ਲਾਵਾਰਸ ਕੁੱਤਿਆਂ ਨੇ ਆਟੋ ਚਾਲ ਨੂੰ ਕੀਤਾ ਜ਼ਖ਼ਮੀ
ਅਵਾਰਾ ਕੁੱਤਿਆਂ ਦਾ ਆਟੋ ਚਾਲਕ ’ਤੇ ਹਮਲਾ
Publish Date: Mon, 09 Feb 2026 03:32 PM (IST)
Updated Date: Tue, 10 Feb 2026 03:59 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਇਕ ਪਾਸੇ ਘਰਾਂ ਵਿੱਚ ਪਾਲਤੂ ਕੁੱਤਿਆਂ ਦੇ ਮੁਕਾਬਲੇ ਗਲੀ-ਮੁਹੱਲਿਆਂ ਅਤੇ ਬਜਾਰਾਂ ਵਿੱਚ ਹਰਲ ਹਰਲ ਕਰਦੇ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਰੈਬੀਜ਼ ਵਰਗੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਦਰਸਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਦਿਨੋ ਦਿਨ ਵੱਧਦੀ ਜਾ ਰਹੀ ਗਿਣਤੀ ਕਾਰਨ ਵਾਹਨ ਚਾਲਕਾਂ ਨੂੰ ਵੱਢਣ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਸਮਾਜ ਸੇਵਕ ਕਿ੍ਸ਼ਨ ਕੁਮਾਰ ਮੁਨੀਮ ਮੁਤਾਬਿਕ ਆਟੋ ਚਾਲਕ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਵਾਲੇ ਸੇਵਕ ਸਿੰਘ ਨੂੰ ਅਵਾਰਾ ਕੁੱਤੇ ਨੇ ਉਸ ਵੇਲੇ ਹਮਲਾ ਕਰਕੇ ਜਖਮੀ ਕਰ ਦਿੱਤਾ, ਜਦ ਉਹ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ। ਉਹਨਾ ਦੱਸਿਆ ਕਿ ਸੇਵਾਮੁਕਤ ਮਾ ਗੁਰਚਰਨ ਸਿੰਘ ਤੁਰਤ ਜਖਮੀ ਸੇਵਕ ਸਿੰਘ ਨੂੰ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਾ ਗੁਰਚਰਨ ਸਿੰਘ ਅਤੇ ਕਿ੍ਰਸ਼ਨ ਮੁਨੀਮ ਨੇ ਦੱਸਿਆ ਕਿ ਉਹ ਇਸ ਬਾਰੇ ਨਗਰ ਕੌਂਸਲ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਕਿ ਉਹ ਅਵਾਰਾ ਕੁਤਿਆਂ ਦੀ ਸਮੱਸਿਆ ਦਾ ਠੋਸ ਹੱਲ ਕਰੇ ਨਹੀਂ ਤਾਂ ਹਾਲਾਤ ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਹਨ।