ਬੀਕੇਯੂ ਨੇ ਸੜਕ ਹਾਦਸੇ ਦੇ ਪੀੜਤ ਨੂੰ ਮੁਆਵਜ਼ਾ ਦਿਵਾਇਆ
ਬੀ.ਕੇ.ਯੂ. ਏਕਤਾ ਸਿੱਧੂਪੁਰ ਵੱਲੋਂ ਐਨ.ਐਚ. 54 ਹਾਈਵੇ ਦੀ ਸੜਕ ਦੀ ਮੁਰੰਮਤ ਦੌਰਾਨ ਹੋਏ ਸੜਕ ਹਾਦਸੇ ਦੇ ਪੀੜ੍ਹਤ ਨੂੰ ਦਿਵਾਇਆ ਮੁਆਵਜ਼ਾ
Publish Date: Mon, 09 Feb 2026 04:39 PM (IST)
Updated Date: Tue, 10 Feb 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬੀਤੇ ਦਿਨੀਂ ਇੱਕ ਗੱਡੀ ਪੀ.ਬੀ. 69ਡੀ 4996 ਦਾ ਐਨ.ਐਚ. 54 ਮਾਰਗ ਦੀ ਹੋ ਰਹੀ ਰੀਪੇਅਰ ਦੌਰਾਨ ਸੜਕ ਦੇ ਵਿਚਾਰ ਪਏ ਡਰੰਮਾਂ ਦੀ ਲਪੇਟ ’ਚ ਆਉਣ ਕਰਕੇ ਹਾਦਸਾ ਹੋ ਗਿਆ ਸੀ ਜਿਸ ਵਿੱਚ ਕਸਬਾ ਬਾਜਾਖਾਨਾ ਦਾ ਨੌਜਵਾਨ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ (ਬਠਿੰਡੇ ਵਾਲੇ) ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ ਅਤੇ ਉਕਤ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਜਿਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੀੜ੍ਹਤ ਨੌਜਵਾਨ ਅਤੇ ਟੋਲ ਪਲਾਜਾ ਜੀਦਾ ਦੇ ਅਧਿਕਾਰੀਆਂ ਵਿਚਕਾਰ ਆਪਸੀ ਰਾਜੀਨਾਮੇ ਤਹਿਤ ਨੁਕਸਾਨੀ ਗਈ ਗੱਡੀ ਦੀ ਸਮੁੱਚੀ ਰੀਪੇਅਰ ਕਰਵਾ ਕੇ ਦੇਣ ਅਤੇ ਗੰਭੀਰ ਰੂਪ ’ਚ ਜ਼ਖਮੀ ਹੋਏ ਸੁਖਦੀਪ ਸਿੰਘ ਦੇ ਇਲਾਜ ’ਤੇ ਆਏ ਸਮੁੱਚੇ ਖ਼ਰਚੇ ਦੀ ਅਦਾਇਗੀ ਵਜੋਂ ਮੁਆਵਜ਼ਆ ਰਾਸ਼ੀ ਦਿਵਾ ਦਿੱਤੀ ਗਈ ਅਤੇ ਜਲਦ ਹੀ ਗੱਡੀ ਦੀ ਰੀਪੇਅਰ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਕਾਕਾ ਸਿੰਘ ਕੋਟੜਾਂ ਜਨਰਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ ਪੰਜਾਬ, ਇੰਦਰਜੀਤ ਸਿੰਘ ਘਣੀਆਂ ਜਨਰਲ ਸਕੱਤਰ ਫ਼ਰੀਦਕੋਟ, ਬਲਜਿੰਦਰ ਸਿੰਘ ਖਾਲਸਾ ਪ੍ਰਧਾਨ ਬਲਾਕ ਬਾਜਾਖਾਨਾ, ਅਰਸ਼ਦੀਪ ਸਿੰਘ ਢਿੱਲੋਂ, ਇਕਬਾਲ ਸਿੰਘ ਸੇਖੋਂ ਇਕਾਈ ਪ੍ਰਧਾਨ ਬਾਜਾਖਾਨਾ, ਬਲਜਿੰਦਰ ਸਿੰਘ, ਇਕਬਾਲ ਸਿੰਘ ਬਰਾੜ, ਮਹਿੰਮਾ ਸਿੰਘ, ਜਸਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਦੇਵ ਗਿੱਲ, ਗੁਰਵਿੰਦਰ ਸਿੰਘ ਜਨਰਲ ਸਕੱਤਰ ਇਕਾਈ ਬਾਜਾਖਾਨਾ, ਸੇਵਕ ਸਿੰਘ ਢਿੱਲੋਂ, ਹਰਦੇਵ ਸਿੰਘ ਢਿੱਲੋਂ ਅਤੇ ਕੌਰਜੀਤ ਸਿੰਘ ਗੋਂਦਾਰਾ ਹਾਜ਼ਰ ਸਨ। ਇਸ ਮੌਕੇ ਪੀੜ੍ਹਤ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਬੀ.ਕੇ.ਯੂ. ਏਕਤਾ ਸਿੱਧੂਪੁਰ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।