ਬਲਦੇਵ ਸਿੰਘ ਕਟਾਰੀਆ ਦਾ ਕੀਤਾ ਸਨਮਾਨ
ਗੁੱਡ ਮੌਰਨਿੰਗ ਕਲੱਬ ਦਾ ਦੇਰੀ ਨਾਲ ਮੈਂਬਰ ਬਣਨ ਦਾ ਰਹੇਗਾ ਅਫਸੋਸ : ਬਲਦੇਵ ਸਿੰਘ ਕਟਾਰੀਆ
Publish Date: Sat, 21 Mar 2026 03:49 PM (IST)
Updated Date: Sun, 22 Mar 2026 04:02 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਮੈਨੂੰ ਇਸ ਗੱਲ ਦਾ ਅਫਸੋਸ ਲਾਜਮੀ ਰਹੇਗਾ ਕਿ ਮੈ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਮੈਂਬਰ ਬਣਨ ਵਿੱਚ ਦੇਰੀ ਕਿਉਂ ਕੀਤੀ, ਕਲੱਬ ਦੇ ਮੰਚ ’ਤੇ ਜਦੋਂ ਨਵੇਂ ਮੈਂਬਰ ਵਜੋਂ ਸ਼ਿਰਕਤ ਕਰਨ ਵਾਲੇ ਬਲਦੇਵ ਸਿੰਘ ਕਟਾਰੀਆ ਦਾ ਸਨਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਕੀਤਾ ਤਾਂ ਬਲਦੇਵ ਸਿੰਘ ਕਟਾਰੀਆ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀ ਬੜੇ ਸਤਿਕਾਰ ਨਾਲ ਲੈਂਦੇ ਹਨ, ਜਿਸ ਕਰਕੇ ਇਹ ਹੁਣ ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਬਣ ਚੁੱਕੀ ਹੈ। ਪੋ੍ ਐਚ ਐਸ ਪਦਮ ਅਤੇ ਜਸਕਰਨ ਸਿੰਘ ਭੱਟੀ ਨੇ ਦੱਸਿਆ ਕਿ ਹੁਣ ਸੰਸਥਾ ਵਲੋਂ ਸੇਵਾ ਕਾਰਜਾਂ ਵਿੱਚ ਤੇਜੀ ਲਿਆਉਣ ਦਾ ਪੋ੍ਗਰਾਮ ਉਲੀਕਿਆ ਜਾਵੇਗਾ ਅਤੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੁਖਤਿਆਰ ਸਿੰਘ ਮੱਤਾ, ਠੇਕੇਦਾਰ ਪ੍ਰੇਮ ਮੈਣੀ ਅਤੇ ਲੈਕ ਵਿਨੋਦ ਧਵਨ ਨੇ ਦੱਸਿਆ ਕਿ ਕਲੱਬ ਵਲੋਂ ਬਣਾਏ ਗਏ ਸੈਲਫੀ ਪੁਆਂਇੰਟ ’ਤੇ ਕਲੱਬ ਦੇ ਮੈਂਬਰਾਂ ਦੇ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜਦੋਂ ਸੈਲਫੀਆਂ ਖਿਚਦੇ ਹਨ ਤਾਂ ਖੁਸ਼ੀ ਮਹਿਸੂਸ ਕਰਦੇ ਹਨ। ਓਮ ਪ੍ਰਕਾਸ਼ ਗੁਪਤਾ, ਮਾ ਸੋਮਨਾਥ ਅਰੋੜਾ, ਗੁਰਮੀਤ ਸਿੰਘ ਮੀਤਾ ਅਤੇ ਸਰਨ ਕੁਮਾਰ ਨੇ ਦੱਸਿਆ ਕਿ ਬਲਦੇਵ ਸਿੰਘ ਕਟਾਰੀਆ ਦਾ ਹਾਰ ਪਾ ਕੇ ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਸੁਆਗਤ ਕਰਦਿਆਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਚਰਨ ਸਿੰਘ ਬੱਬੂ, ਦਰਸ਼ਨ ਸਿੰਘ ਆਰੇਵਾਲਾ, ਰਾਏਵਿੰਦਰ ਸਿੰਘ ਰਾਊ, ਸੁਖਵਿੰਦਰ ਸਿੰਘ ਬਾਗੀ, ਡਾ ਕੇ ਕੇ ਕਟਾਰੀਆ, ਅਵਤਾਰ ਸਿੰਘ ਮੱਕੜ, ਲਵਲੀ ਸਚਦੇਵਾ, ਪੱਪਾ ਮਲਹੋਤਰਾ, ਰਾਜੂ ਸਚਦੇਵਾ, ਲਵਲੀ ਅਰੋੜਾ, ਲੋਚਾ ਮੱਕੜ, ਪਵਨ ਧੀਂਗੜਾ, ਕਾਕਾ ਸ਼ਰਮਾ, ਸੁਰਿੰਦਰ ਸਚਦੇਵਾ, ਜਸਪਾਲ ਸਿੰਘ ਲਾਟਾ, ਟੀਟੂ ਛਾਬੜਾ ਅਤੇ ਗੋਂਦਾ ਗੇਰਾ ਆਦਿ ਵੀ ਹਾਜਰ ਸਨ।