- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਵਿਸ਼ਵ ਕੈਂਸਰ ਦਿਵਸ ਮੌਕੇ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੇ ਮਾਨਯੋਗ ਵਾਇਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ (ਡਾ. ਬੀ.ਸੀ.ਰਾਇ ਆਵਾਰਡੀ) ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਅਰਵਿੰਦ ਕੁਮਾਰ, ਮਾਨਯੋਗ ਰਜਿਸਟਰਾਰ, ਬਾਬਾ ਫਰੀਦ ਯੂਨੀਵਰਿਸਟੀ ਆਫ ਹੈੱਲਥ ਸਾਇੰਸਜ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਅਤੇ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ ਗ.ਗ.ਸ.ਮੈਡੀਕਲ ਹਸਪਤਾਲ ਵੀ ਹਾਜਰ ਸਨ। ਇਸ ਮੌਕੇ ਤੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ, ਕੈਂਸਰ ਵਿਭਾਗ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ। ਉਹਨਾਂ ਤੋ ਇਲਾਵਾ ਵਿਭਾਗ ਦੇ ਡਾ. ਰੋਮੀ ਕਾਂਤ ਗਰੋਵਰ, ਐਸੋਸੀਏਟ ਪ੍ਰੋਫੈਸਰ ਵੱਲੋਂ ਖਾਣੇ ਵਾਲੀ ਨਾਲੀ ਅਤੇ ਅੰਤੜੀਆ ਦੇ ਕੈਸਰ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ. ਸਿਮਰਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮੂੰਹ ਅਤੇ ਗਲੇ ਦੇ ਕੈਂਸਰ ਬਾਰੇ ਬਹੁਤ ਹੀ ਬਾਰੀਕੀ ਨਾਲ ਸਮਝਾਇਆ ਗਿਆ। ਇਸ ਮੌਕੇ ਤੇ ਡਾ. ਸੰਜੇ ਗੁਪਤਾ, ਪ੍ਰਿੰਸੀਪਲ ਮੈਡੀਕਲ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋ ਇਕ ਕੈਂਸਰ ਵੈਨ ਵੀ ਚਲਾਈ ਜਾਂਦੀ ਹੈ ਜੋ ਕਿ ਦੂਰ/ ਨੇੜੇ ਦੇ ਇਲਾਕਿਆ ਵਿੱਚ ਜਾ ਲੋਕਾ ਦੀ ਮੁਢਲੀ ਜਾਂਚ ਕਰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਵੱਲੋ ਸਲੱਮ ਏਰੀਆ ਵਿੱਚ ਜਾ ਕੇ ਕੈਂਪਾ ਦੀ ਅਯੋਜਨ ਵੀ ਕੀਤਾ ਜਾਂਦਾ ਹੈ, ਜਿਸ ਵਿੱਚ ਸਥਾਨਕ ਲੋਕਾ ਦੀ ਜਾਂਚ ਕਰਨ ਉਪਰੰਤ ਉਹਨਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ ਨੇ ਇਸ ਮੌਕੇ ਬੋਲਦਿਆ ਹਸਪਤਾਲ ਵੱਲੋ ਮਰੀਜਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆ ਉੱਚ ਪੱਧਰੀ ਸਹੂਲਤਾ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੈਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾਂ (ਆਯੂਸ਼ਮਾਨ) ਦੇ ਅਧੀਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜਮਾ ਲਈ ਹਸਪਤਾਲ ਅੰਦਰ ਫਰੀ / ਕਰੋਨਿਕ ਬਿਮਾਰੀ ਦੇ ਸਰਟੀਫਿਕੇਟ ਵੀ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਬਾਦਲ, ਸਿਵਲ ਹਸਪਤਾਲ ਸ੍ਰੀ ਖਡੂਰ ਸਾਹਿਬ (ਜਿਲ੍ਹਾ ਤਰਨਤਾਰਨ), ਸੀ.ਐਚ.ਸੀ ਜਲਾਲਾਬਾਦ (ਜਿਲ੍ਹਾ ਫਾਜਿਲਕਾ) ਅਤੇ ਟਰਸ਼ਰੀ ਕੈਂਸਰ ਕੇਅਰ ਸੈਂਟਰ ਫਾਜਿਲਕਾ ਵੀ ਬਾਬਾ ਫਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਜ, ਫਰੀਦਕੋਟ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ ਅਤੇ ਮਾਨਯੋਗ ਵਾਇਸ ਚਾਂਸਲਰ ਡਾ. ਰਾਜੀਵ ਖੁਦ ਦੀ ਅਗਵਾਈ ਹੇਠ ਇਹਨਾਂ ਹਸਪਤਾਲਾ ਵਿੱਚ ਵੀ ਆਉਂਦੇ ਸਮੇਂ ਵਿੱਚ ਵਿਸ਼ਵਪੱਧਰੀ ਸਹੂਲਤਾ ਮੁਹੱਈਆ ਕਰਵਾਈਆ ਜਾਣਗੀਆ ਅੰਤ ਵਿੱਚ ਅਰਵਿੰਦ ਕੁਮਾਰ ਵੱਲੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੁਆਰਾ ਚਲਾਏ ਜਾ ਰਹੇ ਐਡਵਾਂਸ ਕੈਂਸਰ ਇੰਸਟੀਚਿਊਟ, ਬਠਿੰਡਾ ਅਤੇ ਟੀ.ਸੀ.ਸੀ.ਸੀ, ਫਾਜਿਲਕਾ ਵਾਲੇ ਸੈਂਟਰ ਸਬੰਧੀ ਲੋਕਾ ਨੂੰ ਦੱਸਿਆ ਕਿ ਯੂਨੀਵਰਸਿਟੀ ਵੱਲੋ ਇਹਨਾਂ ਏਰੀਏ ਦੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਸੈਂਟਰਾ ਨੂੰ ਅਤਿ ਅਧੁਨਿਕ ਸੁਵਿਧਾਵਾ ਨਾਲ ਤਿਆਰ ਕੀਤਾ ਗਿਆ ਹੈ। ਉਹਨਾ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਵੀ ਕੀਤੀ ਜਾਇਆ ਕਰੇਗੀ। ਇਸ ਮੌਕੇ ਉਪਰ ਵਿਭਾਗ ਦੇ ਸੀਨੀਅਰ ਰੈਡੀਡੈਂਟਸ, ਪੀ.ਜੀ ਡਾਕਟਰ, ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਵੱਲੋਂ ਆਪਣੇ ਪੋਸਟਰਾਂ ਅਤੇ ਭਾਸ਼ਣਾ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਵਾਰਡ ਵਿੱਚ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਰੀਜਾ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜਰ ਸੀ।