ਐੱਸਬੀਆਰਐੱਸ ਕਾਲਜ ਵਿਖੇ ਖੂਨ ਜਾਂਚ ਕੈਂਪ ਲਗਾਇਆ
ਐਸ.ਬੀ.ਆਰ.ਐਸ ਕਾਲਜ ਘੁੱਦੂਵਾਲਾ ਵਾਲਾ ਵਿਖੇ ਖੂਨ ਜਾਂਚ ਕੈਂਪ ਲਗਵਾਇਆ ਗਿਆ
Publish Date: Thu, 19 Feb 2026 03:55 PM (IST)
Updated Date: Fri, 20 Feb 2026 04:01 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ ਦੌਧਰ ਵਾਲਿਆਂ ਵੱਲੋਂ ਸਥਾਪਿਤ ਪ੍ਰੈਜੀਡੈਂਟ ਕਵਚਕਰਨ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਚਲ ਰਹੀ ਸੰਸਥਾ ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ ਘੁੱਦੂਵਾਲਾ ਵਿਖੇ ਰੈੱਡ ਰਿਬਨ ਕਲੱਬ ਦੇ ਅਧੀਨ ਖੂਨ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕੀਤੀ ਗਈ। ਇਹ ਜਾਂਚ ਸਾਦਿਕ ਵਿਖੇ ਸਥਿਤ ਅਰੋੜਾ ਲੈਬ ਦੀ ਟੀਮ ਤੋਂ ਕਰਵਾਈ ਗਈ।ਪ੍ਰਿੰਸੀਪਲ ਨਵਨੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਖੂਨ ਜਾਂਚ ਕਰਵਾਉਣ ਬਾਰੇ ਪ੍ਰੇਰਿਤ ਕੀਤਾ। ਪ੍ਰੋ਼ਫੈਸਰ ਅਮਨਦੀਪ ਕੌਰ, ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਹਰਜੀਤ ਕੌਰ, ਪ੍ਰੋਫੈਸਰ ਕਨਲਵ ਕੌਰ, ਪ੍ਰੋਫੈਸਰ ਦਲਜੀਤ ਕੌਰ, ਪ੍ਰੋਫੈਸਰ ਰਾਜਵਿੰਦਰ ਕੌਰ, ਪ੍ਰੋਫੈਸਰ ਰਾਜਪ੍ਰੀਤ ਕੌਰ ਵੱਲੋਂ ਖੂਨ ਜਾਂਚ ਕਰਨ ਵਾਲੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ।