ਲਾਇਨਜ਼ ਕਲੱਬ ਬਾਜਾਖਾਨਾ ਨੇ ਅੱਖਾਂ ਦਾ ਕੈਂਪ ਲਾਇਆ
ਲਾਇਨਜ਼ ਕਲੱਬ ਬਾਜਾਖਾਨਾ ਨੇ ਅੱਖਾਂ ਦਾ ਵਿਸ਼ਾਲ ਮੁਫ਼ਤ ਅਪਰੇਸ਼ਨ ਕੈਂਪ ਲਾਇਆ
Publish Date: Mon, 02 Mar 2026 03:21 PM (IST)
Updated Date: Tue, 03 Mar 2026 03:59 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਹੋ ਕੇ ਭੂਮਿਕਾ ਨਿਭਾ ਰਹੀ ਸੰਸਥਾ ਲਾਇਨਜ਼ ਕਲੱਬ (ਰਜਿ:) ਬਾਜਾਖਾਨਾ ਵੱਲੋਂ ਸੇਲ ਲਿਮਿਟੇਡ ਸੇਢਾ ਸਿੰਘ ਵਾਲਾ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਮੁਫ਼ਤ ਅਪਰੇਸ਼ਨ ਕੈਂਪ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਐਸ.ਡੀ.ਓ. ਸੁਖਦੇਵ ਸਿੰਘ ਦੀ ਅਗਵਾਈ ’ਚ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਾਇਆ ਗਿਆ। ਇਸ ਕੈਂਪ ਦਾ ਰਸਮੀ ਉਦਾਘਟਨ ਸੇਲ ਲਿਮਿਟੇਡ ਦੇ ਰਾਜਨ ਗੱਖੜ ਅਤੇ ਕਰਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੈਂਪ ’ਚ ਅੱਖਾਂ ਦੇ ਮਾਹਿਰ ਡਾਕਟਰ ਅਕਿ੍ਤੀ ਸਿੰਗਲਾ ਦੀ ਟੀਮ ਵੱਲੋਂ ਅੱਖਾਂ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਕਿ੍ਤੀ ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਦੀ ਸਮੇਂ-ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਅੱਖਾਂ ਦੀਆਂ ਬੀਮਾਰੀਆਂ ਦਾ ਸੁਰੂਆਤ ’ਚ ਹੀ ਪਤਾ ਚੱਲ ਸਕੇ ਅਤੇ ਇਸ ਇਲਾਜ ਸਮੇਂ ਹੋ ਸਕੇ। ਇਸ ਕੈਂਪ ’ਚ 225 ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ 55 ਵਿਅਕਤੀਆਂ ਦੀ ਚੋਣ ਲੈਂਜ਼ ਪਾਉਣ ਲਈ ਕੀਤੀ ਗਈ। ਇਨ੍ਹਾਂ 55 ਵਿਆਕਤੀਆਂ ਦੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਲੈਂਜ਼ ਪਾਏ ਜਾਣਗੇ। ਮਰੀਜ਼ਾਂ ਦੇ ਆਉਣ ਜਾਣ ਦਾ ਪ੍ਰਬੰਧ ਕਲੱਬ ਵੱਲੋਂ ਮੁਫ਼ਤ ਕੀਤਾ ਜਾਵੇਗਾ ਅਤੇ ਲੈਂਜ਼ ਪਵਾਉਣ ਵਾਲੇ ਮਰੀਜ਼ ਕੋਲ ਆਪਣਾ ਅਧਾਰ ਕਾਰਡ ਹੋਣਾ ਜਰੂਰੀ ਹੈ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਤੇ ਦੀ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਬਰਾੜ ਡੋਡ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ ਅਤੇ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਵੱਲੋਂ ਚਾਹ ਅਤੇ ਪ੍ਰਸਾਦਿਆਂ ਦਾ ਲੰਗਰ ਅਤੁੱਟ ਵਰਤਿਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ (ਸੇਵਾ ਮੁਕਤ ਐਸ.ਡੀ.ਓ.), ਕੈਂਪ ਚੇਅਰਮੈਨ ਗੁਰਮੇਲ ਸਿੰਘ ਜੇਈ, ਕੋ-ਚੇਅਰਮੈਨ ਸਰਿੰਦਰਪਾਲ ਸਿੰਘ ਜੇਈ, ਸਕੱਤਰ ਕਿ੍ਰਸ਼ਨ ਮਿੱਤਲ, ਖ਼ਜ਼ਾਨਚੀ ਡਾ. ਸੱਤਪਾਲ ਸਿੰਘ ਰੋਮਾਣਾ, ਪਰਗਟ ਸਿੰਘ ਬਰਾੜ ਡੋਡ, ਭਗਤ ਸਿੰਘ ਚਹਿਲ, ਪੀ.ਆਰ.ਓ. ਜੀਵਨ ਗਰਗ, ਐਸ.ਡੀ.ਓ ਰਾਜਿੰਦਰ ਸਿੰਘ, ਨਰਿੰਦਰ ਸਿੰਘ ਜੇ.ਈ., ਇਕਬਾਲ ਸਿੰਘ, ਡਾ. ਜਗਰੂਪ ਸਿੰਘ ਰੋਮਾਣਾ, ਡਾ. ਲਖਵਿੰਦਰ ਸਿੰਘ ਸੇਖਾ, ਡਾ. ਮੁਹੰਮਦ ਰੂਪ, ਡਾ. ਤਰਸੇਮ ਸਿੰਘ ਧਨੋਆ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ‘ਟੋਨੀ ਗੋਂਦਾਰਾ’, ਡਾ. ਭੁਪੇਸ਼ ਕੁਮਾਰ, ਡਾ. ਮੇਘ ਨਾਥ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਦਬੜ੍ਹੀਖਾਨਾ ਆਦਿ ਹਾਜ਼ਰ ਸਨ।