ਕਿਸਾਨ ਯੂਨੀਅਨ ਨੇ ਐੱਸਐੱਸਪੀ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕਿਸਾਨਾਂ ਦੇ ਲਟਕਦੇ ਮਸਲਿਆਂ ਨੂੰ ਲੈਕੇ ਪੁਤਲੇ ਸਾੜਨ ਦਾ ਸਿਲਸਿਲਾ ਜਾਰੀ
Publish Date: Fri, 06 Feb 2026 03:50 PM (IST)
Updated Date: Sat, 07 Feb 2026 03:59 AM (IST)

ਅਰਸ਼ਦੀਪ ਸੋਨੀ, ਸਾਦਿਕ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਬਲਾਕ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ ਦੀ ਅਗਵਾਈ ਹੇਠ ਸਾਦਿਕ ਬਲਾਕ ਦੇ ਪਿੰਡ ਡੋਡ ਵਿਖੇ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਸਾੜਨ ਦੀ ਲੜੀ ਵਿੱਚ ਫਰੀਦਕੋਟ ਦੇ ਐਸਐਸਪੀ ਦਾ ਪੁਤਲਾ ਸਾੜਿਆ ਗਿਆ।ਬੋਹੜ ਸਿੰਘ ਰੁਪਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਪੂਤਲਾ ਫੂਕਣ ਦੀ ਲੜੀ ਨੂੰ ਸਿਰੇ ਚੜ੍ਹਾਇਆ੍ਟ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸਾਦਿਕ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਮੁਮਾਰਾ ਵਿੱਚ ਸਾਡੇ ਜਥੇਬੰਦੀ ਦੇ ਕਿਸਾਨ ਆਗੂ ਤੇ ਗੁੰਡਾਗਰਦੀ ਕਰਦੇ ਹੋਏ ਗੁੰਡਾ ਅਨਸਰਾਂ ਵੱਲੋਂ ਆਗੂ ਦੀ ਹੋਈ ਕੁੱਟਮਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਰ ਵਾਰ ਗੁਹਾਰ ਲਗਾਉਣ ਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ । ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਿੰਡ ਫਿੱਡੇ ਕਲਾਂ ਵਿਖੇ ਜੋ ਪਿਛਲੇ ਦਿਨੀਂ ਹੋਈ ਲੜਾਈ ਵਿੱਚ ਕੋਟਕਪੂਰਾ ਬਲਾਕ ਦੇ ਸਾਡੇ ਆਗੂ ਹਰਵਿਪਨ ਸਿੰਘ ਦੇ ਭਰਾ ਦਾ ਰਾਜਨੀਤਿਕ ਸਹਿ ਪ੍ਰਾਪਤ ਲੋਕਾਂ ਵੱਲੋਂ ਸਿਰ ਪਾੜ ਦਿੱਤਾ ਗਿਆ ਪਰੰਤੂ ਬਾਰ ਬਾਰ ਪੁਲਿਸ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਨ ਦੇ ਵੀ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ ਸਗੋਂ ਪੀੜਤ ਧਿਰ ਨੂੰ ਇਨਸਾਫ ਦੇਣ ਦੀ ਬਜਾਏ ਪ੍ਰਸ਼ਾਸਨ ਪੀੜਤਾਂ ਨੂੰ ਹੀ ਡਰਾ ਧਮਕਾ ਕੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਜਿਸ ਦੇ ਰੋਸ ਵਜੋਂ ਇਹ ਪੁਤਲੇ ਸਾੜੇ ਜਾ ਰਹੇ ਹਨ੍ਟ ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲਾ ਨੂੰ ਜੋ ਮਾਰਨ ਦੀ ਆਡੀਓ ਜੋ ਪਿਛਲੇ ਦੋ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਬਾਰੇ ਵੀ ਵਾਰ ਵਾਰ ਕਹਿਣ ਤੇ ਕੰਨ ਤੇ ਜੂ ਨਹੀਂ ਸਰਕੀ। ਇਸ ਕਰਕੇ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਦੇ ਪੁਤਲੇ ਫੂਕੇ ਜਾ ਰਹੇ ਹਨ੍ਟ ਪੰਜਾਬ ਸਰਕਾਰ ਵੱਲੋਂ ਜੋ ਨਿਆ ਦੇਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਇਥੇ ਇਹ ਦੱਸਣਾ ਬਣਦਾ ਹੈ ਕਿ ਉਨਾਂ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਦੇ ਕਈ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੁਲਿਸ ਪ੍ਰਸ਼ਾਸਨ ਗੱਲਬਾਤ ਨਹੀਂ ਕਰੇਗਾ ਤਾਂ ਮਜਬੂਰਨ ਜਥੇਬੰਦੀ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ 9 ਫਰਵਰੀ ਨੂੰ ਵੱਡੀ ਲਾਮਬੰਦੀ ਕਰਕੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਫਰੀਦਕੋਟ ਪ੍ਰਸ਼ਾਸਨ ਦੀ ਹੋਵੇਗੀ।ਇਸ ਸਮੇਂ ਲਵਪ੍ਰੀਤ ਸਿੰਘ ਚੱਕ ਸਾਹੂ, ਕਰਨੈਲ ਸਿੰਘ ਡੋਡ ਸਿੰਘ ਸੰਗਰਾਹੂਰ, ਜਗਦੀਸ਼ ਸਿੰਘ ਜਨੇਰੀਆਂ ਹੋਰ ਕਿਸਾਨ ਆਗੂਆਂ ਨੇ ਆਪਣੀ ਹਾਜ਼ਰੀ ਭਰੀ੍।