ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਅਹੁਦੇਦਾਰ ਐਲਾਨੇ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਬਲਾਕ ਸਾਦਿਕ ਦੇ ਅਹੁਦੇਦਾਰ ਐਲਾਨੇ
Publish Date: Fri, 06 Mar 2026 03:30 PM (IST)
Updated Date: Sat, 07 Mar 2026 04:00 AM (IST)
ਅਰਸ਼ਦੀਪ ਸੋਨੀ ਪੰਜਾਬੀ ਜਗਾਰਣ, ਸਾਦਿਕ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲਾ ਫਰੀਦਕੋਟ ਬਲਾਕ ਸਾਦਿਕ ਦੀ ਕਮੇਟੀ ਦੀ ਚੋਣ ਜਿਲਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ, ਨਿਰਭੈ ਸਿੰਘ ਗੁੱਜਰ ਸਕੱਤਰ ਜਨਰਲ ਤੇ ਡਿਪਟੀ ਸਿੰਘ ਨੱਥਲਵਾਲਾ ਦੀ ਨਿਗਰਾਨੀ ਹੇਠ ਕੀਤੀ ਗਈ।ਜਿਸ ਵਿੱਚ ਸਰਬਜੀਤ ਸਿੰਘ ਝੋਕ ਸਰਕਾਰੀ ਬਲਾਕ ਪ੍ਰਧਾਨ ਨੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ।ਜਿਸ ਵਿੱਚ ਸਿ਼ੰਕਦਰ ਸਿੰਘ ਰੋਮਾਣਾ ਸੀਨੀਅਰ ਮੀਤ ਪ੍ਰਧਾਨ, ਗੁਰਜੰਟ ਸਿੰਘ ਸਾਦਿਕ ਜਨਰਲ ਸਕੱਤਰ, ਸੋਨੀ ਫਰੈਂਡਜ਼ ਸਟੂਡੀਓ ਮੀਤ ਪ੍ਰਧਾਨ, ਗੁਰਜੀਤ ਸਿੰਘ ਬਾਠ ਸਕੱਤਰ, ਗੁਰਪ੍ਰੀਤ ਸਿੰਘ ਸੰਧੂ ਤੇ ਗੁਰਨਾਮ ਸਿੰਘ ਸੈਦੇ ਕੇ ਮੀਤ ਪ੍ਰਧਾਨ ਬਣਾਏ ਗਏ ਹਨ।ਇਸ ਮੌਕੇ ਮਨਜੀਤ ਸਿੰਘ ਗੋਲੇਵਾਲਾ, ਮਨਪ੍ਰੀਤ ਸਿੰਘ ਗੁੱਜਰ, ਗੁਰਮੇਜ਼ ਸਿੰਘ ਸੈਦੇ ਕੇ, ਸੁਖਦੇਵ ਸਿੰਘ ਢਿੱਲੋਂ ਗੋਲੇਵਾਲਾ ਵੀ ਹਾਜਰ ਸਨ।