ਬਿੱਟਾ ਗਰੋਵਰ ਨੇ ਕਲੱਬ ਨੂੰ ਸੌਂਪੀ 1100 ਰੁਪਏ ਦੀ ਰਾਸ਼ੀ
ਆਪਣੇ ਜਨਮ ਦਿਨ ਦੀ ਖੁਸ਼ੀ ’ਚ ਬਿੱਟਾ ਗਰੋਵਰ ਨੇ ਕਲੱਬ ਨੂੰ ਸੌਂਪੀ 1100 ਰੁਪਏ ਦੀ ਰਾਸ਼ੀ
Publish Date: Sun, 29 Mar 2026 03:35 PM (IST)
Updated Date: Mon, 30 Mar 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਕਰਕੇ ਵਿਸ਼ਵ ਪ੍ਰਸਿੱਧ ਬਣੀ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ ਵਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਦੇ ਸੇਵਾ ਕਾਰਜਾਂ ਵਿੱਚ 1100 ਰੁਪਏ ਦਾ ਯੋਗਦਾਨ ਪਾਉਣ ਨਾਲ ਜਿੱਥੇ ਇਸ ਤੋਂ ਹੋਰਨਾ ਨੂੰ ਪੇ੍ਰਨਾ ਮਿਲੇਗੀ, ਉੱਥੇ ਗਰੋਵਰ ਪਰਿਵਾਰ ਨੂੰ ਵੀ ਮਾਨਸਿਕ ਸੰਤੁਸ਼ਟੀ ਮਿਲਣੀ ਸੁਭਾਵਿਕ ਹੈ। ਕਲੱਬ ਦੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ ਨੇ ਬਿੱਟਾ ਗਰੋਵਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗਰੋਵਰ ਪਰਿਵਾਰ ਵਲੋਂ ਸਮਾਜਸੇਵਾ ਦੇ ਨਾਲ-ਨਾਲ ਵਪਾਰਕ ਅਤੇ ਰਾਜਨੀਤਿਕ ਖੇਤਰ ਵਿੱਚ ਵੀ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਪੋ੍ ਐਚ.ਐਸ. ਪਦਮ, ਠੇਕੇਦਾਰ ਪ੍ਰੇਮ ਮੈਣੀ, ਮਾ ਸੋਮਨਾਥ ਅਰੋੜਾ, ਰਵਿੰਦਰਪਾਲ ਕੋਛੜ ਅਤੇ ਲੈਕ. ਵਿਨੋਦ ਧਵਨ ਨੇ ਦੱਸਿਆ ਕਿ ਬਿੱਟਾ ਗਰੋਵਰ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਲਈ ਚਾਹ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੋਕੇ ਗਰੋਵਰ ਪਰਿਵਾਰ ਨੂੰ ਉਪਰੋਕਤ ਤੋਂ ਇਲਾਵਾ ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਪਵਨ ਧੀਂਗੜਾ, ਗੁਰਚਰਨ ਸਿੰਘ ਬੱਬੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਦਰਸ਼ਨ ਸਿੰਘ ਆਰੇਵਾਲਾ, ਪੱਪਾ ਮਲਹੋਤਰਾ, ਰਾਏਵਿੰਦਰ ਸਿੰਘ ਰਾਉ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਾਜੂ ਸਚਦੇਵਾ, ਸਰਨ ਕੁਮਾਰ, ਸੁਖਵਿੰਦਰ ਸਿੰਘ ਬਾਗੀ, ਟੀਟੂ ਛਾਬੜਾ, ਲੋਚਾ ਮੱਕੜ ਆਦਿ ਨੇ ਵੀ ਮੁਬਾਰਕਬਾਦ ਦਿੱਤੀ।