ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
ਪੀੜਤ ਪਰਿਵਾਰਾਂ ਨੂੰ ਧਮਕਾਉਣ ਦੀ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਐਸਐਸਪੀ ਫਰੀਦਕੋਟ ਦਾ ਪੁਤਲਾ ਫੂਕਿਆ
Publish Date: Sat, 31 Jan 2026 05:41 PM (IST)
Updated Date: Sun, 01 Feb 2026 04:08 AM (IST)

ਐੱਸਐੱਸਪੀ ਫਰੀਦਕੋਟ ਦਾ ਪੁਤਲਾ ਫੂਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਅਤੇ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਹੀ ਪੁਲਿਸ ਦੀਆਂ ਵੱਡੀਆਂ ਡਾਰਾਂ ਨਾਲ ਰੇਡਾਂ ਮਾਰ ਕੇ ਔਰਤਾਂ ਨੂੰ ਡਰਾਉਣ ਧਮਕਾਉਣ ਅਤੇ ਪੀੜਤਾਂ ਪਰਿਵਾਰਾਂ ਦੇ ਘਰਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਫਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਮੁਖੀ ਐਸਐਸਪੀ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੁਤਲੇ ਫੂਕੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਇਨਸਾਫ ਦਿਵਾਉਣਾ ਹੁੰਦਾ ਹੈ ਪਰ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਪੀੜਤ ਕਿਸਾਨਾਂ ਨੂੰ ਇਨਸਾਫ ਦੇਣ ਦੀ ਬਜਾਏ ਪੀੜਤਾਂ ਉੱਪਰ ਹੀ ਪਰਚੇ ਪਾ ਕੇ ਉਹਨਾਂ ਨੂੰ ਹੀ ਡਰਾਇਆ, ਧਮਕਾਇਆ ਅਤੇ ਜਲੀਲ ਕੀਤਾ ਜਾ ਰਿਹਾ ਜਿਸ ਦੇ ਰੋਸ ਵੱਜੋਂ ਜਥੇਬੰਦੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਟਹਿਣਾ ਟੀ ਪੁਆਇੰਟ, ਪਿੰਡ ਫਿੱਡੇ ਕਲਾਂ ਅਤੇ ਪਿੰਡ ਮੁਮਾਰਾ ਵਿਖੇ ਐਸਐਸਪੀ ਫਰੀਦਕੋਟ ਦੇ ਪੁਤਲੇ ਫੂਕੇ ਗਏ ਹਨ ਅਤੇ ਇਸੇ ਤਰ੍ਹਾਂ ਰੋਜਾਨਾ ਇਨਸਾਫ ਨਾਂ ਦੇਣ ਅਤੇ ਧੱਕੇਸ਼ਾਹੀ ਕਰਨ ਵਾਲੇ ਫਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਮੁਖੀ ਦੇ ਪੁਤਲੇ ਫੂਕਣ ਲਈ ਲਾਮਬੰਦੀ ਕਰਦੇ ਹੋਏ ਵੱਖ ਵੱਖ ਪਿੰਡਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਕੇ ਉਹਨਾਂ ਵੱਲੋਂ 22 ਦਸੰਬਰ ਨੂੰ ਐਸਪੀਡੀ ਫਰੀਦਕੋਟ, 31 ਦਸੰਬਰ ਨੂੰ ਐਸਐਸਪੀ ਫਰੀਦਕੋਟ ਦੇ ਵਟਸਐਪ ਗਰੁੱਪ ਵਿੱਚ ਉਹ ਵਾਇਰਲ ਆਡੀਓ ਵੀ ਪਾਈ ਗਈ ਅਤੇ 31 ਦਸੰਬਰ ਨੂੰ ਐਸਪੀਐਚ ਫਰੀਦਕੋਟ ਨੂੰ ਇਹ ਸਬੰਧੀ ਮਿਲਿਆ ਵੀ ਗਿਆ ਸੀ ਅਤੇ 29 ਜਨਵਰੀ ਨੂੰ ਸਾਰੇ ਹੀ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾ ਵਿੱਚ ਵੀ ਇਸ ਸਬੰਧੀ ਕਾਰਵਾਈ ਕਰਨ ਅਤੇ ਕੀਤੀ ਗਈ ਕਾਰਵਾਈ ਸਬੰਧੀ ਲਿਖਤ ਵਿੱਚ ਜਾਣਕਾਰੀ ਮੰਗੀ ਗਈ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਬੇਹੱਦ ਸੰਜੀਦਾ ਮੁੱਦੇ ਉੱਤੇ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਤੋਂ ਤੁਸੀਂ ਸਹਿਜੇ ਹੀ ਸਮਝ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਲਈ ਸਿਰਫ ਰਾਜਨੀਤਿਕ ਲੋਕਾਂ ਦੀ ਜ਼ਿੰਦਗੀ ਹੀ ਮਹੱਤਵਪੂਰਨ ਹੈ। ਉਹਨਾਂ ਦੀ ਸੁਰੱਖਿਆ ਵਾਸਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਅਤੇ ਜੇਕਰ ਕਿਸੇ ਵੀ ਕਿਸਾਨ ਆਗੂ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਫਰੀਦਕੋਟ ਦਾ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਉਹਨਾਂ ਨਾਲ:ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ,ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫਰੀਦਕੋਟ,ਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ ਰਾਜਵੀਰ ਸਿੰਘ ਪੱਖੀ ਬਲਾਕ ਗੋਲੇਵਾਲਾ ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ,ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ,ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।