ਬਿਸਮਾਦ ਵੈੱਲਫੇਅਰ ਸੁਸਾਇਟੀ ਵੱਲੋਂ ਗ੍ਰੰਥੀ ਸਿੰਘਾਂ ਦਾ ਸਨਮਾਨ
ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਸਾਦਿਕ ਇਲਾਕੇ ਦ ਗ੍ਰੰਥੀ ਸਿੰਘਾਂ ਦਾ ਸਨਮਾਨ
Publish Date: Thu, 12 Mar 2026 03:44 PM (IST)
Updated Date: Fri, 13 Mar 2026 04:00 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਗੁਰਦਵਾਰਾ ਜੰਡ ਸਾਹਿਬ ਵਿਖੇ ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਸਾਦਿਕ ਇਲਾਕੇ ਦੇ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨ ਲਈ ਭਰਵਾਂ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਗੁਰੂ ਘਰ ਦੇ ਸੇਵਕ ਸ਼ਾਮਲ ਹੋਏ। ਮੰਚ ਸੰਚਾਲਨ ਸੁਖਵਿੰਦਰ ਸਿੰਘ ਨੇ ਕੀਤਾ। ਇਕੱਠ ਨੂੰ ਸੁਸਾਇਟੀ ਦੇ ਸਰਪ੍ਰਸਤ ਇੰਜੀ.ਜਨਜੀਤਪਾਲ ਸਿੰਘ ਸੇਖੋਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਗਾਇਕ ਭਿੰਦੇਸ਼ਾਹ ਅਤੇ ਗਿਆਨੀ ਜਗਬੀਰ ਸਿੰਘ ਕਥਾ ਵਾਚਕ ਹੈੱਡ ਗ੍ਰੰਥੀ ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਦੇ ਸਨਮਾਨ ਲਈ ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ੳਪਰਾਲਾ ਸ਼ਲਾਘਾਯੋਗ ਕਾਰਜ ਹੈ। ਇਸ ਸਮੇਂ ਗ੍ਰੰਥੀ ਸਿੰਘਾਂ ਤੇ ਕੰਮ ਅਤੇ ਸੇਵਾ ਦਾ ਬਹੁਤ ਥੋੜਾ ਹੈ ਤੇ 24 ਘੰਟੇ ਸੇਵਾ ਕਰਨ ਬਦਲੇ ਬਹੁਤ ਘੱਟ ਸੇਵਾ ਫਲ ਦਿੱਤਾ ਜਾਂਦਾ ਹੈ। ਇੱਕ ਸਤਿਕਾਰਯੋਗ ਪਦਵੀ ਨੂੰ ਅਣਗੌਲਿਆ ਕਰਨਾ ਤੇ ਉਸ ਦੇ ਪਰਿਵਾਰ ਦੀ ਸੰਭਾਲ ਲਈ ਬਹੁਤ ਥੋੜਾ ਮਿਹਨਤਾਨਾ ਦੇਣਾ ਠੀਕ ਨਹੀਂ ਹੈ। ਜਿਸ ਕਾਰਨ ਦਿਨ ਬ ਦਿਨ ਗ੍ਰੰਥੀ ਸਿੰਘਾਂ ਦੀ ਗਿਣਤੀ ਘਟ ਰਹੀ ਹੈ ਤੇ ਮੌਜੂਦਾ ਗ੍ਰੰਥੀ ਸਿੰਘ ਵੀ ਆਪਣੇ ਹਾਲਤਾਂ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਨਹੀਂ ਬਣਾ ਰਹੇ। ਅਗਰ ਐਸ.ਪੀ.ਜੀ.ਸੀ ਚਾਹੇ ਤਾਂ ਗੁਰੂ ਘਰ ਦੇ ਸੇਵਾਦਾਰਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਦਾ ਵਧੀਆ ਪ੍ਰਬੰਧ ਕਰ ਸਕਦੀ ਹੈ। ਸ਼ੋਸ਼ਲ ਮੀਡੀਆ ਤੇ ਵਿਦਿਵਾਨ ਬਹੁਤ ਹਨ ਪਰ ਧਰਮ ਪ੍ਰਚਾਰ ਤੇ ਗੁਰਦਵਾਰਿਆਂ ਵਿੱਚ ਸੇਵਾ ਕਰ ਰਹੇ ਗ੍ਰ਼ੰਥੀ ਸਿੰਘ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸੁਸਾਇਟੀ ਵੱਲੋਂ ਗ੍ਰੰਥੀ ਸਿੰਘਾਂ ਲਈ ਸਤਿਕਾਰ ਮੁਹਿੰਮ ਚਲਾਉਣਾ, ਆਰਥਿਕ ਮਦਦ ਕਰਨਾ, ਕਲਿਆਣ ਫੰਡ, ਕਾਰਜ਼ਸ਼ਾਲਾ ਲਾਉਣਾ, ਸਮਾਜਿਕ ਸੁਰੱਖਿਆ ਦੇਣਾ, ਰੋਜ਼ਗਾਰ ਦੇ ਸਾਧਨ ਪੈਦਾ ਕਰਨਾ ਆਦਿ ਉਪਰਾਲੇ ਕੀਤੇ ਜਾਣਗੇ। ਸੁਸਾਇਟੀ ਵੱਲੋਂ ਇਲਾਕੇ ਦੇ ਲਗਭਗ 30 ਗ੍ਰੰਥੀ ਸਿੰਘਾਂ ਨੂੰ ਗੁਰੂ ਘਰਾਂ ਵਿੱਚ ਨਿਸਕਾਮ ਸੇਵਾ ਨਿਭਾਉਣ ਵਾਲੇ ਬਾਬਾ ਬੁੱਢਾ ਜੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਮੂਹ ਸੇਵਾਦਾਰਾਂ ਨੂੰ ਸਿਰੋਪਾਓ ਦਿੱਤੇ ਗਏ। ਇਸ ਮੌਕੇ ਮਨਧੀਰ ਸਿੰਘ ਸੁਸਾਇਟੀ ਪ੍ਰਧਾਨ, ਗੁਰਜੰਟ ਸਿੰਘ ਬਰਾੜ ਪ੍ਰਧਾਨ ਲੋਕਲ ਗੁਰਦਵਾਰਾ ਕਮੇਟੀ ਜੰਡ ਸਾਹਿਬ, ਰਛਪਾਲ ਸਿੰਘ ਬਰਾੜ ਘੁੱਦੂਵਾਲਾ, ਇੰਜੀ ਜਰਮਨਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ, ਡਾ. ਮਨਜੀਤ ਸਿੰਘ ਢਿੱਲੋਂ, ਤਲਵਿੰਦਰਜੀਤ ਸਿੰਘ, ਡਾ. ਪਿੰਕਾ ਸੰਧੂ ਸੇ਼ਰ ਸਿੰਘ ਵਾਲਾ, ਇਕਬਾਲ ਸਿੰਘ ਮੀਤ ਪ੍ਰਧਾਨ, ਕਮਲਜੀਤ ਸਿੰਘ, ਅਬੀਸੇ਼ਕ ਬਰਾੜ, ਦਵਿੰਦਰ ਸਿੰਘ, ਜਗਰੂਪ ਸਿੰਘ ਵੀ ਹਾਜਰ ਸਨ।