- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਖ਼ਿਲਾਫ਼ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਦੀ ਚੇਤਨਾ ਰੈਲੀ

ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਨੇ ਕੀਤਾ ਰੋਸ ਮੁਜ਼ਾਹਰਾ
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਆਫ਼ ਇੰਪਲਾਈਜ , ਇੰਜੀਨੀਅਰ ਅਤੇ ਪੈਨਸ਼ਨਰ ਪੰਜਾਬ ਦੇ ਸੱਦੇ ਤੇ ਇੰਜ ਇਕਬਾਲ ਸਿੰਘ ਏ.ਈ.ਈ. ਸਰਕਲ ਪ੍ਰਧਾਨ ਇੰਜੀਨੀਅਰ ਐਸੋਸ਼ੀਏਸ਼ਨ, ਇੰਜ. ਭੁਪਿੰਦਰ ਸਿੰਘ ਏ.ਈ.ਈ.,ਪ੍ਰਧਾਨ ਜੇ. ਈ. ਕੌਂਸਲ. ਸਰਕਲ ਫਰੀਦਕੋਟ ਅਤੇ ਇੰਜ ਨਰਿੰਦਰਜੀਤ ਸਿੰਘ ਸਰਕਲ ਮੀਤ ਪ੍ਰਧਾਨ ਟੀ. ਐੱਸ. ਯੂ. ਦੀ ਪ੍ਰਧਾਨਗੀ ਹੇਠ ਸਰਕਲ ਦਫ਼ਤਰ ਫਰੀਦਕੋਟ ਵਿਖੇ ਚੇਤਨਾ ਰੈਲੀ ਕੀਤੀ ਗਈ। ਜਿਸ ਵਿੱਚ ਬਿਜਲੀ ਸੋਧ ਬਿੱਲ 2025 ਖਿਲਾਫ਼, ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਖਿਲਾਫ਼ ਅਤੇ ਰੋਪੜ ਵਿਖੇ ਸਰਕਾਰੀ ਖੇਤਰ ਵਿੱਚ 800 ਮੈਗਾਵਾਟ ਦੇ ਦੋ ਯੂਨਿਟ ਲਗਾਉਣ ਲਈ ਵੱਖ-ਵੱਖ ਮੁਲਾਜ਼ਮ, ਪੈਨਸ਼ਨਰ,ਕੰਟਰੈਕਟ ਵਰਕਰ ਜੱਥੇਬੰਦੀਆਂ ਵੱਲੋਂ ਸੰਯੁਕਤ ਤੌਰ ‘ਤੇ ਆਵਾਜ਼ ਬੁਲੰਦ ਕੀਤੀ ਗਈ। ਇਸ ਰੈਲੀ ਨੂੰ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਫਰੀਦਕੋਟ ਜਰਨਲ ਸਕੱਤਰ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ, ਇੰਜ ਜਗਤਾਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜ ਭੁਪਿੰਦਰ ਸਿੰਘ ਏ ਈ ਈ ਸ਼ਮਿੰਦਰ ਸਿੰਘ ਬਾਜਾਖਾਨਾ, ਸਿਮਰਜੀਤ ਸਿੰਘ ਬਾਜਾਖਾਨਾ, ਸੁਖਚੈਨ ਸਿੰਘ ਸਰਕਲ ਪ੍ਰਧਾਨ ਸੀ ਐਚ ਬੀ ਕੰਟਰੈਕਟ ਵਰਕਰ ਯੂਨੀਅਨ, ਮਿੱਠੂ ਸਿੰਘ ਡਵੀਜ਼ਨ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਫਰੀਦਕੋਟ ਇੰਜ ਹਰਿੰਦਰ ਸਿੰਘ ਜੇਈ, ਜਸਵੀਰ ਸਿੰਘ ਡਵੀਜ਼ਨ ਸਕੱਤਰ ਪੈਨਸ਼ਨਰ ਐਸੋਸੀਏਸ਼ਨ,ਚੰਦਰ ਸ਼ੇਖਰ ਡਵੀਜ਼ਨ ਪ੍ਰਧਾਨ ਕੋਟਕਪੂਰਾ, ਨਰਿੰਦਰ ਸਿੰਘ ਡਵੀਜ਼ਨ ਸਕੱਤਰ ਫਰੀਦਕੋਟ ਕੁਲਦੀਪ ਸਿੰਘ ਗੋਲੇਵਾਲਾ, ਸੁਖਚੈਨ ਸਿੰਘ ਬਰਾੜ ਪ੍ਰਧਾਨ ਸਿਟੀ ਫਰੀਦਕੋਟ,ਇਕਬਾਲ ਸਿੰਘ ਪ੍ਰਧਾਨ ਦਿਹਾਤੀ ਫਰੀਦਕੋਟ, ਗੁਰਜੰਟ ਸਿੰਘ ਬਰਾੜ ਪ੍ਰਧਾਨ ਸਾਦਿਕ, ਹਰਪ੍ਰੀਤ ਸਿੰਘ ਵਾੜਾ ਦਰਾਕਾ, ਹਰਪ੍ਰੀਤ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ਉਤੇ ਵੇਚਣ ਨਹੀਂ ਦਿੱਤਾ ਜਾਵੇਗਾ। ਕਿਉਂਕਿ ਇਹ ਸੰਮਤੀਆਂ ਲੋਕਾਂ ਦੇ ਸਹਿਯੋਗ ਨਾਲ ਬਣਾਈਆਂ ਗਈਆਂ ਸਨ ।ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਬਿਜਲੀ ਸੋਧ ਬਿੱਲ 2025 ਬਿਜਲੀ ਬੋਰਡਾਂ ਦੇ ਨਿੱਜੀਕਰਨ ਦਾ ਰਸਤਾ ਖੋਲ੍ਹਦਾ ਹੈ। ਜਿਸ ਨਾਲ ਬਿਜਲੀ ਬਹੁਤ ਮਹਿੰਗੀ ਹੋਵੇਗੀ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ।ਖਪਤਕਾਰਾਂ ਦੀ ਸਬਸਿਡੀ ਖਤਮ ਹੋ ਜਾਵੇਗੀ । ਸਮਾਰਟ ਮੀਟਰ ਲਗਾਉਣ ਨਾਲ ਤਿੰਨ ਕਰਮਚਾਰੀਆਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ । ਪਾਵਰਕਾਮ ਅੰਦਰ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ 72000 ਅਸਾਮੀਆਂ ਵਿਰੁੱਧ ਲਗਭਗ 28000 ਕਰਮਚਾਰੀਅ ਹੀ ਤਾਇਨਾਤ ਹਨ । ਇਹ ਕਰਮਚਾਰੀ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਦੇ ਹਨ । ਸਮਾਰਟ ਮੀਟਰ ਵੀ ਨਿੱਜੀਕਰਨ ਦਾ ਦੂਜਾ ਰੂਪ ਹੈ । ਪੰਜਾਬ ਸਰਕਾਰ ਵੱਲੋਂ ਰਾਜਪੁਰਾ ਥਰਮਲ ਪਲਾਂਟ ਨੂੰ ਖ਼ਰੀਦਣ ਵਿੱਚ ਅਸਫਲ ਰਹਿਣ ਕਾਰਨ ਇਹ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖ਼ਰੀਦਿਆ ਗਿਆ ਹੈ ਜਿਸ ਤੋਂ ਪੰਜਾਬ ਸਰਕਾਰ ਨਾਲਾਇਕੀ ਸਾਬਿਤ ਹੁੰਦੀ ਹੈ । ਰੋਪੜ ਵਿੱਚ ਦੋ 800 ਮੈਗਾਵਾਟ ਦੇ ਯੂਨਿਟ ਸਰਕਾਰੀ ਖੇਤਰ ਦੀ ਬਜਾਏ ਪ੍ਰਾਈਵੇਟ ਸੈਕਟਰ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਖਿਲਾਫ਼ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ । ਪਿਛਲੇ ਸਮੇਂ ਦੌਰਾਨ ਪੰਜ ਜੋਨ ਪੱਧਰ ਰੋਸ ਧਰਨੇ ਲਗਾਉਣ ਉਪਰੰਤ 04 ਫਰਵਰੀ 2026 ਨੂੰ ਸੂਬਾ ਪੱਧਰੀ ਰੋਸ ਧਰਨਾ ਪਟਿਆਲਾ ਵਿਖੇ ਲਗਾਇਆ ਗਿਆ ਸੀ । ਹੁਣ ਇਸ ਤੋਂ ਅੱਗੇ ਸਰਕਲ ਪੱਧਰੀ ਚੇਤਨਾ ਰੈਲੀਆਂ ਕਰਦੇ ਆਉਣ ਵਾਲੀ 28 ਮਾਰਚ 2026 ਨੂੰ ਬਿਜਲੀ ਮੰਤਰੀ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਫਰੀਦਕੋਟ ਸਰਕਲ ਦੇ ਸਾਰੇ ਕਰਮਚਾਰੀ ਇੰਜੀਨੀਅਰ ਜੇਈਜ ਪੈਨਸ਼ਨਰ ਅਤੇ ਕੱਚੇ ਕਾਮਿਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਸਟੇਜ ਦੀ ਕਾਰਵਾਈ ਇੰਜ ਗੁਰਬਿੰਦਰ ਸਿੰਘ ਜੇਈ ਸਰਕਲ ਸਕੱਤਰ ਟੀ ਐਸ ਯੂ ਨੇ ਨਿਭਾਈ।