿਰਫ਼ ਭਰੋਸੇਯੋਗ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਸਲਾਹਕਾਰਾਂ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ।