ਲੇਖਕ ਅਮਰਜੀਤ ਗੋਲੇਵਾਲਾ ਵੱਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਭੇਟ
ਲੇਖਕ ਅਮਰਜੀਤ ਗੋਲੇਵਾਲਾ ਨੇ ਲਾਇਬ੍ਰੇਰੀ ਨੂੰ 8 ਕਿਤਾਬਾਂ ਸਮਰਪਿਤ ਕੀਤੀਆਂ
Publish Date: Sat, 21 Mar 2026 05:38 PM (IST)
Updated Date: Sun, 22 Mar 2026 04:08 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਸਾਦਿਕ ਇਲਾਕੇ ਦਾ ਪਹਿਲਾ ਫੋਰਜ ਇੰਸਟੀਚਿਊਟ ਅਤੇ ਪਲੇਅ ਵੇਅ ਸਕੂਲ ਜਿਸ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆਂ ਜਾਂਦਾ ਹੈ ਅਤੇ ਫੋਰਜ ਇੰਸਟੀਚਿਊਟ ਵਿੱਚ ਪੰਜਾਬ ਦੇ ਨਾਮਵਰ ਲੇਖਕਾਂ ਦੀਆਂ ਕਿਤਾਬਾਂ ਲਾਇਬ੍ਰੇਰੀ ਵਿਚ ਉਪਲਬਧ ਹਨ।ਇਸ ਸੰਸਥਾ ਵਿਖੇ ਲੇਖਕ ਅਮਰਜੀਤ ਸਿੰਘ ਬਰਾੜ ਗੋਲੇਵਾਲਾ ਨੇ ਫੋਰਜ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾ.ਗੁਰਵਿੰਦਰ ਸਿੰਘ ਔਲਖ ਅਤੇ ਸੀ.ਈ.ਓ ਮੈਡਮ ਰੱਖਣਪ੍ਰੀਤ ਕੌਰ ਔਲਖ ਨੂੰ ਅੱਠ ਕਿਤਾਬਾਂ ਸ਼ੇਰਨੀਆਂ,ਦਿਸ਼੍ਰੀਕੋਣ, ਆਪਣੇ ਲਈ ਜਿਉਣਾ ਸਿੱਖੋ, ਡੂੰਘੀਆਂ ਸੋਚਾਂ ਦੀ ਫੁਲਕਾਰੀ, ਸ਼ਖਸੀਅਤ ਸੋਚ ਅਤੇ ਸਲੀਕਾ, ਡੂੰਘੀਆਂ ਰਮਜ਼ਾਂ, ਭੁਲੇਖਿਆਂ ਦੀ ਦੌੜ ਵਿਚ ਅਤੇ ਖੂਬਸੂਰਤ ਇਰਾਦਿਆਂ ਦੀ ਵਰਣਮਾਲਾ ਆਦਿ ਸਮਰਪਿਤ ਕੀਤੀਆਂ। ਡਾ. ਔਲਖ ਨੇ ਦੱਸਿਆ ਕਿ ਲੇਖਕ ਅਮਰਜੀਤ ਗੋਲੇਵਾਲਾ ਵੱਲੋਂ ਆਪਣੀ ਵਧੀਆਂ ਕਲਮ ਨਾਲ ਬਾਖੂਬੀ ਖੂਬਸੂਰਤ ਅੰਦਾਜ਼ ਵਿਚ ਲਿਖੀਆਂ ਕਿਤਾਬਾਂ ਜਿਨ੍ਹਾਂ ਨੂੰ ਅਜੋਕੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅਤੇ ਨੌਜਵਾਨ ਪੀੜ੍ਰੀ ਨੂੰ ਪੰਜਾਬੀ ਸਾਹਿਤਕ ਕਿਤਾਬਾਂ ਨਾਲ ਜੋੜਨ ਲਈ ਉਪਰਾਲਾ ਕਰ ਰਿਹਾ ਹੈ।ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਮਨ ਨੂੰ ਸਕੂਨ ਮਿਲਦਾ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਲਾਇਬ੍ਰੇਰੀ ਵਿਚ ਤੁਸੀਂ ਸਵੇਰੇ 9 ਤੋਂ 7 ਵਜੇ ਤੱਕ ਕਿਤਾਬਾਂ ਨੂੰ ਪੜ੍ਹ ਸਕਦੇ ਹੋ।ਫੋਰਜ ਇੰਸਟੀਚਿਊਟ ਵੱਲੋਂ ਲੇਖਕ ਅਮਰਜੀਤ ਸਿੰਘ ਬਰਾੜ ਗੋਲੇਵਾਲਾ ਨੂੰ ਬਾਬਾ ਫ਼ਰੀਦ ਜੀ ਦੀ ਤਸਵੀਰ ਅਤੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਬੋਹੜ ਸਿੰਘ ਔਲਖ ਤੇ ਡਾ.ਰਮਨਦੀਪ ਸਿੰਘ ਸੀਰਵਾਲੀ ਹਾਜਰ ਸਨ।