ਦਸਮੇਸ਼ ਸਕੂਲ ਦੇ ਬੱਚਿਆਂ ਦਾ ਭੰਗੜੇ ’ਚ ਸ਼ਾਨਦਾਰ ਪ੍ਰਦਰਸ਼ਨ
ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਭੰਗੜਾ ਪ੍ਰਦਰਸ਼ਨ
Publish Date: Thu, 22 Jan 2026 03:43 PM (IST)
Updated Date: Fri, 23 Jan 2026 04:01 AM (IST)
ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਡਾ ਹਰੀ ਸਿੰਘ ਸੇਵਕ ਸਰਕਾਰੀ ਸਕੂਲ ਆਫ ਐਮੀਨੈਂਸ (ਲੜਕੇ) ਵਿੱਚ ਆਯੋਜਿਤ ਸਖੀ ਸ਼ਕਤੀ ਮੇਲੇ ਦੌਰਾਨ ਦਰਸ਼ਕਾਂ ਨੇ ਰੰਗਾਰੰਗ ਪ੍ਰੋਗਰਾਮਾਂ ਦਾ ਖ਼ੂਬ ਆਨੰਦ ਪ੍ਰਾਪਤ ਕੀਤਾ। ਇਸ ਦੌਰਾਨ ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਂਦੇ ਹੋਏ ਇਸ ਮੌਕੇ ਭੰਗੜਾ ਪ੍ਰਦਰਸ਼ਨ ਅਤੇ ਲੋਕ ਗੀਤਾਂ ਦੀ ਸੁਹਾਵਣੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਮੰਚ ’ਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਰਪੂਰ ਤਾੜੀਆਂ ਹਾਸਲ ਕੀਤੀਆਂ। ਬੱਚਿਆਂ ਦੀ ਭਰਪੂਰ ਜੋਸ਼ੀਲੀ ਭੰਗੜਾ ਪੇਸ਼ਕਾਰੀ ਅਤੇ ਮਿੱਠੇ ਲੋਕ ਗੀਤਾਂ ਨੇ ਮੇਲੇ ਦੀ ਰੌਣਕ ਦੁੱਗਣੀ ਕਰ ਦਿੱਤੀ। ਮੇਲੇ ਵਿੱਚ ਸ਼ਾਮਿਲ ਦਰਸ਼ਕਾਂ ਅਤੇ ਅਧਿਆਪਕਾਂ ਨੇ ਬੱਚਿਆਂ ਦੀ ਪ੍ਰਤਿਭਾ ਦੀ ਖੂਬ ਪ੍ਰਸੰਸਾ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।