ਪੰਜਾਬ ਪੈਨਸ਼ਨਰਜ਼ ਦੀ ਮਹੀਨਾਵਾਰ ਮੀਟਿੰਗ 'ਚ ਭਖਦੇ ਮਸਲੇ ਵਿਚਾਰੇ
ਪੰਜਾਬ ਪੈਨਸ਼ਨਰਜ਼ ਦੀ ਮਹੀਨਾਵਾਰ ਮੀਟਿੰਗ 'ਚ ਭਖਦੇ ਮਸਲੇ ਵਿਚਾਰੇ
Publish Date: Wed, 07 Jan 2026 04:23 PM (IST)
Updated Date: Thu, 08 Jan 2026 04:00 AM (IST)

07 ਐਫਡੀਕੇ :ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਚ ਪ੍ਰਧਾਨ ਗੁਰਦੀਪ ਸਿੰਘ, ਪੈਨਸ਼ਨਰ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਜੈਤੋ ਵਿਖੇ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ (ਦਸੰਬਰ) ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਹਿਲੀ ਸਰਕਾਰ ਹੈ ਕਿ ਜਿਸ ਨੇ ਕਿ ਸਾਲ 2025 ਵਿਚ ਡੀਏ ਦੀ ਕੋਈ ਵੀ ਕਿਸ਼ਤ ਜਾਰੀ ਨਹੀਂ ਕੀਤੀ ਤੇ 01.01.2016 ਤੋਂ 30.06.2021 ਤੱਕ ਦਾ ਬਕਾਇਆ ਵੀ ਕਿਸ਼ਤਾਂ ’ਚ ਜਾਰੀ ਕੀਤਾ ਗਿਆ ਹੈ ਜੋ ਕਿ ਸਾਰਾ ਇਕੱਠਾ ਦੇਣਾ ਬਣਦਾ ਸੀ। ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਜਦਕਿ ਮਿਤੀ 30.12.2025 ਨੂੰ ਸਟੇਟ ਬਾਡੀ ਦੀ ਹੋਈ ਮੀਟਿੰਗ ਚ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਝੱਖੜਵਾਲਾ, ਗੁਰਜੰਗ ਸਿੰਘ, ਸੁੰਦਰ ਸਿੰਘ ਬਾਜਾਖਾਨਾ, ਮੁਖਤਿਆਰ ਸਿੰਘ ਬਿਸ਼ਨੰਦੀ, ਜਸਵੰਤ ਸਿੰਘ ਝੱਖੜਵਾਲਾ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਅਤੇ ਵਿੱਤ ਸਕੱਤਰ ਮੇਜਰ ਸਿੰਘ ਸ਼ਾਮਿਲ ਹੋਏ ਸਨ। ਇਸ ਦੌਰਾਨ ਮੀਟਿੰਗ ਵਿਚ ਸਮੂਹ ਹਾਜ਼ਰ ਪੈਨਸ਼ਨਰਾਂ ਨੇ ਮਾਸਟਰ ਗੁਰਦਾਸ ਸਿੰਘ ਚੈਨਾ, ਮਾਸਟਰ ਪਿਆਰਾ ਸਿੰਘ, ਮਾਸਟਰ ਵੇਦ ਪ੍ਰਕਾਸ਼ ਜੋਸ਼ੀ ਅਤੇ ਮਾਸਟਰ ਚੰਦਰਪਾਲ ਜੋਸ਼ੀ ਦੇ ਮਾਤਾ ਸੁਹਾਗਵੰਤੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਚ ਬਾਬਾ ਵੀਰ ਸਿੰਘ, ਮੇਲਾ ਰਾਮ ਗੋਇਲ, ਸੁਰਿੰਦਰ ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਅਤੇ ਪ੍ਰਧਾਨ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਸਮੂਹ ਪੈਨਸ਼ਨਰਾਂ ਵਲੋਂ ਨਵੇਂ ਮੈਂਬਰ ਵਜੋਂ ਹਰਚੰਦ ਰਾਮ ਸਿਹਤ ਵਿਭਾਗ ਅਤੇ ਜਸਵੰਤ ਸਿੰਘ ਝੱਖੜਵਾਲਾ ਸਿੱਖਿਆ ਵਿਭਾਗ ਦੇ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਬਰਾੜ ਅਤੇ ਸ਼ਿੰਗਾਰਾ ਲਾਲ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ ਅਤੇ ਇਨ੍ਹਾਂ ਨੂੰ ਸਨਮਾਨਿਤ ਗਿਆ। ਮੀਟਿੰਗ ਵਿਚ ਵੀ ਕੀਤਾ ਗੁਰਜੰਗ ਸਿੰਘ ਸੇਖੋਂ ਨੇ ਦਾਲ-ਚੀਨੀ ਤੇ ਤੁਲਸੀ ਦੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿੱਤ ਸਕੱਤਰ ਮੇਜਰ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਸੁਖਦੇਵ ਸਿੰਘ ਝੱਖੜਵਾਲਾ, ਬਲਵੀਰ ਸਿੰਘ, ਪਿਆਰੇ ਲਾਲ, ਮੇਜਰ ਸਿੰਘ ਰੋੜੀਕਪੂਰਾ, ਬਲਦੇਵ ਕ੍ਰਿਸ਼ਨ, ਗੁਰਸੇਵਕ ਸਿੰਘ, ਅਜਿੱਤ ਗਿੱਲ, ਚਰਨਜੀਤ ਦਾਸ, ਯਸ਼ਪਾਲ ਸਿੰਘ, ਹਰਿੰਦਰ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ ਦਬੜ੍ਹੀਖਾਨਾ ਅਤੇ ਹੀਰਾ ਲਾਲ ਆਦਿ ਪੈਨਸ਼ਨਰਜ਼ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਗੁਰਦੀਪ ਸਿੰਘ ਨੇ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।