ਆਭਾ-ਆਈ.ਡੀ ਬਣਾਉਣ ਸਬੰਧੀ ਕੀਤਾ ਜਾਗਰੂਕ
ਆਭਾ-ਆਈ.ਡੀ ਬਣਾਓੁਣ ਸਬੰਧੀ ਜਾਗਰੂਕਤਾ ਜਾਗਰੂਕਤਾ ਕੈਂਪ ਲਗਾਇਆ
Publish Date: Tue, 10 Mar 2026 04:27 PM (IST)
Updated Date: Wed, 11 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਸ਼ਵਦੀਪ ਗੋਇਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਵਿਖੇ ਆਏ ਹੋਏ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਆਮ ਲੋਕਾਂ ਨੂੰ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਆਯੂਸ਼ਮਾਨ ਭਾਰਤ-ਹੈਲਥ ਅਕਾਊਂਟ ਆਭਾ ਆਈ. ਡੀ ਬਣਾ ਕੇ ਸਿਹਤ ਰਿਕਾਰਡ ਨੂੰ ਡਿਜ਼ੀਟਲ ਕਰਨ ਅਤੇ ਇਸ ਪਹਿਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਸਾਰਿਆਂ ਨੂੰ ਦੱਸਿਆ ਕਿ ਆਭਾ ਐਪ ਰਾਹੀਂ ਇੱਕ ਮਿੰਟ ਵਿੱਚ ਆਯੂਸ਼ਮਾਨ ਭਾਰਤ- ਹੈਲਥ ਅਕਾਊਂਟ-ਆਭਾ ਕਾਰਡ ਬਣਾਇਆ ਜਾ ਸਕਦਾ ਹੈ। ਇਹ ਹੈਲਥ ਅਕਾਊਂਟ ਬਣਾ ਕੇ ਸਿਹਤ ਰਿਕਾਰਡ ਨੂੰ ਸੰਭਾਲ ਕੇ ਰੱਖਣ ਦਾ ਝੰਜਟ ਖਤਮ ਹੋ ਜਾਵੇਗਾ। ਸਿਹਤ ਰਿਕਾਰਡ ਦਸਤਾਵੇਜ਼ਾਂ ਨੂੰ ਕਿਤੇ ਵੀ ਲੱਭਣ ਦੀ ਲੋੜ ਨਹੀਂ ਪਵੇਗੀ।ਉਨ੍ਹਾਂ ਨਰਸਿੰਗ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਮ ਲੋਕਾਂ ਦੇ ਆਭਾ ਨੰਬਰ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿਹਤ ਰਿਕਾਰਡ ਨੂੰ ਡਿਜੀਟਲ ਕਰਨ ਦੇ ਬਹੁਤ ਫਾਇਦੇ ਹਨ। ਉਨ੍ਹਾਂ ਦਸਿਆ ਕਿ ਸਿਵਲ ਹਸਪਤਾਲ ਦੀ ਓ.ਪੀ.ਡੀ ਬਲਾਕ ਵਿੱਚ ਆਭਾ-ਆਯੂਸ਼ਮਾਨ ਭਾਰਤ ਹੈਲਥ ਅਕਾਊਂ ਸਬੰਧੀ ਸਕੈਨਰ ਵੀ ਜਾਰੀ ਕੀਤਾ ਗਿਆ ਹੈ ਜਿਸਨੂੰ ਸਕੈਨ ਕਰਕੇ ਟੋਕਨ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਬਿਨਾਂ ਕਤਾਰ ਵਿੱਚ ਲੱਗੇ ਟੋਕਨ ਨੰਬਰ ਦੱਸ ਕੇ ਪਰਚੀ ਕਟਵਾਈ ਜਾ ਸਕਦੀ ਹੈ। ਜਿਸ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਆਪਣਾ ਆਭਾ ਨੰਬਰ ਖੁਦ ਬਣਾ ਸਕਦਾ ਹੈ ਜਾਂ ਫਿਰ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।ਕੋਈ ਵੀ ਵਿਅਕਤੀ ਜਨਰੇਟ ਹੋਏ ਆਭਾ ਨੰਬਰ ਜਿਸ ਉਪਰ ਉਸਦਾ ਨਾਮ ਅਤੇ ਆਈ.ਡੀ.ਨੰਬਰ ਮੋਜੂਦ ਹੋਵੇਗਾ, ਦਾ ਪ੍ਰਿੰਟ ਕਰਵਾ ਕੇ ਉਸ ਨੂੰ ਲੈਮੀਨੇਸ਼ਨ ਕਰਵਾ ਕੇ ਆਪਣੇ ਕੋਲ ਵੀ ਰੱਖ ਸਕਦਾ ਹੈ।