- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ੂਤੋਸ਼ ਗਰਗ ਦੀ ਵੱਡੀ ਕਾਮਯਾਬੀ ਸਾਰੇ ਜੈਤੋ ਹਲਕੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ : ਸੱਤਪਾਲ ਜਿੰਦਲ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ ਦੇ ਵਸਨੀਕ ਪਰਦੀਪ ਗਰਗ ਅਤੇ ਸੁਮਨ ਗਰਗ ਦੀ ਸੁਭਾਗੀ ਜੋੜੀ ਦੇ ਘਰ ਜਨਮੇ ਆਸ਼ੂਤੋਸ਼ ਗਰਗ ਅਤੇ ਆਸਮਾ ਗਰਗ ਨੇ ਮਾਪਿਆਂ ਅਤੇ ਇਲਾਕੇ ਦਾ ਜੋ ਨਾਂਅ ਰੌਸ਼ਨ ਕੀਤਾ ਹੈ ਉਹ ਲਾਮਿਸਾਲ ਹੈ। ਇਸ ਸੁਭਾਗੇ ਜੋੜੇ ਨੂੰ ਸਾਲ 2020 ਵਿਚ ਬੇਟੀ ਆਸਮਾ ਗਰਗ ਯੂ.ਪੀ.ਐੱਸ.ਸੀ. ਇਮਤਿਹਾਨ ਵਿਚ ਸਫ਼ਲਤਾ ਰਾਹੀਂ ਮਾਣ ਦੁਆ ਚੁੱਕੀ ਹੈ ਅਤੇ ਹੁਣ 2025 ਯੂ.ਪੀ.ਐਸ.ਸੀ. ਪ੍ਰੀਖਿਆ ਵਿਚ ਇਨ੍ਹਾਂ ਦੇ ਬੇਟੇ ਆਸ਼ੂਤੋਸ਼ ਗਰਗ ਨੇ ਸਫ਼ਲਤਾ ਹਾਸਿਲ ਕਰਕੇ ਮਾਣ ਦੁੱਗਣਾ ਕਰ ਵਿਖਾਇਆ ਹੈ। ਇਸ ਦੌਰਾਨ ਅਗਰਵਾਲ ਸਮਾਜ ਸਭਾ (ਰਜਿ:) ਜੈਤੋ ਦੇ ਪ੍ਰਧਾਨ, ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਮਾਲਕ ਅਤੇ ਉੱਘੇ ਸਮਾਜ ਸੇਵੀ ਸੱਤਪਾਲ ਜਿੰਦਲ ਵੱਲੋਂ ਹੋਣਹਾਰ ਨੌਜਵਾਨ ਆਸ਼ੂਤੋਸ਼ ਗਰਗ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਗਈ। ਉਨ੍ਹਾਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਆਸ਼ੂਤੋਸ਼ ਗਰਗ ਨੇ ਦੇਸ਼ ਦੀ ਸਭ ਤੋਂ ਵੱਕਾਰੀ ਯੂ.ਪੀ.ਐੱਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ ਆਲ ਇੰਡੀਆ 479ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਪਿਆਂ, ਹਲਕਾ ਜੈਤੋ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਆਸ਼ੂਤੋਸ਼ ਗਰਗ ਦੀ ਇਹ ਇਤਿਹਾਸਕ ਕਾਮਯਾਬੀ ਪੰਜਾਬ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਇਹ ਦਰਸਾਉਂਦੀਆਂ ਹਨ ਕਿ ਜੇ ਨੌਜਵਾਨ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਆਪਣੇ ਲਕਸ਼ ਵੱਲ ਅੱਗੇ ਵਧਣ ਤਾਂ ਕੋਈ ਵੀ ਮੰਜ਼ਿਲ ਹਾਸਿਲ ਕਰਨਾ ਅਸੰਭਵ ਨਹੀਂ। ਪੰਜਾਬ ਦੀ ਮਿੱਟੀ ਵਿੱਚ ਬੇਅੰਤ ਹੁਨਰ ਅਤੇ ਕਾਬਲੀਅਤ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸਮਰਥਾ ਰੱਖਦੀ ਹੈ। ਆਸ਼ੂਤੋਸ਼ ਗਰਗ ਵਰਗੇ ਹੋਣਹਾਰ ਵਿਦਿਆਰਥੀ ਨਾ ਸਿਰਫ਼ ਆਪਣ ਪਰਿਵਾਰ ਲਈ ਸਗੋਂ ਸਾਰੇ ਸਮਾਜ ਲਈ ਮਾਣ ਦਾ ਕਾਰਨ ਬਣਦੇ ਹਨ ਅਤੇ ਹੋਰ ਨੌਜਵਾਨਾਂ ਨੂੰ ਵੀ ਉੱਚੇ ਟੀਚੇ ਹਾਸਿਲ ਕਰਨ ਲਈ ਪ੍ਰੇਰਿਤ ਕਰਦੇ ਹਨ। ਸਮਾਜ ਸੇਵਕ ਸੱਤਪਾਲ ਜਿੰਦਲ ਨੇ ਕਿਹਾ ਕਿ ਪ੍ਰਮਾਤਮਾ ਆਸ਼ੂਤੋਸ਼ ਗਰਗ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਹ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਦਿਆਂ ਹੋਰ ਨੌਜਵਾਨਾਂ ਲਈ ਮਾਰਗਦਰਸ਼ਕ ਬਣਨ। ਵਰਨਣਯੋਗ ਹੈ ਕਿ ਆਸ਼ੂਤੋਸ਼ ਇਸ ਸਮੇਂ ਡਰੱਗ ਇੰਸਪੈਕਟਰ ਵਜੋਂ ਕੰਮ ਕਰ ਰਿਹਾ ਹੈ। ਆਪਣੇ ਰੁਝੇਵਿਆਂ ਦੇ ਬਾਵਜੂਦ, ਉਸਦੀ ਮਿਹਨਤ ਅਤੇ ਸਮਰਪਣ ਕਮਾਲ ਦੀ ਸਾਬਤ ਹੋਈ ਹੈ। ਇਸ ਮੌਕੇ ਆਸ਼ੂਤੋਸ਼ ਗਰਗ ਦੇ ਪਿਤਾ ਪ੍ਰਦੀਪ ਕੁਮਾਰ ਗਰਗ ਅਤੇ ਮਾਤਾ ਸੁਮਨ ਗਰਗ ਤੋਂ ਇਲਾਵਾ ਅਗਰਵਾਲ ਸਮਾਜ ਸਭਾ ਜੈਤੋ ਦੇ ਚੇਅਰਮੈਨ ਪਰਵੀਨ ਜਿੰਦਲ, ਸ਼੍ਰੀ ਬਾਲਾ ਜੀ ਟਰੇਡਰਜ, ਆਇਲ ਮਿਲਜ਼ (ਨੇੜੇ ਸ਼ਿਆਮ ਸੇਵਾ ਮੰਡਲ) ਪੰਚਾਇਤੀ ਗੁਊਸ਼ਾਲਾ ਰੋਡ ਜੈਤੋ ਦੇ ਐੱਮ.ਡੀ. ਭੀਮ ਸੈਨ ਜਿੰਦਲ, ਨਗਰ ਕੌਂਸਲਰ ਪ੍ਰਦੀਪ ਸਿੰਗਲਾ, ਫਰੈਂਡਸ ਮੈਡੀਕੋਜ਼ (ਨੇੜੇ ਸਿਵਲ ਹਸਪਤਾਲ) ਜੈਤੋ ਦੇ ਮਾਲਕ ਸੰਦੀਪ ਜਿੰਦਲ, ‘ਆਪ’ ਬੀ.ਸੀ ਵਿੰਗ ਹਲਕਾ ਜੈਤੋ ਦੇ ਕੋਆਰਡੀਨੇਟਰ ਸੁਖਰੀਤ ਸਿੰਘ ਰੋਮਾਣਾ, ਸ਼ਿਵ ਬਾਂਸਲ, ਸੁਰਿੰਦਰ ਮਹੇਸ਼ਵਰੀ, ਮੋਹਨ ਲਾਲ ਜਿੰਦਲ, ਨਰੇਸ਼ ਕਾਂਸਲ ਆਦਿ ਮੌਜੂਦ ਸਨ।