ਕੈਡਿਟਸ ਨੇ ਆਰਮੀ ਵੈਪਨਜ਼ ਡਿਸਪਲੇਅ ਪ੍ਰੋਗਰਾਮ ’ਚ ਭਾਗ ਲਿਆ
ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਐੱਨ.ਸੀ. ਸੀ ਕੈਡਿਟਾਂ ਨੇ ਆਰਮੀ ਇਕਿਊਪਮੈਂਟ ਐਂਡ ਵੈਪਨਜ਼ ਡਿਸਪਲੇਅ ’ਚ ਭਾਗ ਲਿਆ
Publish Date: Sun, 18 Jan 2026 03:56 PM (IST)
Updated Date: Mon, 19 Jan 2026 04:00 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ ਸਾਦਿਕ : ਆਰਮੀ ਦਿਵਸ ਮੌਕੇ ਆਯੋਜਿਤ ਆਰਮੀ ਇਕਿਊਪਮੈਂਟ ਐਂਡ ਵੈਪਨਜ਼ ਡਿਸਪਲੇਅ ’ਚ 13 ਪੰਜਾਬ ਬਟਾਲੀਅਨ ਐੱਨ। ਸੀ। ਸੀ।, ਫਿਰੋਜ਼ਪੁਰ ਦੇ ਅਧੀਨ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ 35 ਐੱਨ। ਸੀ। ਸੀ। ਕੈਡਿਟਾਂ ਨੇ ਭਾਗ ਲਿਆ। ਇਸ ਦਲ ਦੀ ਅਗਵਾਈ ਇਕ ਕੇਅਰ ਟੇਕਿੰਗ ਅਫ਼ਸਰ (ਸੀ।ਟੀ।ਓ), ਇਕ ਡ੍ਰਿਲ ਇੰਸਟ੍ਰਕਟਰ ਅਤੇ ਇਕ ਐੱਨ। ਐੱਸ। ਐੱਸ। ਸਟਾਫ ਮੈਂਬਰ ਵੱਲੋਂ ਕੀਤੀ ਗਈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਪ੍ਰੀਤਇੰਦਰ ਕੌਰ ਗੋਂਦਰਾ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਕੈਡਟਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਡਿਸਪਲੇਅ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਧੁਨਿਕ ਹਥਿਆਰਾਂ, ਫੌਜੀ ਇਕਿਊਪਮੈਂਟ ਅਤੇ ਡਿਫੈਂਸ ਸਿਸਟਮਜ਼ ਬਾਰੇ ਜਾਣਕਾਰੀ ਦਿੱਤੀ ਗਈ। ਕੈਡਟਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਆਰਮੀ ਜੰਗ ਸਮੇਂ ਅਤੇ ਕਠਿਨ ਹਾਲਾਤਾਂ ’ਚ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਮੁਸ਼ਕਲ ਸਥਿਤੀਆਂ ਨੂੰ ਅਨੁਸ਼ਾਸਨ, ਹੌਸਲੇ ਅਤੇ ਟੀਮ ਵਰਕ ਨਾਲ ਸੰਭਾਲਦੀ ਹੈ। ਇਹ ਪ੍ਰੋਗਰਾਮ ਕੈਡਟਾਂ ਲਈ ਪ੍ਰੇਰਣਾਦਾਇਕ ਅਤੇ ਜਾਣਕਾਰੀਪੂਰਕ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ’ਚ ਦੇਸ਼ ਭਗਤੀ ਅਤੇ ਭਾਰਤੀ ਫੌਜ ਪ੍ਰਤੀ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਈ।