ਜੈਤੋ ਬ੍ਰਾਹਮਣ ਮਹਾਸਭਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅੱਜ
ਜੈਤੋ ਬ੍ਰਾਹਮਣ ਮਹਾਸਭਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅੱਜ
Publish Date: Sat, 18 Apr 2026 04:49 PM (IST)
Updated Date: Sun, 19 Apr 2026 04:04 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬ੍ਰਾਹਮਣ ਮਹਾਸਭਾ ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕਰ ਰਹੀ ਹੈ। ਇਸ ਵਿਸ਼ੇ ਤੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਪੰਡਿਤ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਦਿਨ ਐਤਵਾਰ, 19 ਅਪ੍ਰੈਲ ਨੂੰ ਸਵੇਰੇ 9:00 ਵਜੇ ਤੋਂ ਜੈਤੋ ਦੇ ਪਟਵਾਰੀ ਸਟਰੀਟ ਸਥਿਤ ਰਘੂਨਾਥ ਮੰਦਿਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਬ੍ਰਾਹਮਣ ਭਾਈਚਾਰੇ ਦੇ ਚੁਣੇ ਹੋਏ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਲ ਕਰਕੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜੈਤੋ ਬ੍ਰਾਹਮਣ ਮਹਾਸਭਾ ਦੇ ਪ੍ਰਧਾਨ ਪੰਡਿਤ ਰਾਮ ਗੋਪਾਲ ਸ਼ਰਮਾ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੈਅੰਤੀ ਵੈਸ਼ਾਖ ਸ਼ੁਕਲ ਤ੍ਰਿਤੀਆ (ਅਕਸ਼ੈ ਤ੍ਰਿਤੀਆ) ਤੇ ਮਨਾਈ ਜਾਂਦੀ ਹੈ, ਜੋ ਇਸ ਸਾਲ 19 ਅਪ੍ਰੈਲ, 2026 ਨੂੰ ਆਉਂਦੀ ਹੈ। ਭਗਵਾਨ ਪਰਸ਼ੂਰਾਮ ਨੂੰ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਵਜੋਂ ਹਿੰਮਤ, ਧਾਰਮਿਕਤਾ ਅਤੇ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਵਰਤ, ਪੂਜਾ ਅਤੇ ਹਥਿਆਰ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਜੋ ਅਨਿਆਂ ਵਿਰੁੱਧ ਤਾਕਤ ਅਤੇ ਸੰਘਰਸ਼ ਨੂੰ ਪ੍ਰੇਰਿਤ ਕਰਦਾ ਹੈ। ਇਸ ਮੌਕੇ ਜੈਤੋ ਬ੍ਰਾਹਮਣ ਮਹਾਸਭਾ ਦੇ ਸਰਪ੍ਰਸਤ ਪੰਡਿਤ ਸ਼ਿਵਕੁਮਾਰ ਸ਼ਰਮਾ, ਸਕੱਤਰ ਪੰਡਿਤ ਸ਼ਿਆਮ ਸੁੰਦਰ ਸ਼ਰਮਾ, ਖ਼ਜ਼ਾਨਚੀ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਅਤੇ ਪੰਡਿਤ ਵਿਪਿਨ ਕੁਮਾਰ ਸ਼ਰਮਾ ਮੌਜੂਦ ਸਨ।